ETV Bharat / state

ਕੈਨੇਡੀਅਨ ਸਰਕਾਰ ਦੀ ਐਡਵਾਈਜ਼ਰੀ ਨੂੰ ਕਿਸਾਨਾਂ ਨੇ ਦੱਸਿਆ "ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼"

ਕੈਨੇਡੀਅਨ ਸਰਕਾਰ ਦੀ ਐਡਵਾਈਜ਼ਰੀ ਨੂੰ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਕਿਸਾਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੀ 'ਸਾਜ਼ਿਸ਼' ਕਰਾਰ ਕੀਤਾ ਹੈ। ਪੜ੍ਹੋ ਪੂਰੀ ਖ਼ਬਰ ...

advisory of the Canadian government, conspiracy to defame Punjab

author img

By

Published : Sep 29, 2022, 8:59 PM IST

Updated : Sep 29, 2022, 9:24 PM IST

ਬਠਿੰਡਾ: ਭਾਰਤ ਦੇ ਵਿਦੇਸ਼ ਮੰਤਰਾਲੇ ਦੁਆਰਾ ਪਿਛਲੇ ਦਿਨੀਂ ਭਾਰਤੀ ਮੂਲ ਦੇ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਕੈਨੇਡਾ ਵਿਚ ਵਧ ਰਹੀ ਨਫ਼ਰਤੀ ਅਪਰਾਧ ਅਤੇ ਨਸਲੀ ਹਿੰਸਾ ਤੋਂ ਚੌਕਸ ਰਹਿਣਾ ਚਾਹੀਦਾ ਹੈ। ਭਾਰਤ ਸਰਕਾਰ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਭਾਰਤੀ ਮੂਲ ਦੇ ਆਪਣੇ ਨਾਗਰਿਕਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਗੁਜਰਾਤ ਰਾਜਸਥਾਨ ਅਤੇ ਪੰਜਾਬ ਦੇ ਬਾਰਡਰ ਏਰੀਏ ਵਿਚ ਜਾਣ ਤੋਂ ਗੁਰੇਜ਼ ਕਰਨ ਕਿਉਂਕਿ ਕੌਮਾਂਤਰੀ ਸਰਹੱਦ ਨੇੜੇ ਬਾਰੂਦੀ ਸੁਰੰਗਾਂ ਅਤੇ ਅੱਤਵਾਦੀ ਹਮਲੇ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ।

ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀ ਕਿ ਐਡਵਾਇਜ਼ਰੀ ਨੂੰ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੀ ਕੌਮਾਂਤਰੀ ਸਰਹੱਦ ਦੀ ਕੰਡਿਆਲੀ ਤਾਰ ਨੇੜੇ ਖੇਤੀ ਕਰ ਰਹੇ ਕਿਸਾਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

ਫ਼ਿਰੋਜ਼ਪੁਰ ਦੇ ਪਿੰਡ ਬਾਘੇਵਾਲਾ ਦੇ ਕਿਸਾਨ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਲੱਗਦੇ ਪਿੰਡ ਰਾਜੋ ਕੇ ਮਬੱਕੇ ਕੇ ਟੇਂਡੀ ਵਾਲਾ ਜੋ ਕਿ ਸਤਲੁਜ ਦਰਿਆ ਦੇ ਕੰਢੇ 'ਤੇ ਵਸੇ ਹੋਏ ਹਨ 1999 ਵਿੱਚ ਪਾਕਿਸਤਾਨ ਨਾਲ ਹੋਈ ਕਾਰਗਿਲ ਦੀ ਜੰਗ ਸਮੇਂ ਖਾਲੀ ਜ਼ਰੂਰ ਕਰਵਾਏ ਗਏ ਸਨ, ਪਰ ਇਨ੍ਹਾਂ ਇਲਾਕਿਆਂ ਵਿੱਚ ਬਾਰੂਦੀ ਸੁਰੰਗਾਂ ਕਦੇ ਵੀ ਵਿਛਾਈਆਂ ਨਹੀਂ ਗਈਆਂ। ਕਿਉਂਕਿ, ਇਹ ਇਲਾਕਾ ਸਤਲੁਜ ਦਰਿਆ ਦੇ ਕੰਢੇ ਹੈ, ਇੱਥੇ ਬਾਰੂਦੀ ਸੁਰੰਗਾਂ ਵਿਛਾਈਆਂ ਹੀ ਨਹੀਂ ਜਾ ਸਕਦੀਆਂ।

ਤਰਨਤਾਰਨ ਸਾਹਿਬ ਦੇ ਕਿਸਾਨ ਬਾਬੂ ਸਿੰਘ ਪਿੰਡ ਅੱਕਵਖਾਨ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਕੌਮਾਂਤਰੀ ਸਰਹੱਦ ਤੇ ਲੱਗੀ ਹੋਈ ਕੰਡਿਆਲੀ ਤਾਰ ਦੇ ਉਸ ਪਾਰ ਹੈ। ਉਹ ਅਕਸਰ ਹੀ ਖੇਤੀਬਾੜੀ ਕਰਨ ਲਈ ਕੰਡਿਆਲੀ ਤਾਰ ਦੇ ਪਾਰ ਜਾਂਦੇ ਹਨ, ਪਰ ਅੱਜ ਤੱਕ ਉਨ੍ਹਾਂ ਨੂੰ ਕਦੇ ਵੀ ਬਾਰੂਦੀ ਸੁਰੰਗਾਂ ਨਹੀਂ ਮਿਲੀਆਂ। 1965 ਅਤੇ 1971 ਜੰਗ ਸਮੇਂ ਬਾਰੂਦੀ ਸੁਰੰਗਾਂ ਬਾਰੇ ਉਨ੍ਹਾਂ ਦੇ ਪੁਰਖੇ ਜ਼ਿਕਰ ਜ਼ਰੂਰ ਕਰਦੇ ਸਨ, ਕਿਉਂਕਿ ਉਸ ਸਮੇਂ ਕੌਮਾਂਤਰੀ ਸਰਹੱਦ ਉੱਪਰ ਕੰਡਿਆਲੀ ਤਾਰ ਨਹੀਂ ਲੱਗੀ ਸੀ।

