ETV Bharat / state

ਪਾਵਰ ਕਾਰਪੋਰੇਸ਼ਨ ਦੇ ਸੀ.ਐੱਮ.ਡੀ. ਨੇ ਕੀਤੀ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਪੀਐੱਸਪੀਸੀਐੱਲ ਅਧਿਕਾਰੀਆਂ ਅਤੇ ਸਟਾਫ ਨਾਲ ਮਿਲ ਕੇ 700 ਦੇ ਕਰੀਬ ਬੂਟੇ ਲਗਾਏ।

ਫ਼ੋਟੋ
author img

By

Published : Jul 28, 2019, 10:47 AM IST

ਬਠਿੰਡਾ: ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਮਨਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੱਮ.ਡੀ. ਬਲਦੇਵ ਸਿੰਘ ਸਰਾਂ ਨੇ ਬਠਿੰਡਾ ਦੇ ਨਥਾਣਾ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਅਹਿਮ ਦਿਹਾੜੇ 'ਤੇ ਵਾਤਾਵਰਨ ਦੇ ਸਹਿਜ ਸੰਭਾਲ ਲੋਕਾਂ ਨੂੰ ਆਪਣੀ ਜਿਮੇਵਾਰੀ ਤੋਂ ਜਾਣੂ ਕਰਵਾਉਣ ਲਈ ਪਾਵਰ ਕਾਰਪੋਰੇਸ਼ਨ ਦੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਪੀਐੱਸਪੀਸੀਐੱਲ ਦੇ ਸਹਿਯੋਗ ਨਾਲ 66 ਕੇਵੀ ਗਰਿੱਡ ਸਬ ਸਟੇਸ਼ਨ ਨਥਾਣਾ, ਵਿਖੇ ਮਨਾਏ ਜਾਣ ਵਾਲੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਬਨਯਾਨ(ਬੋਹੜ) ਦਾ ਪੌਦਾ ਲਗਾਇਆ।

"ਪਲਾਂਟ ਏ ਟ੍ਰੀ ਸੋਸਾਇਟੀ" ਬਠਿੰਡਾ ਦੁਆਰਾ ਦਰੱਖਤ ਲਗਾਉਣ ਲਈ ਇੱਕ ਡ੍ਰਾਈਵ ਦਾ ਉਦਘਾਟਨ ਕਰਨ ਤੋਂ ਬਾਅਦ ਬਲਦੇਵ ਸਿੰਘ ਸਰਾਂ ਨੇ ਨਿੰਮ, ਡੇਕ, ਚਾਂਦਨੀ, ਅਮਲਤਾਸ, ਕਾਜੋਰੈਨਾ, ਰਜੈਨ, ਹਿਬਸਕਸ, ਸਿਲਵਰ ਓਕ, ਅਰਜੁਨ, ਕਿੱਕਰ, ਜਾਮੁਨ, ਬੋਤਲ ਪਾਮ ਅਤੇ ਗੁਲਮੋਹਰ ਆਦਿ ਦੇ 700 ਦੇ ਕਰੀਬ ਪੋਦੇ ਪੀਐੱਸਪੀਸੀਐੱਲ ਅਧਿਕਾਰੀਆਂ ਅਤੇ ਸਟਾਫ ਨਾਲ ਮਿਲਕੇ ਲਗਾਏ। ਬਲਦੇਵ ਸਿੰਘ ਨੇ ਪੰਜਾਬ ਦੇ ਸਮੂਹ ਬਿਜ਼ਲੀ ਖਪਤਕਾਰਾਂ ਅਤੇ ਕਿਸਾਨਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਾਰਪੋਰੇਸ਼ਨ ਲਈ ਅਪੀਲ ਕੀਤੀ ਕਿ ਉਹ ਭਰਪੂਰ ਰੁੱਖ ਲਗਾਉਣ ਤਾਂ ਜੋ ਅਸੀਂ ਪੰਜਾਬ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾ ਸਕੀਏ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟਿਊਬਵੈਲ ਮੋਟਰਾਂ ਤੇ ਘੱਟੋ ਘੱਟ ਦੋ ਨਵੇਂ ਰੁੱਖ ਜਰੂਰ ਲਗਾਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਅਤੇ ਘਰਾਂ ਦੀਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਨ੍ਹਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖਭਾਲ ਕਰਨ।

ਬਲਦੇਵ ਸਿੰਘ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਵਚਨਾ ਦਾ ਹਵਾਲਾ ਦਿੱਤਾ, ਜਿਸ ਵਿੱਚ "ਹਵਾ ਨੂੰ ਗੁਰੁ ਕਿਹਾ ਗਿਆ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਂ ਵਰਗੀ ਹੈ"। ਉਨ੍ਹਾਂ ਸਮਾਜ ਨੂੰ ਗੁਰੂਆਂ ਦੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਸਰਾਂ ਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਮੁਕਤ ਹੋਵੇਗਾ। ਰੁੱਖ ਲਗਾਉਣ ਨਾਲ ਪਾਣੀ ਦੀ ਬੱਚਤ ਅਤੇ ਮੀਂਹ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪਾਣੀ ਬਚਾਉਣ ਯੋਜਾਨ "ਪਾਣੀ ਬਚਾਉ ਪੈਸਾ ਕਮਾਉ" ਵਿੱਚ ਭਾਗ ਲੈਣ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਰਾਖੀ ਕੀਤੀ ਜਾ ਸਕੇ।

