ਬਠਿੰਡਾ: ਅਕਸਰ ਹੀ ਕਿਹਾ ਜਾਂਦਾ ਗਰੀਬੀ ਵੱਡਿਆਂ-ਵੱਡਿਆਂ ਦੇ ਕੰਨਾਂ ਨੂੰ ਹੱਥ ਲਗਵਾ ਦਿੰਦੀ ਹੈ। ਅਜਿਹਾ ਹੀ ਮਾਮਲਾ ਸਬ-ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਤੋਂ ਆਇਆ, ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਕਮਰੇ ਦੀ ਛੱਤ ਡਿੱਗਣ ਨਾਲ ਨੌਜਵਾਨ ਅਤੇ ਉਸ ਦੇ ਪਿਤਾ ਵਾਲ-ਵਾਲ ਬਚ ਗਏ। ਦੱਸ ਦਈਏ ਕਿ ਦੋਵੇ ਪਿਓ ਪੁੱਤ ਕੋਲ ਰਹਿਣ ਲਈ ਇੱਕੋਂ ਛੱਤ ਸੀ, ਜੋਂ ਡਿੱਗ ਗਈ। ਹੁਣ ਦੋਵੇਂ ਪਿਉ-ਪੁੱਤ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਜਿੱਥੇ ਪੀੜਤਾਂ ਨੇ ਸਰਕਾਰ ਤੇ ਸਮਾਜ ਸੇਵੀਆਂ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਇਨ੍ਹਾਂ ਦੀ ਮਦਦ ਕਰਨ ਦੀ ਮੰਗ ਕੀਤੀ ਹੈ।
ਅੰਮ੍ਰਿਤਧਾਰੀ ਨੌਜਵਾਨ ਨੇ ਮਦਦ ਦੀ ਗੁਹਾਰ ਲਗਾਈ:- ਇਸ ਦੌਰਾਨ ਹੀ ਅੰਮ੍ਰਿਤਧਾਰੀ ਨੌਜਵਾਨ ਨੇ ਕਿਹਾ ਕਿ ਉਹਨਾਂ ਦੀ ਘਰ ਦੀ ਛੱਤ ਡਿੱਗ ਗਈ ਹੈ। ਜਿਸ ਕਰਕੇ ਉਹ ਵਾਲ-ਵਾਲ ਬਚ ਗਏ। ਇਸ ਤੋਂ ਇਲਾਵਾ ਨੌਜਵਾਨ ਨੇ ਦੱਸਿਆ ਕਿ ਉਹਨਾਂ ਉੱਤੇ ਪਹਿਲਾ ਵੀ ਇੱਕ ਕਹਿਰ ਡਿੱਗਿਆ ਸੀ। ਜਦੋਂ ਮੇਰੀ ਮਾਤਾ ਨੂੰ ਕੈਂਸਰ ਦੀ ਬੀਮਾਰੀ ਸੀ, ਜਿਸ ਦਾ ਇਲਾਜ ਫਰੀਦਕੋਟ ਤੋਂ ਚੱਲ ਰਿਹਾ ਸੀ। ਇਸ ਦੇ ਇਲਾਜ ਲਈ ਪਿੰਡ ਵਾਸੀਆਂ ਨੇ ਵੀ ਮਦਦ ਕੀਤੀ ਸੀ, ਪਰ ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਮਾਤਾ ਬਚ ਨਾ ਸਕੀ। ਇਸ ਦੌਰਾਨ ਹੀ ਨੌਜਵਾਨ ਨੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਕਰਨ ਦੀ ਮੰਗ ਕੀਤੀ ਹੈ। ਅੰਮ੍ਰਿਤਧਾਰੀ ਨੌਜਵਾਨ ਨੇ ਕਿਹਾ ਕਿ ਜੇ ਗੁਰੂ ਦੇ ਸਿੱਖਾਂ ਤੱਕ ਉਸ ਦੀ ਅਵਾਜ਼ ਪਹੁੰਚ ਜਾਂਦੀ ਹੈ ਤਾਂ ਉਸ ਨੂੰ ਉਮੀਦ ਹੈ ਕੋਈ ਮਦਦ ਲਈ ਜ਼ਰੂਰ ਆਵੇਗਾ।
ਪਿੰਡ ਵਾਸੀਆਂ ਨੇ ਮਦਦ ਦੀ ਗੁਹਾਰ ਲਗਾਈ:- ਇਸ ਦੌਰਾਨ ਹੀ ਪਿੰਡ ਵਾਸੀ ਜਗਰੂਪ ਸਿੰਘ ਨੇ ਕਿਹਾ ਕਿ ਉਹ ਜਿਸ ਕਰਕੇ ਹੁਣ ਦੋਵੇਂ ਪਿਉ-ਪੁੱਤ ਇਕੱਲੇ ਰਹਿ ਗਏ, ਇਸ ਨੌਜਵਾਨ ਨੂੰ ਵੀ ਇੱਕ ਬਿਮਾਰੀ ਕਾਰਨ ਦੌਰਾ ਪੈਂਦਾ ਹੈ। ਜਿਸ ਕਰਕੇ ਉਸ ਨੂੰ ਪਿੰਡ ਵਿਚ ਕੋਈ ਵੀ ਦਿਹਾੜੀ ਨਹੀਂ ਲੈ ਕੇ ਜਾਂਦਾ। ਨੌਜਵਾਨ ਆਸ-ਪਾਸ ਦੇ ਪਿੰਡਾਂ ਵਿਚ ਦਿਹਾੜੀ ਕਰ ਕੇ ਆਪਣਾ ਅਤੇ ਆਪਣੇ ਪਿਤਾ ਦਾ ਪੇਟ ਪਾਲਦਾ ਹੈ। ਕਈ ਵਾਰ ਦਿਹਾੜੀ ਨਾ ਲੱਗਣ ਕਾਰਨ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ, ਹੁਣ ਇਕ ਹੋਰ ਕਹਿਰ ਉਸ ਸਮੇਂ ਇਸ ਨੌਜਵਾਨ ਉੱਤੇ ਡਿੱਗਿਆ, ਜਦੋਂ ਇੱਕ ਕਮਰੇ ਦੀ ਛੱਤ ਡਿੱਗ ਗਈ। ਬੇਸ਼ੱਕ ਛੱਤ ਡਿੱਗਣ ਸਮੇਂ ਪਿਓ-ਪੁੱਤ ਇਸ ਛੱਤ ਥੱਲੇ ਨਹੀਂ ਸਨ। ਜਿਸ ਕਰਕੇ ਇਨ੍ਹਾਂ ਦਾ ਜਾਨੀ ਬਚਾਅ ਹੋ ਗਿਆ। ਪਰ ਇਨ੍ਹਾਂ ਦਾ ਸਾਮਾਨ ਸਾਰਾ ਟੁੱਟ ਗਿਆ, ਹੁਣ ਦੋਵੇਂ ਪਿਉ-ਪੁੱਤ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜ਼ਬੂਰ ਹਨ। ਪਿੰਡ ਵਾਸੀ ਜਗਰੂਪ ਸਿੰਘ ਨੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ:- Extortion From Merchants Case: ਬਠਿੰਡਾ ਜੇਲ੍ਹ ਨਾਲ ਜੁੜੀ ਵਪਾਰੀਆਂ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ਦੀ ਤਾਰ