ਬਠਿੰਡਾ: ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਖੇ ਇੱਕ ਟਰੱਕ ਡਰਾਇਵਰ ਦੀ ਭੇਦ ਭਰੀ ਹਾਲਤ ਵਿੱਚ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।
ਮ੍ਰਿਤਕ ਆਪਣੀ ਮਾਤਾ ਨਾਲ ਇੱਕਲਾ ਹੀ ਰਹਿੰਦਾ ਸੀ। ਟਰੱਕ ਦਾ ਗੇੜਾ ਲਗਾਉਣ ਉਪਰੰਤ ਘਰ ਪਰਤਿਆ ਸੀ। ਜਿਥੇ ਹੁਣ ਮ੍ਰਿਤਕ ਦੇ ਵਾਰਸਾਂ ਨੇ ਮਾਮਲੇ ਵਿੱਚ ਇਸਨੂੰ ਕਤਲ ਦੱਸਦਿਆਂ ਦੋਸੀਆਂ ਦੀ ਭਾਲ ਕਰਕੇ ਉਹਨਾਂ ਖਿਲਾਫ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪਿੰਡ ਨੰਗਲਾ ਦਾ ਰਣਜੀਤ ਸਿੰਘ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਸੀ ਅਤੇ ਕਾਫੀ ਦਿਨਾਂ ਬਾਅਦ ਪਿੰਡ ਆਉਦਾ ਸੀ। ਰਣਜੀਤ ਸਿੰਘ ਦੀ ਅਜੇ ਤੱਕ ਸ਼ਾਦੀ ਨਹੀ ਹੋਈ ਸੀ। ਉਹ ਆਪਣੀ ਬਰਗ ਮਾਤਾ ਨਾਲ ਹੀ ਰਹਿੰਦਾ ਸੀ।
ਬੀਤੀ ਸ਼ਾਮ ਰਣਜੀਤ ਸਿੰਘ ਆਪਣੇ ਟਰੱਕ ਦਾ ਗੇੜਾ ਲਗਾ ਕੇ ਵਾਪਸ ਘਰ ਪਰਤਿਆ ਸੀ। ਇਸੇ ਦੌਰਾਨ ਉਹ ਪਿੰਡ ਦਾ ਗੇੜਾ ਲਗਾਉਣ ਗਿਆ ਪਰ ਰਾਤ ਨੂੰ ਘਰ ਵਾਪਿਸ ਨਹੀ ਆਇਆ ਜਿਸ ਕਰਕੇ ਉਸ ਦੇ ਪਰਿਵਾਰਕ ਮੈਬਰਾਂ ਨੇ ਉਸਦੀ ਭਾਲ ਸ਼ੁਰੂ ਕੀਤੀ ਅਤੇ ਕੁਝ ਲੋਕਾਂ ਨੂੰ ਪਿੰਡ ਨੰਗਲਾਂ ਦੇ ਛੱਪੜ ਤੇ ਖੂਨ ਨਾਲ ਲੱਥਪੱਥ ਇੱਕ ਲਾਸ਼ ਮਿਲੀ। ਜਿਸਦੀ ਸ਼ਨਾਖਤ ਕਰਵਾਈ ਗਈ ਤਾਂ ਉਹ ਲਾਸ਼ ਰਣਜੀਤ ਸਿੰਘ ਦੀ ਪਾਈ ਗਈ।
ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਪੀੜਤਾਂ ਨੇ ਦੱਸਿਆ ਕਿ ਸਿਰ ਤੇ ਲੱਗੀ ਸੱਟ ਤੋਂ ਕਤਲ ਦਾ ਸ਼ੱਕ ਜਾਹਿਰ ਹੋ ਰਿਹਾ ਹੈ। ਉਹਨਾਂ ਪੁਲਿਸ ਤੋ ਦੋਸ਼ੀਆਂ ਦੀ ਭਾਲ ਕਰਕੇ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ:- ਜਦੋਂ ਲਾੜਾ ਕਿਸ਼ਤੀ ਦੀ ਡੋਲੀ 'ਚ ਲਿਆਇਆ ਲਾੜੀ ਨੂੰ