ਬਠਿੰਡਾ: ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਵਿਸਾਖੀ ਸਿੱਖ ਸੰਗਤਾਂ ਵੱਲੋਂ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਸਾਜਨਾ ਦਿਵਸ ਮੌਕੇ ਅਕਾਲੀ ਦਲ ਮਾਨ ਵੱਲੋਂ ਸਰਕਾਰੀ ਬੱਸ ਸਟੈਂਡ ਲਾਗੇ ਸਿਆਸੀ ਰੈਲੀ ਕੀਤੀ ਗਈ। ਜਿਸ ਰੈਲੀ ਵਿੱਚ ਅਕਾਲੀ ਦਲ ਮਾਨ ਦੇ ਵਰਕਰਾਂ ਨੇ ਹਿੱਸਾ ਲਿਆ, ਜਿਸ ਵਿੱਚ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗੇ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਈ ਭੜਕਾਊ ਗੱਲਾਂ ਵੀ ਕਹੀਆਂ..
ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ:- ਇਸ ਦੌਰਾਨ ਹੀ ਰੈਲੀ ਨੂੰ ਸੰਬੋਧਨ ਕਰਨ ਲਈ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਪੁੱਤਰ ਇਮਾਨ ਸਿੰਘ ਮਾਨ ਪਹੁੰਚੇ। ਇਸ ਮੌਕੇ ਹੋਰਨਾਂ ਬੁਲਾਰਿਆਂ ਤੋਂ ਬਾਅਦ ਇਮਾਨ ਸਿੰਘ ਮਾਨ ਆਪਣਾ ਭਾਸ਼ਣ ਖਤਮ ਕਰਨ ਲੱਗੇ ਤਾਂ ਉਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਲਗਾਏ।
ਹਿੰਦੂਆਂ ਦੇ ਚੈਨਲ ਸਾਡੇ ਦੇਸ਼ ਵਿੱਚ ਚੱਲ ਰਹੇ:- ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਸਭ ਤੋਂ ਪਹਿਲਾ ਇੱਕ ਨਿੱਜੀ ਚੈਨਲ ਉੱਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਮੈਨੂੰ ਇੱਕ ਚੈਨਲ ਨੇ ਇੰਟਰਵਿਊ ਲਈ ਬੁਲਾਇਆ ਸੀ। ਜਦ ਮੇਰੀ ਗੱਲ ਚੈਨਲ ਨਾਲ ਸੁਰੂ ਹੋਣ ਲੱਗੀ ਤਾਂ ਉਹਨਾਂ ਨੇ ਆਪਣੀ ਇੰਟਰਵਿਉ ਰੋਕ ਦਿੱਤੀ। ਉਹਨਾਂ ਕਿਹਾ ਕਿ ਇਸ ਕਰਕੇ ਮੇਰਾ ਮੀਡੀਆ ਤੋਂ ਵਿਸ਼ਵਾਸ ਉੱਠ ਗਿਆ ਹੈ।
ਅੰਮ੍ਰਿਤਪਾਲ ਕਿੱਥੇ ? 'ਮੈਂ ਕਿਉਂ ਦੱਸਾ' ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਨੂੰ ਸਰੰਡਰ ਕਰਨ ਵਾਲੀ ਗੱਲ ਉੱਤੇ ਕਿਹਾ ਕਿ ਸਿੱਖ ਕਦੇ ਸਰੰਡਰ ਨਹੀਂ ਕਰਦੇ। ਉਹਨਾਂ ਕਿਹਾ ਕਿ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਕੀ ਸਰੰਡਰ ਕੀਤਾ ਸੀ, ਉਸ ਦੀ ਛਾਤੀ ਉੱਤੇ 78 ਗੋਲੀਆਂ ਲੱਗੀਆਂ ਸਨ। ਅੰਮ੍ਰਿਤਪਾਲ ਨਾਲ ਗੱਲਬਾਤ ਹੋਣ ਉੱਤੇ ਸਿਮਰਨਜੀਤ ਮਾਨ ਨੇ ਕਿਹਾ ਕਿ 'ਮੈਂ ਕਿਉਂ ਦੱਸਾ ਕਿ ਮੇਰੀ ਗੱਲ ਹੁੰਦੀ ਹੈ ਜਾਂ ਨਹੀਂ'
