ਬਠਿੰਡਾ: ਸ਼ਹਿਰ ਦੇ ਰਿੰਗ ਰੋਡ ਉੱਤੇ ਕਾਂਗਰਸ ਸਰਕਾਰ ਵੱਲੋਂ ਚੌਕ ਬਣਾਇਆ ਜਾ ਰਿਹਾ ਸੀ ਜਿਸ ਉੱਤੇ ਕਿਸੇ ਵਿਅਕਤੀ ਵੱਲੋਂ ਕਿਸਾਨ ਚੌਕ ਦੀਆਂ ਫਲੈਕਸਾਂ ਲਗਾ ਦਿੱਤੀਆਂ ਗਈਆਂ ਅਤੇ ਉਸ ਚੌਕ ਦਾ ਨਾਮ ਕਿਸਾਨ ਚੌਕ ਰੱਖਿਆ ਗਿਆ ਜਿਸ ਦਾ ਪਤਾ ਲੱਗਣ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਹਰਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਚੌਕ ਦਾ ਜਾਇਜ਼ਾ ਲਿਆ।
ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਕਿ ਜੇਕਰ ਇਸ ਚੌਕ ਦਾ ਨਾਮ ਬਦਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਣਾ ਪੈਣਾ। ਇਸ ਬਾਰੇ ਬੋਲਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲੋਕ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਵੱਖ ਵੱਖ ਤਰੀਕੇ ਨਾਲ ਆਪਣਾ ਸਹਿਯੋਗ ਦੇ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਕਿਸੇ ਵੀਰ ਵੱਲੋਂ ਬਠਿੰਡਾ ਵਿੱਚ ਜੋ ਚੌਕ ਬਣਾਇਆ ਗਿਆ ਹੈ ਉਸ ਦਾ ਸਹਿਯੋਗ ਕਿਸਾਨ ਯੂਨੀਅਨ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਸ ‘ਤੇ ਕੋਈ ਮਾਮਲਾ ਦਰਜ ਕਰਦੀ ਹੈ ਤਾਂ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ ਉਸ ਦੇ ਨਾਲ ਖੜੇਗੀ।
ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਨੇ ਵੀ ਇਹ ਫਲੈਕਸ ਲਗਾਈ ਹੈ ਕਿ ਉਹ ਕਿਸਾਨ ਯੂਨੀਅਨ ਨਾਲ ਸੰਪਰਕ ਕਰੇ । ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਸ ਭਰਾ ਦੀ ਜੋ ਸੋਚ ਹੈ ਇਹ ਕਿਸਾਨ ਚੌਕ ਹੀ ਰਹੇਗਾ ਇਸ ਦਾ ਨਾਮ ਜੇਕਰ ਸਰਕਾਰ ਨੇ ਬਦਲਣ ਦੀ ਕੋਸ਼ਿਸ਼ ਕੀਤੀ ਜਾਂ ਇਸ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਖਾਮਿਆਜ਼ਾ ਸਰਕਾਰ ਭੁਗਤਣ ਨੂੰ ਤਿਆਰ ਰਹੇ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਲੈ ਤੋਮਰ ਦੇ ਬਿਆਨ 'ਤੇ ਕੁਲਤਾਰ ਸੰਧਵਾ ਦਾ ਪਲਟਵਾਰ