ਬਠਿੰਡਾ: ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਸੰਬੰਧੀ ਕੀਤੀ ਗਈ ਭਵਿੱਖਬਾਣੀ ਨੂੰ ਲੈ ਕੇ ਬਠਿੰਡਾ ਦਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਤਿਆਰੀਆਂ ਸੁਰੂ ਕਰ ਦਿੱਤੀਆ ਹਨ। ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ, ਕਿ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਨਵੇਂ ਆਕਸੀਜਨ ਪਲਾਂਟ ਲਗਵਾਏ ਜਾਂ ਰਹੇ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਾਹਿਰ ਡਾਕਟਰਾਂ ਨਾਲ ਲਗਾਤਾਰ ਬੈਠਕਾਂ ਕਰਕੇ ਹਸਪਤਾਲ ਇਕਾਂਤਵਾਸ ਬਣਾਏ ਜਾਂ ਰਹੇ ਹਨ।
ਡਾ ਢਿੱਲੋਂ ਨੇ ਕਿਹਾ ਕਿ ਜੇਕਰ ਤੁਸੀਂ ਤੀਜੀ ਲਹਿਰ ਤੋਂ ਬਚਣਾ ਚਾਹੁੰਦੇ ਹੋ, ਤਾਂ ਵੈਕਸੀਨੇਸ਼ਨ ਕਰਵਾਉਣੀ ਬਹੁਤ ਜਰੂਰੀ ਹੈ। ਇਹ ਮਹਾਂਮਾਰੀ ਬੱਚਿਆਂ ਨੂੰ ਪ੍ਰਭਾਵਿਤ ਨਹੀਂ ਕਰੇਗੀ, ਜੇਕਰ ਪਰਿਵਾਰ ਦੇ ਜੀਆ ਵੱਲੋਂ ਵੈਕਸੀਨੇਸ਼ਨ ਕਰਵਾਈ ਹੋਵੇਗੀ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂ ਰਹੀ ਹੈ, ਕਿ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ।
ਇਹ ਵੀ ਪੜੋ:-ਪੁਲਿਸ ਮੁਲਾਜ਼ਮਾਂ ਨੇ ਫਰੂਟ ਰੇਹੜੀ ਵਾਲੇ ਦੇ ਜੜੇ ਥੱਪੜ,ਵੀਡੀਓ ਵਾਇਰਲ