ETV Bharat / state

ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਲਗਾਏ ਗਏ ਸੁਹਾਂਜਣੇ ਦੇ ਬੂਟੇ - Takht Sri Damdama Sahib

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਖ਼ਤ ਮੁਲਾਜ਼ਮਾਂ ਦੇ ਨਵੇਂ ਬਣੇ ਕੁਆਟਰਾਂ ਦੀ ਖਾਲੀ ਥਾਂ ਉੱਤੇ ਵੀਰਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ 200 ਸੁਹਾਂਜਣੇ ਦੇ ਬੂਟੇ ਲਗਾਏ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਹਾਂਜਣੇ ਦਾ ਬੂਟਾ ਇੱਕ ਆਯੂਰਵੈਦਿਕ ਬੂਟਾ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਲਗਾਏ ਸੁਹਾਂਜਣੇ ਦੇ ਬੂਟੇ

author img

By

Published : Jul 23, 2020, 4:29 PM IST

ਬਠਿੰਡਾ: ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਖ਼ਤ ਮੁਲਾਜ਼ਮਾਂ ਦੇ ਨਵੇਂ ਬਣੇ ਕੁਆਟਰਾਂ ਦੀ ਖਾਲੀ ਥਾਂ ਉੱਤੇ ਵੀਰਵਾਰ ਨੂੰ 200 ਸੁਹਾਂਜਣੇ ਬੂਟੇ ਲਗਾਏ ਗਏ ਹਨ। ਇਨ੍ਹਾਂ ਬੂਟਿਆਂ ਦੀ ਪਨੀਰੀ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤਿਆਰ ਕੀਤੀ ਗਈ ਹੈ। ਇਹ 200 ਬੂਟੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਲਗਾਏ ਸੁਹਾਂਜਣੇ ਦੇ ਬੂਟੇ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਤਖ਼ਤ ਸਾਹਿਬ ਵਿੱਚ ਖਾਲੀ ਥਾਂ ਉੱਤੇ 200 ਸੁਹਾਂਜਣੇ ਦੇ ਬੂਟੇ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੂਟੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਅਤੇ ਜੰਗਲ ਵਜੋਂ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ ਰੱਖਣ ਲਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਹੋਏ ਸਨ ਉਨ੍ਹਾਂ ਨੂੰ ਹੀ ਪੂਰਾ ਕਰਨ ਲਈ ਵੀਰਵਾਰ ਨੂੰ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬੂਟੇ ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਸਦਕਾ ਲਾਏ ਜਾ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਸਿਰਫ਼ ਸੁਹਾਂਜਣੇ ਦੇ ਬੂਟੇ ਲਗਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸੁਹਾਂਜਣਾ ਬੂਟਾ ਇੱਕ ਆਯੂਰਵੈਦਿਕ ਬੂਟਾ ਹੈ। ਉਨ੍ਹਾਂ ਕਿਹਾ ਕਿ ਸੁਹਾਂਜਣੇ ਬੂਟੇ ਦੇ ਪੱਤੇ, ਤਣਾ ਬਹੁਤ ਸਾਰਿਆਂ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਸਾਊਥ ਵਿੱਚ ਇਸ ਸੁਹਾਂਜਣੇ ਦੀ ਖੇਤੀ ਵੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਤਖ਼ਤ ਸਾਹਿਬ ਵਿੱਚ ਮੀਠੇ ਪੱਤਿਆਂ ਵਾਲੇ ਸੁਹਾਂਜਣੇ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੂਟਾ ਬਹੁਤ ਹੀ ਲਾਹੇਵੰਦ ਹੈ। ਇਹ ਛਾਂ ਦਾਰ ਵੀ ਹੈ।

ਇਹ ਵੀ ਪੜ੍ਹੋ :ਸਾਉਣ ਵਿੱਚ ਕੋਰੋਨਾ ਦੀ ਮਾਰ ਝੱਲ ਰਹੇ ਮਹਿੰਦੀ ਕਲਾਕਾਰ, ਸੁੰਨੇ ਪਏ ਬਾਜ਼ਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.