ETV Bharat / state

ਇਤਿਹਾਸ ਨੂੰ ਸਾਂਭਣ ਲਈ ਅਧਿਆਪਕ ਦੀ ਪਹਿਲ, ਪਿੰਡ ਵਿੱਚ ਬਣਾਇਆ ਮਿਊਜ਼ੀਅਮ

ਇਤਿਹਾਸ ਦੇ ਅਧਿਆਪਕ ਨੇ ਸਾਂਭਿਆ ਇਤਿਹਾਸ ਸਿੰਧੂ ਘਾਟੀ ਦੀ ਸੱਭਿਅਤਾ (Indus Valley Civilization) ਤੋਂ ਲੈ ਕੇ ਮੌਰੀਆ ਕਾਲ (Mauryan period) ਤੱਕ ਤੇ ਸਾਂਭ ਕੇ ਰੱਖੀਆਂ ਹਨ ਵਸਤੂਆਂ ਤੇ ਅਵਸ਼ੇਸ਼ ਵਿਰਾਸਤ।ਇਤਿਹਾਸ ਦੇ ਅਧਿਆਪਕ ਅਹਰਦਰਸ਼ਨ ਸਿੰਘ ਸੱਭਿਆਚਾਰ ਨੂੰ ਬਚਾਉਣ ਲਈ ਕਰ ਰਹੇ ਹਨ (created a gallery of historical items) ਉਪਰਾਲਾ। ਆਪਣੇ ਪਿੰਡ ਵਿੱਚ ਜ਼ਮੀਨ ਲੈ ਕੇ ਤਿਆਰ ਕਰਵਾ ਰਹੇ ਹਨ ਮਿਊਜ਼ੀਅਮ।

To preserve the history in Bathinda, the initiative of the teacher, a museum is being built in the village
ਬਠਿੰਡਾ ਵਿੱਚ ਇਤਿਹਾਸ ਨੂੰ ਸਾਂਭਣ ਲਈ ਅਧਿਆਪਕ ਦੀ ਪਹਿਲ,ਪਿੰਡ ਵਿੱਚ ਬਣਾ ਰਹੇ ਹਨ ਮਿਊਜ਼ੀਅਮ
author img

By

Published : Oct 7, 2022, 12:50 PM IST

ਬਠਿੰਡਾ: ਸਿਆਣੇ ਕਹਿੰਦੇ ਹਨ ਕਿ ਤੁਸੀਂ ਆਪਣੇ ਸੱਭਿਆਚਾਰ ਅਤੇ ਇਤਿਹਾਸ (created a gallery of historical items) ਨੂੰ ਬਚਾ ਕੇ ਰੱਖਣਾ ਹੈ ਤਾਂ ਉਸ ਸਮੇਂ ਦੀਆਂ ਚੀਜ਼ਾਂ ਨੂੰ ਸਾਂਭ ਕੇ ਰੱਖੋ ਇਸ ਕਥਨ ਨੂੰ ਸੱਚ ਕਰਕੇ ਵਿਖਾਇਆ ਹੈ ਬਠਿੰਡਾ ਵਿੱਚ ਰਹਿ ਰਹੇ ਇਤਿਹਾਸ ਦੇ ਅਧਿਆਪਕ ਹਰਦਰਸ਼ਨ ਸਿੰਘ ਸੋਹਲ ਨੇ।

ਇਤਿਹਾਸ ਦੇ ਅਧਿਆਪਕ ਹਰਦਰਸ਼ਨ ਸਿੰਘ ਵੱਲੋਂ ਇਤਿਹਾਸਕ ਚੀਜ਼ਾਂ ਦੀ ਅਜਿਹੀ ਗੈਲਰੀ (Gallery of historical items) ਤਿਆਰ ਕੀਤੀ ਗਈ ਹੈ ਜਿਸਨੂੰ ਉਨ੍ਹਾਂ ਨੇ ਵਿਰਾਸਤ ਘਰ ਦਾ ਨਾਮ ਦਿੱਤਾ ਹੈ। ਹਰਦਰਸ਼ਨ ਸਿੰਘ ਸੋਹਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਇਤਿਹਾਸਕ ਚੀਜ਼ਾਂ ਅਤੇ ਇਤਿਹਾਸ ਨੂੰ ਜਾਣਨ ਦੀ ਉਤਸੁਕਤਾ ਰਹਿੰਦੀ ਸੀ ਇਸ ਦੇ ਚੱਲਦੇ ਉਨ੍ਹਾਂ ਵੱਲੋਂ ਜਦੋਂ ਵੀ ਕਿਤੇ ਕੋਈ ਇਤਿਹਾਸਕ ਚੀਜ਼ ਮਿਲਦੀ ਤਾਂ ਉਸ ਨੂੰ ਆਪਣੇ ਕੋਲ ਸਾਂਭ ਕੇ ਰੱਖਿਆ ਜਾਂਦਾ ਅਤੇ ਹੌਲੀ ਹੌਲੀ ਉਨ੍ਹਾਂ ਵੱਲੋਂ ਇਹ ਵਸਤੂਆਂ ਵੱਡੀ ਗਿਣਤੀ ਵਿੱਚ ਇਕੱਠੀਆਂ ਕੀਤੀਆਂ ਗਈਆਂ।

