ਬਠਿੰਡਾ: ਬਠਿੰਡਾ ਵਿੱਚ ਇੱਕੋ ਥਾਂ 'ਤੇ ਬਣੇ ਪੁਲ ਅਤੇ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਬਿਲਡਿੰਗ ਇਹਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਬਠਿੰਡਾ ਵਿੱਚ ਇੱਕ ਜਗ੍ਹਾ
ਬਠਿੰਡਾ ਵਿੱਚ ਇੰਨੀ ਦੇਣੀ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ। ਇਸ ਪੁੱਲ ਨੂੰ ਲੈ ਕੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਇਹ ਸਵਾਲ ਉੱਠਣਾ ਵੀ ਲਾਜ਼ਮੀ ਹਨ, ਕਿਉਂਕਿ ਇਸ ਓਵਰ ਬ੍ਰਿਜ ਜਿਸ ਨੂੰ ਬਣੇ ਹੋਏ ਮਹਿਜ਼ 30 ਸਾਲ ਦਾ ਸਮਾਂ ਹੋਇਆ ਹੈ, 30 ਸਾਲ ਬਾਅਦ ਇਹ ਆਪਣੀ ਮਿਆਦ ਪੂਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁੜ੍ਹ ਤੋੜ ਕੇ ਬਣਾਇਆ ਜਾ ਰਿਹਾ ਹੈ।
ਹੁਣ ਦੀਆਂ ਸਰਕਾਰਾਂ ਨਾਲੋਂ ਜ਼ਿਆਦਾ ਈਮਾਨਦਾਰ ਸੀ ਅੰਗਰੇਜ਼: ਉੱਥੇ ਹੀ ਦੂਜੇ ਪਾਸੇ ਇਸ ਪੁੱਲ ਦੇ ਨਾਲ 1899 ਵਿੱਚ ਅੰਗਰੇਜ਼ਾਂ ਵੱਲੋਂ ਬਣਾਈ ਗਈ ਅੰਗਰੇਜ਼ਾਂ ਵੱਲੋਂ ਜਨਰਲ ਆਫਿਸ ਦੀ ਇਮਾਰਤ ਵਿੱਚ ਅੱਜ ਵੀ ਲੋਕ ਰਹਿ ਰਹੇ ਹਨ ਅਤੇ ਅੰਗਰੇਜ਼ਾਂ ਸਮੇਂ ਦੀ ਬਣੀ ਹੋਈ ਬਿਲਡਿੰਗ ਨੂੰ ਕਰੀਬ ਸਵਾ ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹਨ। ਉਥੇ ਹੀ ਇਸ ਬਿਲਡਿੰਗ ਵਿੱਚ ਲੱਗਿਆ ਹੋਇਆ ਸਮਾਨ ਜੋ ਕਿ ਅੰਗਰੇਜ਼ਾਂ ਵੱਲੋਂ ਲਗਾਇਆ ਗਿਆ ਸੀ। ਉਹ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ 1899 ਵਿੱਚ ਬਣੇ ਇਸ ਜਨਰਲ ਆਫਿਸ ਦੀ ਇਮਾਰਤ ਵਿੱਚ ਜੋ ਲੋਹਾ ਅਤੇ ਲੱਕੜ ਦੀ ਵਰਤੋਂ ਕੀਤੀ ਗਈ ਹੈ। ਉਸ ਨੂੰ ਅੱਜ ਤੱਕ ਨਾ ਹੀ ਜਰ ਪਈ ਹੈ ਅਤੇ ਨਾ ਹੀ ਕੋਈ ਨੁਕਸਾਨ ਹੋਇਆ ਹੈ।
