ETV Bharat / state

ਰਾਜਾ ਵੜਿੰਗ ਅਤੇ ਜੈਜੀਤ ਜੌਹਲ ਵਿਚਾਲੇ ਵਿਵਾਦ, ਕਾਂਗਰਸੀ ਆਗੂ ਅਰੁਣ ਵੇਦਵਾਨ ਨੇ ਕੀਤੀ ਦੋਵਾਂ ਨੂੰ ਖ਼ਾਸ ਅਪੀਲ, 'ਕਾਂਗਰਸ ਦੀ ਫੁੱਟ ਦਾ ਪਾਰਟੀ ਨੂੰ ਨੁਕਸਾਨ'

author img

By

Published : Dec 26, 2022, 4:42 PM IST

Updated : Dec 26, 2022, 5:49 PM IST

ਬਠਿੰਡਾ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੀ ਸੋਸ਼ਲ ਮੀਡੀਆ ਪੋਸਟ ਨੇ ਕਾਂਗਰਸੀਆਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਕਾਂਗਰਸ ਦੇ ਆਗੂ ਅਰੁਣ ਵੇਦਵਾਨ ਨੇ ਸੋੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਜੈਜੀਤ ਸਿੰਘ ਜੌਹਲ (dispute between Raja Waring and Jayjit Johal ) ਨੂੰ ਏਕਾ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਰਾਜਾ ਵੜਿੰਗ ਕਰ ਰਹੇ ਹਨ ਉਸ ਤੋਂ ਬਾਅਦ ਜੈਜੀਤ ਜੌਹਲ ਦੀ ਪੋਸਟ ਕਾਂਗਰਸ ਵਿੱਚ ਫੁੱਟ ਵੱਲ ਇਸ਼ਾਰਾ (Jaijit Johals post hints at split in Congress) ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਕਾਂਗਰਸ ਦੀ ਫੁੱਟ ਦਾ ਪਾਰਟੀ ਨੂੰ ਭਾਰੀ ਨੁਕਸਾਨ ਹੋਵੇਗਾ।

The dispute between Raja Waring and Jayjit Johal increased
ਰਾਜਾ ਵੜਿੰਗ ਅਤੇ ਜੈਜੀਤ ਜੌਹਲ ਵਿਚਾਲੇ ਵਿਵਾਦ,ਕਾਂਗਰਸੀ ਆਗੂ ਅਰੁਣ ਵੇਦਵਾਨ ਨੇ ਕੀਤੀ ਦੋਵਾਂ ਨੂੰ ਖ਼ਾਸ ਅਪੀਲ
The dispute between Raja Waring and Jayjit Johal increased

ਬਠਿੰਡਾ: ਪਿਛਲੇ ਦਿਨੀਂ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਦਿਹਾਤੀ ਪ੍ਰਧਾਨ ਦੀ ਤਾਜਪੋਸ਼ੀ ਕਰਨ ਪਹੁੰਚੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਮਦ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ (dispute between Raja Waring and Jayjit Johal ) ਪਾ ਕੇ ਦਿੱਤੀ ਨਸੀਹਤ ਤੋਂ ਬਾਅਦ ਕਾਂਗਰਸੀ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵੇਦਵਾਨ (Former district president of Congress Arun Vedawan) ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸਨ ਜੋ ਅੱਜ ਕੱਲ ਵਾਪਰ ਰਿਹਾ ਹੈ ਉਹ ਬਹੁਤ ਹੀ ਮੰਦਭਾਗਾ ਹੈ ਇਸ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।

ਪਾਰਟੀ ਦੇ ਅਕਸ ਨੂੰ ਢਾਹ: ਉਨ੍ਹਾਂ ਦੋਵੇਂ ਹੀ ਧਿਰਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਅਜਿਹਾ ਨਾ ਕਰਨ, ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕੇ ਜੈਜੀਤ ਸਿੰਘ ਜੌਹਲ ਅਤੇ ਰਾਜਨ ਗਰਗ ਦੋਵੇਂ (dispute between Raja Waring and Jayjit Johal ) ਹੀ ਉਨ੍ਹਾਂ ਦੇ ਛੋਟੇ ਭਰਾਵਾਂ ਦੇ ਵਾਂਗ ਹਨ ਅਤੇ ਉਹ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਅਜਿਹਾ ਨਾ ਕਰਨ ਜਿਸ ਨਾਲ ਪਾਰਟੀ ਦੇ ਅਕਸ ਨੂੰ ਢਾਹ ਲੱਗੇ, ਕਿਉਂਕਿ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਦਾਖਲ (Bharat Jodo Yatra is going to enter Punjab) ਹੋਣ ਜਾ ਰਹੀ ਹੈ ਅਤੇ ਇਸ ਤਰ੍ਹਾਂ ਦੀ ਖੈਹਬਾਜ਼ੀਆਂ ਨਾਲ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਵਿੱਚ ਪਾਰਟੀ ਸਬੰਧੀ ਗਲਤ ਸੰਦੇਸ਼ ਜਾਵੇਗਾ।