ਬਠਿੰਡਾ ਵਿੱਚ ਇਤਿਹਾਸ ਨੂੰ ਸਾਂਭਣ ਲਈ ਅਧਿਆਪਕ ਦੀ ਪਹਿਲ,ਪਿੰਡ ਵਿੱਚ ਬਣਾ ਰਹੇ ਹਨ ਮਿਊਜ਼ੀਅਮ

ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਅੱਜ ਉਨ੍ਹਾਂ ਕੋਲ ਅਜਿਹਾ ਅਨਮੋਲ ਖ਼ਜ਼ਾਨਾ ਹੈ ਕਿ ਸਿੰਧੂ ਘਾਟੀ ਦੀ ਸੱਭਿਅਤਾ (Indus Valley Civilization) ਤੋਂ ਲੈ ਕੇ ਮੌਰੀਆ ਕਾਲ ਤੱਕ (Mauryan period) ਦੀਆਂ ਅਨਮੋਲ ਵਸਤੂਆਂ ਅਤੇ ਅਵਸ਼ੇਸ਼ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਨੋਜਵਾਨ ਨੂੰ ਇਤਿਹਾਸ ਵੱਲ ਪ੍ਰੇਰਿਤ ਕਰਨ ਲਈ ਬਕਾਇਦਾ ਪਿੰਡ ਜੈ ਸਿੰਘ ਵਾਲਾ ਵਿਖੇ ਜ਼ਮੀਨ ਖ਼ਰੀਦ ਕੇ ਮਿਊਜ਼ੀਅਮ ਤਿਆਰ ਕੀਤਾ (The museum is being prepared) ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਵਿਰਾਸਤ (heritage house) ਘਰ ਬਠਿੰਡਾ ਵਿਖੇ ਬਣਾਇਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਇਤਿਹਾਸ ਅਤੇ ਇਤਿਹਾਸਕ ਚੀਜ਼ਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਮੋਬਾਇਲ ਵਿਚ ਡੁੱਬੀ ਜਵਾਨੀ ਨੂੰ ਸੰਦੇਸ਼ ਦਿੰਦੇ ਹੋਏ ਹਰਦਰਸ਼ਨ ਸਿੰਘ ਸੋਹਲ ਨੇ ਕਿਹਾ ਕਿ ਮੋਬਾਇਲ ਕੋਈ ਮਾੜਾ ਕਲਚਰ ਨਹੀਂ ਹੈ ਪਰ ਇਸ ਨੂੰ ਸਮਝਣ ਦੀ ਲੋੜ ਹੈ ਕਿ ਸਾਕੇ ਲਈ ਕੀ ਚੰਗਾ ਹੈ ਅਤੇ ਕੀ ਮਾੜਾ ਹੈ। ਉਨ੍ਹਾਂ ਨੇ ਵੀ ਜ਼ਿਆਦਾਤਰ ਚੀਜ਼ਾਂ ਮੋਬਾਈਲ ਤੋਂ ਹੀ ਸਰਚ ਕਰਕੇ ਲੱਭੀਆਂ ਹਨ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਜੀਵਤ ਰੱਖਣ ਲਈ ਇਸ ਨੂੰ ਇਤਿਹਾਸ ਨੂੰ ਪੜ੍ਹਨ ਅਤੇ ਇਸ ਨਾਲ ਜੁੜਨ ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ ਵਿੱਚ ਬੱਝੇ AAP ਵਿਧਾਇਕਾ ਨਰਿੰਦਰ ਕੌਰ ਭਰਾਜ, ਮਨਦੀਪ ਲੱਖੋਵਾਲ ਦੇ ਬਣੇ ਹਮਸਫ਼ਰ

ETV Bharat Logo

Copyright © 2024 Ushodaya Enterprises Pvt. Ltd., All Rights Reserved.