Intro:Body:

ਪਾਵਰ ਕਾਰਪੋਰੇਸ਼ਨ ਦੇ ਸੀ.ਐੱਮ.ਡੀ. ਨੇ ਕੀਤੀ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਪੀਐੱਸਪੀਸੀਐੱਲ ਅਧਿਕਾਰੀਆਂ ਅਤੇ ਸਟਾਫ ਨਾਲ ਮਿਲ ਕੇ 700 ਦੇ ਕਰੀਬ ਬੂਟੇ ਲਗਾਏ। 

ਬਠਿੰਡਾ: ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਮਨਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐੱਮ.ਡੀ. ਬਲਦੇਵ ਸਿੰਘ ਸਰਾਂ ਨੇ ਬਠਿੰਡਾ ਦੇ ਨਥਾਣਾ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਅਹਿਮ ਦਿਹਾੜੇ 'ਤੇ ਵਾਤਾਵਰਨ ਦੇ ਸਹਿਜ ਸੰਭਾਲ ਲੋਕਾਂ ਨੂੰ ਆਪਣੀ ਜਿਮੇਵਾਰੀ ਤੋਂ ਜਾਣੂ ਕਰਵਾਉਣ ਲਈ ਪਾਵਰ ਕਾਰਪੋਰੇਸ਼ਨ ਦੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਪੀਐੱਸਪੀਸੀਐੱਲ ਦੇ ਸਹਿਯੋਗ ਨਾਲ 66 ਕੇਵੀ ਗਰਿੱਡ ਸਬ ਸਟੇਸ਼ਨ ਨਥਾਣਾ, ਵਿਖੇ ਮਨਾਏ ਜਾਣ ਵਾਲੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਬਨਯਾਨ(ਬੋਹੜ) ਦਾ ਪੋਦਾ ਲਗਾਇਆ। 

"ਪਲਾਂਟ ਏ ਟ੍ਰੀ ਸੋਸਾਇਟੀ" ਬਠਿੰਡਾ ਦੁਆਰਾ ਦਰੱਖਤ ਲਗਾਉਣ ਲਈ ਇੱਕ ਡ੍ਰਾਈਵ ਦਾ ਉਦਘਾਟਨ ਕਰਨ ਤੋਂ ਬਾਅਦ ਬਲਦੇਵ ਸਿੰਘ ਸਰਾਂ ਨੇ ਨਿੰਮ, ਡੇਕ, ਚਾਂਦਨੀ, ਅਮਲਤਾਸ, ਕਾਜੋਰੈਨਾ, ਰਜੈਨ, ਹਿਬਸਕਸ, ਸਿਲਵਰ ਓਕ, ਅਰਜੁਨ, ਕਿੱਕਰ, ਜਾਮੁਨ, ਬੋਤਲ ਪਾਮ ਅਤੇ ਗੁਲਮੋਹਰ ਆਦਿ ਦੇ 700 ਦੇ ਕਰੀਬ ਪੋਦੇ ਪੀਐੱਸਪੀਸੀਐੱਲ ਅਧਿਕਾਰੀਆਂ ਅਤੇ ਸਟਾਫ ਨਾਲ ਮਿਲਕੇ ਲਗਾਏ। ਬਲਦੇਵ ਸਿੰਘ ਨੇ ਪੰਜਾਬ ਦੇ ਸਮੂਹ ਬਿਜ਼ਲੀ ਖਪਤਕਾਰਾਂ ਅਤੇ ਕਿਸਾਨਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਾਰਪੋਰੇਸ਼ਨ ਲਈ ਅਪੀਲ ਕੀਤੀ ਕਿ ਉਹ ਭਰਪੂਰ ਰੁੱਖ ਲਗਾਉਣ ਤਾਂ ਜੋ ਅਸੀਂ ਪੰਜਾਬ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾ ਸਕੀਏ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟਿਊਬਵੈਲ ਮੋਟਰਾਂ ਤੇ ਘੱਟੋ ਘੱਟ ਦੋ ਨਵੇਂ ਰੁੱਖ ਜਰੂਰ ਲਗਾਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਅਤੇ ਘਰਾਂ ਦੀਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਨ੍ਹਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖਭਾਲ ਕਰਨ।

ਬਲਦੇਵ ਸਿੰਘ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਵਚਨਾ ਦਾ ਹਵਾਲਾ ਦਿੱਤਾ, ਜਿਸ ਵਿੱਚ "ਹਵਾ ਨੂੰ ਗੁਰੁ ਕਿਹਾ ਗਿਆ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਂ ਵਰਗੀ ਹੈ"। ਉਨ੍ਹਾਂ ਸਮਾਜ ਨੂੰ ਗੁਰੂਆਂ ਦੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਸਰਾਂ ਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਮੁਕਤ ਹੋਵੇਗਾ। ਰੁੱਖ ਲਗਾਉਣ ਨਾਲ ਪਾਣੀ ਦੀ ਬੱਚਤ ਅਤੇ ਮੀਂਹ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪਾਣੀ ਬਚਾਉਣ ਯੋਜਾਨ "ਪਾਣੀ ਬਚਾਉ ਪੈਸਾ ਕਮਾਉ" ਵਿੱਚ ਭਾਗ ਲੈਣ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਰਾਖੀ ਕੀਤੀ ਜਾ ਸਕੇ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.