ਸੌ ਸਾਲ ਪੁਰਾਣੀ ਇਮਾਰਤ ਵਿੱਚ ਅੱਜ ਵੀ ਰਹਿੰਦੇ ਲੋਕ: ਇਹ ਗੱਲਾਂ ਸਬੂਤ ਹਨ ਉਸ ਵੇਲੇ ਦੀ ਸਰਕਾਰ ਅਤੇ ਕਾਰੀਗਰਾਂ ਦੀ ਇਮਾਨਦਾਰੀ ਦਾ। ਜਿਨਾਂ ਨੇ ਚੰਗਾ ਸਮਾਨ ਲਾ ਕੇ ਇਸ ਇਮਾਰਤ ਦੀ ਉਸਾਰੀ ਕੀਤੀ ਤਾਂ ਸਵਾ ਸੌ ਸਾਲ ਬਾਅਦ ਵੀ ਇਹ ਜਿਓਂ ਦੀ ਤਿਓਂ ਖੜ੍ਹੀ ਹੈ ਪਰ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਦੀਆਂ ਸਰਕਾਰਾਂ ਦੀ ਤਾਂ ਅੱਜ ਹਰ ਕੋਈ ਭ੍ਰਿਸ਼ਟ ਹੈ । ਜਦਕਿ ਲੋਕਾਂ ਲਈ ਦਿੱਤੀਆਂ ਸਹੂਲਤਾਂ ਅਤੇ ਨਾ ਹੀ ਲੱਕੜ ਨੂੰ ਸਿਉਂਕ ਪਈ ਹੈ ਅਤੇ ਇਸ ਇਮਾਰਤ ਵਿੱਚ ਅੱਜ ਵੀ ਰੇਲਵੇ ਦੇ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਇਹ ਇਮਾਰਤ ਉਸ ਸਮੇਂ ਬਣਾਈ ਗਈ ਸੀ ਜਦੋਂ ਬਹੁਤੀ ਤਕਨੀਕ ਨਹੀਂ ਸੀ ਅਤੇ ਪਾਣੀ ਵੀ ਦੂਰੋਂ ਦੂਰੋਂ ਲੈ ਕੇ ਆਉਣਾ ਪੈਂਦਾ ਸੀ ਤੇ ਅੱਜ ਵੀ ਇਹ ਇਮਾਰਤ ਕਰੀਬ ਸੌ ਸਾਲ ਹੋਰ ਇਸੇ ਤਰ੍ਹਾਂ ਲੋਕਾਂ ਦੇ ਰਹਿਣ ਦੇ ਕੰਮ ਆਵੇਗੀ। ਜਿਸ ਤੋਂ ਸਾਫ ਜ਼ਹਿਰ ਹੈ ਕਿ ਅੰਗਰੇਜ਼ ਕਿੰਨੇ ਇਮਾਨਦਾਰ ਸਨ ਤੇ ਉਹ ਆਪਣਾ ਕੰਮ ਕਿੰਨੀ ਇਮਾਨਦਾਰ ਨਾਲ ਕਰਦੇ ਸਨ। ਉਹਨਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਅੱਜ ਵੀ ਸੁਰੱਖਿਤ ਖੜੀਆਂ ਹਨ। ਅੰਗਰੇਜ਼ਾਂ ਵੱਲੋਂ ਜੋ ਵੀ ਕੰਮ ਭਾਰਤ ਵਿੱਚ ਰਹਿੰਦਿਆਂ ਕੀਤੇ ਗਏ ਉਹ ਇਸ ਢੰਗ ਨਾਲ ਕੀਤੇ ਗਏ ਕਿ ਉਹਨਾਂ ਦੀ ਮਿਆਦ ਜਿੱਥੇ ਸੌ-ਸੌ ਸਾਲ ਤੋਂ ਉੱਪਰ ਸੀ ਉਥੇ ਹੀ ਪਲੈਨਿੰਗ ਵੀ ਉਹਨਾਂ ਦੀ 100 ਸਾਲ ਦੀ ਹੁੰਦੀ ਸੀ ਆਬਾਦੀ ਵਧਣ ਨਾਲ ਅਜਿਹੀਆਂ ਇਮਾਰਤਾਂ ਤੇ ਸੜਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਸੀ।