ਅੰਮ੍ਰਿਤਸਰ ਦੇ ਪਿੰਡ ਮਨ ਰਿਆਸਤ ਦੇ ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਕੌਮਾਂਤਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਪੰਜਾਬ ਦੇ ਕਿਸਾਨਾਂ ਦੀ ਕਰੀਬ 21600 ਏਕੜ ਜ਼ਮੀਨ ਹੈ ਜਿਸ 'ਤੇ ਹਰ ਰੋਜ਼ ਪੰਜਾਬ ਦੇ ਕਿਸਾਨ ਕੌਮਾਂਤਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੂੰ ਪਾਰ ਕਰਕੇ ਖੇਤੀਬਾੜੀ ਕਰਨ ਜਾਂਦੇ ਹਨ। ਪਰ, ਹਾਲੇ ਤਕ ਇਸ ਇਲਾਕੇ ਵਿਚ ਬਾਰੂਦੀ ਸੁਰੰਗਾਂ ਵਿਛਾਏ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਹੈ। ਪਾਕਿਸਤਾਨ ਵੱਲੋਂ ਲਗਾਤਾਰ ਆ ਰਹੇ ਡ੍ਰੋਨ ਨੂੰ ਵੇਖਦੇ ਹੋਏ ਕੌਮਾਂਤਰੀ ਸਰਹੱਦ ਉੱਪਰ ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਸਖ਼ਤੀ ਜ਼ਰੂਰ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਦਿਨ ਰਾਤ ਕੌਮਾਂਤਰੀ ਸਰਹੱਦ ਉੱਪਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਭਾਰਤ ਸਰਕਾਰ ਵੱਲੋਂ ਕੈਨੇਡਾ ਦਾ ਸਫਰ (A trip to Canada)ਕਰ ਰਹੇ ਜਾਂ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ। ਹੁਣ ਦੂਜੇ ਪਾਸੇ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜ਼ਰੀ (Travel advisory) ਜਾਰੀ ਕੀਤੀ ਹੈ। ਇਸ ਵਿੱਚ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਾਰਤ ਦੇ ਗੁਜਰਾਤ, ਪੰਜਾਬ ਅਤੇ ਰਾਜਸਥਾਨ ਵਿੱਚ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ (Borders with Pakistan) ਨੂੰ ਸਾਂਝਾ ਕਰਨ ਵਾਲੇ ਖੇਤਰਾਂ ਵਿੱਚ ਨਾ ਜਾਣ।ਐਡਵਾਈਜ਼ਰੀ ਮੁਤਾਬਕ, 'ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦੇ ਖੇਤਰ ਵਿੱਚ ਬਾਰੂਦੀ ਸੁਰੰਗਾਂ ਦੀ ਅਣਸੁਖਾਵੀਂ ਸੁਰੱਖਿਆ ਸਥਿਤੀ ਅਤੇ ਬਾਰੂਦੀ ਸੁਰੰਗਾਂ ਦੀ ਮੌਜੂਦਗੀ ਕਾਰਨ ਗੁਜਰਾਤ, ਪੰਜਾਬ ਅਤੇ ਰਾਜਸਥਾਨ ਵਿੱਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚੋ।

advisory of the Canadian government, conspiracy to defame Punjab
ਕੈਨੇਡੀਅਨ ਸਰਕਾਰ ਦੀ ਐਡਵਾਈਜ਼ਰੀ

ਕੈਨੇਡੀਅਨ ਸਰਕਾਰ ਨੇ ਇਹ ਐਡਵਾਇਅਜ਼ਰੀ ਆਪਣੀ ਵੈੱਬਸਾਈਟ ਉੱਤੇ ਜਾਰੀ ਕੀਤਾ ਹੈ। ਇਸ ਐਡਵਾਇਜ਼ਰੀ ਰਾਹੀਂ ਕੈਨੇਡੀਅਨ ਨਾਗਰਿਕਾਂ ਨੂੰ "ਅੱਤਵਾਦੀ ਹਮਲਿਆਂ ਦੇ ਖਤਰੇ" ਦੇ ਕਾਰਨ ਪੂਰੇ ਭਾਰਤ ਵਿੱਚ ਬਹੁਤ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸਨੇ ਲੋਕਾਂ ਨੂੰ "ਅੱਤਵਾਦ ਅਤੇ ਬਗਾਵਤ ਦੇ ਖਤਰੇ" (Threats of terrorism and insurgency) ਦੇ ਕਾਰਨ ਅਸਾਮ ਅਤੇ ਮਨੀਪੁਰ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:
ਪੰਜਾਬ, ਗੁਜਰਾਤ ਅਤੇ ਰਾਜਸਥਾਨ ਦੇ ਸਰਹਦੀ ਇਲਾਕਿਆਂ 'ਤੇ ਨਾ ਜਾਣਾ, ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

Last Updated : Sep 29, 2022, 9:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.