ਅੰਮ੍ਰਿਤਪਾਲ ਦੇ ਖ਼ਿਲਾਫ਼ NSA ਗਲਤ:- ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 'ਮੈਂ ਨੇਪਾਲ ਦੇ ਬਾਰਡਰ ਉੱਤੇ ਫੜ੍ਹਿਆ ਗਿਆ ਸੀ', 'ਮੈਂ ਕਿਹੜਾ ਹੱਥ ਖੜ੍ਹੇ ਕੀਤੇ ਸਨ'। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦੇ ਖ਼ਿਲਾਫ਼ ਅਜੇ ਤੱਕ ਕੋਈ ਵੀ ਸਬੂਤ ਨਹੀਂ ਮਿਲਿਆ, NSA ਸਰਕਾਰ ਵੱਲੋਂ ਗਲਤ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ UNO ਦੇ ਖ਼ਿਲਾਫ਼ ਹੈ।
'ਇੰਡੀਆਂ ਨੂੰ 1947 ਤੋਂ ਸਿੱਖਾਂ ਪ੍ਰਤੀ ਸ਼ੱਕ':- ਸ੍ਰੀ ਦਮਦਮਾ ਸਾਹਿਬ ਵਿੱਚ ਪ੍ਰਸ਼ਾਸ਼ਨ ਦੀ ਸੁਰੱਖਿਆ ਉੱਤੇ ਬੋਲਦਿਆ ਸਾਂਸਦ ਮਾਨ ਨੇ ਕਿਹਾ ਕਿ 'ਜਦੋਂ ਸ਼ੱਕ ਹੋ ਜਾਵੇ ਨਾਂ' 'ਮੀਆਂ ਬੀਬੀ ਦਾ ਰਿਸ਼ਤਾ ਟੁੱਟ ਜਾਂਦਾ ਆ'.. ਉਹਨਾਂ ਕਿਹਾ ਕਿ 'ਹਕੂਮਤ ਨੂੰ ਸ਼ੱਕ ਹੋਇਆ ਵਾ' 'ਕਮਲੀਆਂ ਗੱਲਾਂ ਕਰੀ ਜਾਂਦੇ ਆ.. ਸਾਂਸਦ ਮਾਨ ਨੇ ਕਿਹਾ ਕਿ 'ਇੰਡੀਆਂ ਨੂੰ 1947 ਤੋਂ ਸਿੱਖਾਂ ਉੱਤੇ ਸ਼ੱਕ ਪਿਆ ਹੋਇਆ', 'ਜੋ ਖ਼ਤਮ ਨਹੀਂ ਹੋ ਰਿਹਾ'....
'ਮੈਂ ਖਾਲਿਸਤਾਨ ਬਣਾਉਣਾ ਸੀ':- ਸਾਂਸਦ ਸਿਮਰਨਜੀਤ ਮਾਨ ਨੇ ਕਿਹਾ ਕਿ ਮੀਡੀਆ ਨੂੰ ਸ਼ੱਕ ਹੈ ਕਿ 'ਸਾਡੀ ਪਾਰਟੀ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ' ਹੈ, 'ਉਹ ਬਿਲਕੁਲ ਸਹੀ ਹੈ'। ਸਾਂਸਦ ਮਾਨ ਨੇ ਕਿਹਾ ਕਿ ਮੈਂ ਮਈ ਵਿੱਚ 78 ਸਾਲਾਂ ਦਾ ਹੋ ਜਾਣਾ, ਇਸ ਕਰਕੇ ਮੈਂ ਜ਼ਿਆਦਾ ਕੰਮ ਨਹੀਂ ਕਰ ਸਕਦਾ। ਸਾਂਸਦ ਮਾਨ ਨੇ ਕਿਹਾ ਕਿ ਜਿਹੜਾ ਮੇਰੇ ਨਿਸ਼ਾਨਾ ਸੀ ਕਿ 'ਮੈਂ ਖਾਲਿਸਤਾਨ ਬਣਾਉਣਾ ਸੀ' ਪਰ ਸਾਇਦ 'ਖਾਲਿਸਤਾਨ ਮੇਰੀ ਉਮਰ ਵਿੱਚ ਨਾ ਬਣੇ'। ਸਾਂਸਦ ਮਾਨ ਨੇ ਕਿਹਾ ਕਿ ਮੈਂ ਇੱਕ ਚੀਜ਼ ਕਰ ਚੁੱਕਾ ਹਾਂ ਕਿ ਮਰਨ ਤੋਂ ਪਹਿਲਾ 'ਵਿਦੇਸ਼ਾਂ ਵਿੱਚ ਇੰਨ੍ਹੇ ਸਿੱਖਾਂ ਨੂੰ ਪਨਾਹ ਦੇ ਦਿੱਤੀ ਹੈ' ਕਿ ਜੇਕਰ 'ਹਿੰਦ ਹਕੂਮ ਸਾਡੇ ਉੱਤੇ ਕੋਈ ਜ਼ੁਰਮ ਕਰੇਗੀ ਤਾਂ ਪੂਰੀ ਦੁਨੀਆਂ ਵਿੱਚ ਇੰਡੀਆਂ ਦੇ ਸਾਰੇ ਸਫੀਰਖਾਨੇ ਬੰਦ ਹੋ ਜਾਣਗੇ'।