- ਕੋਚੀ ਯੂਨੀਵਰਸਿਟੀ 'ਚ ਟੈਕ ਫੈਸਟ ਦੌਰਾਨ ਮਚੀ ਹਫ਼ੜਾ ਦਫ਼ੜੀ 'ਚ 4 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ
- ਭਾਜਪਾ ਨੇ ਰਾਹੁਲ ਗਾਂਧੀ 'ਤੇ ਆਦਰਸ਼ ਚੋਣ ਜ਼ਾਬਤੇ ਦੀ 'ਉਲੰਘਣ' ਦਾ ਦੋਸ਼ ਲਗਾਇਆ, ਚੋਣ ਕਮਿਸ਼ਨ ਨਾਲ ਸੰਪਰਕ ਕੀਤਾ
- ਤੇਲੰਗਾਨਾ ਵਿਧਾਨ ਸਭਾ ਚੋਣਾਂ 2023: ਅਮਿਤ ਸ਼ਾਹ ਦਾ ਵੱਡਾ ਬਿਆਨ, ਜੇ ਬੀਆਰਐਸ ਜਿੱਤ ਗਈ ਤਾਂ ਇਹ ਲੋਕਾਂ ਦਾ ਪੈਸਾ ਲੁੱਟ ਲਵੇਗੀ
ਕਰੋੜਾਂ ਦਾ ਖਰਚਾ ਕੀਤਾ ਹੋਵੇਗਾ: ਉਥੇ ਹੀ ਦੂਸਰੇ ਪਾਸੇ ਬਠਿੰਡਾ ਨੂੰ ਲਾਈਨ ਤੋਂ ਪਾਰ ਏਰੀਏ ਵਿੱਚ ਪੈਂਦੇ ਪਿੰਡਾਂ ਨਾਲ ਜੋੜਨ ਲਈ 1992 ਵਿੱਚ ਬਣਾਇਆ ਗਿਆ ਓਵਰ ਬ੍ਰਿਜ ਮਾਤਰ 30 ਸਾਲਾਂ ਬਾਅਦ ਮਿਆਦ ਪੁਗਾ ਗਿਆ ਹੈ। ਉਸ ਸਮੇਂ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪੁੱਲ ਨੂੰ ਅਸੁਰੱਖਿਅਤ ਕਹਿ ਕੇ ਤੋੜਿਆ ਜਾ ਰਿਹਾ ਅਤੇ ਮੁੜ ਉਸਾਰੀ ਤੇ 37 ਕਰੋੜ ਖਰਚਿਆ ਜਾਵੇਗਾ। ਜਿਸ ਦਾ ਬੋਝ ਆਮ ਲੋਕਾਂ ਦੀ ਜੇਬ ਉੱਪਰ ਪਏਗਾ । ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ। ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਜਿਹੇ ਕੰਮ ਹੀ ਕੀਤੇ ਜਾਂਦੇ ਹਨ, ਜੋ ਉਨਾਂ ਦੇ ਕਾਰਜਕਾਲ ਵਿੱਚ ਹੀ ਸੁਰੱਖਿਤ ਰਹਿੰਦੇ ਹਨ। ਜੇਕਰ ਇਦਾਂ ਹੀ ਜਨਤਾ ਦਾ ਕਰੋੜਾਂ ਰੁਪਿਆ ਬਰਬਾਦ ਹੁੰਦਾ ਰਿਹਾ ਤਾਂ ਇਹ ਦੇਸ਼ ਦੀ ਤਰੱਕੀ ਲਈ ਬਹੁਤ ਵੱਡਾ ਖਤਰਾ ਹੈ। ਦੂਸਰੇ ਪਾਸੇ ਅੰਗਰੇਜ਼ਾਂ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਅੱਜ ਵੀ ਸੁਰੱਖਿਤ ਹਨ ਅਤੇ ਲੋਕਾਂ ਦੇ ਕੰਮ ਆ ਰਹੀਆਂ ਹਨ।