ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ (Shiromani Akali Dal leader Maheshinder Grewal) ਵੱਲੋਂ ਅੱਜ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਮਹੇਸ਼ਇੰਦਰ ਗਰੇਵਾਲ (Maheshinder Grewal lashed out at Congress) ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਕਿਹਾ ਕਿ ਰਾਹੁਲ ਗਾਂਧੀ ਕਿਹੜੇ ਭਾਰਤ ਨੂੰ ਜੋੜਨ ਦੀ ਗੱਲ ਕਰ ਰਹੇ ਹਨ। ਕਿਉਂਕਿ ਜਦੋਂ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਅਤੇ ਗਾਂਧੀ ਪਰਿਵਾਰ ਵੱਲੋਂ ਆਪ੍ਰੇਸ਼ਨ ਬਲੂ ਸਟਾਰ ਕਰਵਾਇਆ ਗਿਆ ਸੀ। ਉਸ ਵੇਲੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲ ਹੋਇਆ।
ਕਾਂਗਰਸ ਪਰਿਵਾਰ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ:- ਉਨ੍ਹਾਂ ਕਿਹਾ ਕਿ ਇਸ ਵਿਚ ਪੰਜਾਬੀਆਂ ਨੇ ਵੱਡਾ ਨੁਕਸਾਨ ਚੱਲਿਆ, ਉਸ ਦਾ ਹਿਸਾਬ ਰਾਹੁਲ ਗਾਂਧੀ ਪਹਿਲਾਂ ਦੇਣ। ਉਨ੍ਹਾਂ ਕਿਹਾ ਕਾਂਗਰਸ ਪਰਿਵਾਰ ਨੇ ਕਦੇ ਵੀ ਪੰਜਾਬ ਦੀ ਭਲਾਈ ਨਹੀਂ ਕੀਤੀ, ਸਗੋਂ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ। ਹੁਣ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਿੱਖਾਂ ਨਾਲ ਵਾਅਦਾ ਕਰਕੇ ਕੋਈ ਬਹੁਤਾ ਵਫ਼ਾ ਨਹੀਂ ਕੀਤਾ।
ਭਗਵੰਤ ਮਾਨ ਦੇ ਮੱਥਾ ਟੇਕੇ ਪੈਸੇ SGPC ਨੂੰ ਕਹਿ ਕੇ ਪੈਸੇ ਵਾਪਸ ਕਰਵਾ ਦੇਣਗੇ:- ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੇਸ਼ ਇੰਦਰ ਗਰੇਵਾਲ ਨੇ ਮੌਜੂਦਾ ਪੰਜਾਬ ਸਰਕਾਰ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮਹੇਸ਼ ਇੰਦਰ ਗਰੇਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਜਿਹੜਾਂ ਉਹ ਗੋਲਕਾਂ ਦੀ ਗੱਲ ਕਰ ਰਹੇ ਹਨ। ਜੇਕਰ ਉਹਨਾਂ ਨੂੰ ਇੰਨੀ ਹੀ ਦਿੱਕਤ ਹੈ ਤਾਂ ਉਹ ਗੋਲਕਾਂ ਦੇ ਵਿੱਚ ਜਿੱਥੇ ਭਗਵੰਤ ਮਾਨ ਨੇ ਮੱਥਾ ਟੇਕ ਕੇ ਪੈਸੇ ਚੜ੍ਹਾਏ ਹਨ, ਉਹ ਭਗਵੰਤ ਮਾਨ ਨੂੰ SGPC ਨੂੰ ਕਹਿ ਕੇ ਪੈਸੇ ਵਾਪਸ ਕਰਵਾ ਦਿੰਦੇ ਹਨ।
ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਾਰੇ ਹੀ ਵਿਭਾਗ ਪਰੇਸ਼ਾਨ:- ਇਸ ਦੌਰਾਨ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਾਰੇ ਹੀ ਵਿਭਾਗ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਸਵਾਲ ਕਰਦਾ ਹਾਂ, ਜੇਕਰ ਉਹ ਵੋਟ ਨਾ ਲੈਣ ਜਾਂ ਟੈਕਸ ਨਾ ਲੈਣ ਤਾਂ ਕਿ ਉਹਨਾਂ ਦੇ ਜਿਹੜੇ MLA ਹਨ,। ਉਹ ਉਨ੍ਹਾਂ ਦੇ ਨਾਲ ਹੀ ਰਹਿਣਗੇ ਜਾਂ ਨਹੀਂ ਰਹਿਣਗੇ। ਅੱਜ ਆਈਏਐਸ ਅਫ਼ਸਰ ਵੀ ਸਰਕਾਰ ਤੋਂ ਦੁਖੀ ਹੋਕੇ ਅਸਤੀਫੇ ਦੇ ਰਹੇ ਹਨ।
ਪੰਜਾਬ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਵੱਡਾ ਫਰਕ :- ਇਸ ਦੌਰਾਨ ਮਹੇਸ਼ ਇੰਦਰ ਗਰੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਸਾਰੇ ਹੀ ਵਰਗ ਪੰਜਾਬ ਸਰਕਾਰ ਤੋਂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਵੱਡਾ ਫਰਕ ਹੈ, ਇਹ ਕਹਿਣ ਦੀ ਲੋੜ ਨਹੀਂ ਹੈ। ਉਹਨਾਂ ਅਕਾਲੀ ਦਲ ਦੇ ਕਾਰਜਕਾਲ ਦੀ ਗੱਲਬਾਤ ਕਰਦਿਆ ਕਿਹਾ ਕਿ ਜੋ ਬੀਬੀ ਜਗੀਰ ਕੌਰ ਤੇ ਪਰਮਿੰਦਰ ਢੀਂਡਸਾ ਜੋ ਸਾਜਿਸ਼ਾਂ ਰਚ ਰਹੇ ਹਨ। ਉਹਨਾਂ ਕਰਕੇ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਵੱਡੇ-ਵੱਡੇ ਅਹੁਦੇ ਉੱਤੇ ਰਹਿਣ ਦੇ ਬਾਵਜੂਦ 7 ਵਾਰ ਹਾਰੇ ਹਨ।
ਇਹ ਵੀ ਪੜੋ:- ਭਾਰਤ ਜੋੜੋ ਯਾਤਰਾ ਦੀ ਪੰਜਾਬ ਵਿੱਚ ਐਂਟਰੀ, ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