ETV Bharat / state

Firing in Talwandi Sabo: ਤਲਵੰਡੀ ਸਾਬੋ ਵਿੱਚ ਲੜਕੀ ਦੇ ਵਿਆਹ ਤੋਂ ਪੇਕੇ ਸੀ ਨਾਰਾਜ਼, ਅੱਧੀ ਰਾਤ ਨੂੰ ਕਰ ਦਿੱਤੀ ਘਰ ਆ ਕੇ ਫਾਇਰਿੰਗ

ਸਬ ਡਵੀਜਨ ਤਲਵੰਡੀ ਸਾਬੋ ਦੇ ਇੱਕ ਪਿੰਡ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਿਕ ਫਾਇਰਿੰਗ ਰਾਤ ਸਮੇਂ ਘਰ ਵਿਚ ਦਾਖ਼ਲ ਹੋ ਕੇ ਕੀਤੀ ਗਈ ਹੈ। ਇਸ ਫਾਇਰਿੰਗ ਵਿੱਚ ਇੱਕ ਲੜਕੀ ਅਤੇ ਉਸਦਾ ਸਹੁਰਾ ਗੰਭੀਰ ਰੂਪ ਵਿੱਚ ਜ਼ਖਮੀ ਹੈ। ਜ਼ਖਮੀਆਂ ਨੂੰ ਬਠਿੰਡਾ ਤੋਂ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ।

Sub division Talwandi Sabo village Tiona priests firing
Firing in Talwandi Sabo : ਤਲਵੰਡੀ ਸਾਬੋ ਵਿੱਚ ਲੜਕੀ ਦੇ ਵਿਆਹ ਤੋਂ ਪੇਕੇ ਸੀ ਨਾਰਾਜ਼, ਅੱਧੀ ਰਾਤ ਨੂੰ ਕਰ ਦਿੱਤੀ ਘਰ ਆ ਕੇ ਫਾਇਰਿੰਗ
author img

By

Published : Jan 28, 2023, 6:14 PM IST

ਬਠਿੰਡਾ: ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਵਿੱਚ ਇਕ ਘਰ ਵਿੱਚ ਰਾਤ ਵੇਲੇ ਕੁੱਝ ਲੋਕਾਂ ਵਲੋਂ ਫਾਇਰਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਫਾਇਰਿੰਗ ਹੋਈ ਉਸ ਵੇਲੇ ਘਰ ਦੇ ਮੈਂਬਰ ਖੇਤ ਪਾਣੀ ਲਗਾਉਣ ਗਏ ਸਨ। ਫਾਇਰਿੰਗ ਦੌਰਾਨ ਇਕ ਲੜਕੀ ਅਤੇ ਉਸਦਾ ਸਹੁਰਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਤੋਂ ਫਰੀਦਕੋਟ ਵਿਖੇ ਭੇਜਿਆ ਗਿਆ ਹੈ।

ਵਿਆਹ ਤੋਂ ਨਾਰਾਜ਼ ਸੀ ਲੜਕੀ ਵਾਲੇ: ਜਾਣਕਾਰੀ ਅਨੁਸਾਰ ਲੜਕੀ ਨੇ ਆਪਣੇ ਹੀ ਪਿੰਡ ਦੇ ਲੜਕੇ ਨਾਲ 4 ਸਾਲ ਪਹਿਲਾਂ ਮੈਰਿਜ ਕਰਵਾਈ ਸੀ। ਵਿਆਹ ਤੋਂ ਬਾਅਦ ਇਕ ਲੜਕੀ ਪੈਦਾ ਹੋਈ। ਲੜਕੀ ਦੇ ਪਰਿਵਾਰਿਕ ਮੈਂਬਰ ਇਸ ਵਿਆਹ ਤੋਂ ਨਾਰਾਜ਼ ਸਨ। ਬੀਤੀ ਰਾਤ ਲੜਕੀ ਦੇ ਭਰਾ ਅਤੇ ਚਾਚੇ ਤਾਏ ਦੇ ਪੁੱਤਰਾਂ ਤੇ ਹੋਰ ਲੋਕਾਂ ਨੇ ਲੜਕੀ ਦੇ ਸਹੁਰਾ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਲੜਕੀ ਅਤੇ ਉਸਦੇ ਸਹੁਰੇ ਉੱਤੇ ਫਾਇਰ ਕਰਕੇ ਜ਼ਖਮੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ: Wall of freedom Fighters in Ludhiana: ਆਜ਼ਾਦੀ ਘੁਲਾਟੀਆਂ ਦੀ ਦੀਵਾਰ ਉੱਤੇ ਸ਼ਹੀਦ ਸੁਖਦੇਵ ਦੀ ਫੋਟੋ ਨਹੀਂ, ਵਾਰਿਸਾਂ ਨੇ ਜਤਾਇਆ ਇਤਰਾਜ਼

ਜਾਣਕਾਰੀ ਮੁਤਾਬਿਕ ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਦਾਖਲ ਕਰਾਇਆ ਗਿਆ। ਜਦੋਂਕਿ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਲੜਕੀ ਦੇ ਪਤੀ ਨੇ ਇਲਜ਼ਾਮ ਲਗਾਏ ਹਨ ਕਿ ਉਹ ਖੇਤ ਪਾਣੀ ਲਗਾਉਣ ਲਈ ਗਏ ਹੋਏ ਸਨ ਅਤੇ ਘਰ ਬਜੁਰਗ ਔਰਤਾਂ ਇੱਕਲੀਆਂ ਸਨ। ਉਸ ਦੇ ਸਹੁਰੇ ਪਰਿਵਾਰ ਵੱਲੋਂ ਕੁਝ ਲੋਕ ਆਏ ਅਤੇ ਉਸ ਦੀ ਪਤਨੀ ਨੂੰ ਗੋਲੀ ਮਾਰੀ ਅਤੇ ਬੱਚੇ ਨੂੰ ਕ੍ਰਿਪਾਨ ਨਾਲ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਤਲਵੰਡੀ ਸਾਬੋ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ। ਬਲਵੰਤ ਸਿੰਘ ਨੇ ਦੱਸਿਆ ਕਿ ਹਮਲਾਵਰ ਉਹਨਾਂ ਦੀ ਲੜਕੇ ਨਾਲ ਕੀਤੇ ਗਏ ਵਿਆਹ ਤੋਂ ਨਾਰਾਜ਼ ਸਨ।

ਬਠਿੰਡਾ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਲ਼ੜਕੀ ਦੇ ਕਈ ਜ਼ਖਮ ਸਨ ਅਤੇ ਐਨ. ਆਰ. ਆਈ ਅਤੇ ਸੀਟੀ ਸਕੈਨ ਕਰਾਉਣ ਤੋਂ ਬਾਅਦ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ। ਫਿਲਹਾਲ ਹਾਲਤ ਸਥਿਰ ਹੈ। ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਤਲਵੰਡੀ ਸਾਬੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.