ਭਾਰਤ ਜੋੜੋ ਯਾਤਰਾ: ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਭਾਰਤ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਅੱਜ ਦੇ ਸਮੇਂ ਵਿੱਚ ਭਾਰਤ ਜੋੜੋ ਯਾਤਰਾ ਰਾਹੀਂ ਕਾਂਗਰਸ ਸਾਂਸਦ ਰਾਹੁਲ ਗਾਂਧੀ ਇੱਕ ਬਹੁਤ ਵੱਡਾ ਸੁਨੇਹਾ ਲੈ ਕੇ ਭਾਰਤ ਵਾਸੀਆਂ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਰਾਹੁਲ ਗਾਂਧੀ ਵੱਲੋਂ ਹਿੰਦੂ, ਸਿੱਖ, ਮੁਸਲਮਾਨ, ਇਸਾਈ ਏਕਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਹਰ ਕਾਂਗਰਸੀ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਏ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ਉੱਪਰ ਦੋਵੇਂ ਧਿਰਾਂ ਨੂੰ ਇੱਕ ਪਲੇਟ ਫਾਰਮ ਉੱਤੇ ਇਕੱਠਾ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨਗੇ।

ਰਾਜਾ ਵੜਿੰਗ ਅਤੇ ਜੈਜੀਤ ਜੌਹਲ ਵਿਚਾਲੇ ਕੀ ਹੈ ਵਿਵਾਦ: ਦੱਸ ਦਈਏ ਕਿ ਬੀਤੇ ਦਿਨੀ ਭਾਜਪਾ ਆਗੂ ਸਰੂਪ ਚੰਦ ਸਿੰਗਲਾ (BJP leader Sarup Chand Singla) ਨੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਦੀ ਸ਼ਹਿ ਹੇਠ ਨਾਜਾਇਜ਼ ਮਾਈਨਿੰਗ ਕਰਨ ਸਬੰਧੀ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ ਅਤੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਮਲੇ ਉੱਤੇ ਕਾਰਵਾਈ ਕਰਨ ਦੀ ਗੱਲ ਆਖੀ ਸੀ।

ਜੈਜੀਤ ਜੌਹਲ ਦਾ ਵੜਿੰਗ 'ਤੇ ਵਾਰ: ਰਾਜਾ ਵੜਿੰਗ ਦੇ ਐਕਸ਼ਨ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਨੇ ਵੀ ਸੋਸ਼ਲ ਮੀਡੀਆ ਉੱਤੇ ਜਵਾਬ ਦਿੰਦਿਆਂ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਫਰੀਦਕੋਟ ਦੇ ਇੱਕ ਵਪਾਰੀ ਦੀ ਖੁਦਕੁਸ਼ੀ ਦਾ ਜ਼ਿਕਰ ਕੀਤਾ ਅਤੇ ਇਸ ਖੁਦਕੁਸ਼ੀ ਵਿੱਚ ਰਾਜਾ ਵੜਿੰਗ ਦੇ ਕਰੀਬੀ ਰਿਸਤੇਦਾਰ ਅਤੇ ਖੁੱਦ ਵੜਿੰਗ ਦੀ ਭੂਮਿਕਾ ਨੂੰ ਸਵਾਲਾਂ ਵਿੱਚ ਲੈਂਦਿਆਂ ਲਿਖਿਆ ਕਿ ਇਨਸਾਫ ਤਾਂ ਇਸ ਮਾਮਲੇ ਵਿੱਚ ਵੀ ਹੋਣਾ ਚਾਹੀਦਾ ਹੈ। ਹਾਲਾਂਕਿ ਬਾਅਦ ਵਿੱਚ ਜੈਜੀਤ ਜੌਹਲ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਹਟਾ ਦਿੱਤਾ।

ਇਹ ਵੀ ਪੜ੍ਹੋ: ਧੁੰਦ ਅਤੇ ਠੰਢ ਦਾ ਪੰਜਾਬ 'ਚ ਕਹਿਰ, ਬਠਿੰਡਾ ਰਿਹਾ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ, ਠੰਢ ਨੇ ਮੱਧਮ ਪਾਈ ਵਾਹਨਾਂ ਦੀ ਰਫ਼ਤਾਰ

Last Updated : Dec 26, 2022, 5:49 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.