ਬਠਿੰਡਾ: ਪਿੰਡ ਗੁਰੂਸਰ ਸੈਨੇਟ ਦੇ ਰਹਿਣ ਵਾਲੇ ਭਾਰਤੀ ਫ਼ੌਜ ਤੋਂ ਰਿਟਾਇਰ ਹੋ ਚੁੱਕੇ ਲਾਭ ਸਿੰਘ ਨੂੰ ਆਪਣਾ ਇਲਾਜ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਲਾਭ ਸਿੰਘ ਦੀ ਹਾਲਤ ਬਹੁਤ ਖ਼ਰਾਬ ਹੈ।
ਇਸ ਬਾਰੇ ਲਾਭ ਸਿੰਘ ਦੇ ਪੁੱਤਰ ਪਰਦੀਪ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੂੰ ਟੀ.ਵੀ ਦਾ ਰੋਗ ਹੈ ਤੇ ਜਦੋਂ ਉਹ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਆਇਆ ਤਾਂ ਉਸ ਨੂੰ ਕਿਹਾ ਗਿਆ ਕਿ ਉਸ ਦੇ ਪਿਤਾ ਦੇ ਕੁਝ ਟੈਸਟ ਹੋਣੇ ਹਨ। ਹਾਲਾਂਕਿ ਉਸ ਦੇ ਪਿਤਾ ਨਾ ਤਾਂ ਕੋਈ ਟੈਸਟ ਨਹੀਂ ਹੋਏ ਤੇ ਨਾ ਹੀ ਮੁਫ਼ਤ ਵਿੱਚ ਕੋਈ ਦਵਾਈ ਦਿੱਤੀ ਤੇ ਡਾਕਟਰਾਂ ਵੱਲੋਂ ਰੋਜ਼ ਲਾਰੇ ਲਾਏ ਜਾ ਰਹੇ ਹਨ।
ਪ੍ਰਦੀਪ ਕੁਮਾਰ ਨੇ ਅੱਗੇ ਕਿਹਾ ਕਿ ਉਸ ਦੇ ਪਿਤਾ ਲਾਭ ਸਿੰਘ ਭਾਰਤ ਤੇ ਚੀਨ ਨਾਲ ਜੰਗ ਲੜ ਚੁੱਕੇ ਹਨ ਤੇ ਉਨ੍ਹਾਂ ਨੇ ਕਈ ਸਾਲ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਸ ਦੇ ਪਿਤਾ ਦੇ ਨਾਲ ਅਜਿਹਾ ਵਤੀਰਾ ਕੀਤਾ ਜਾਵੇਗਾ।
ਦੱਸ ਦਈਏ, ਪ੍ਰਦੀਪ ਸਿੰਘ ਆਪਣੇ ਮੋਢਿਆਂ 'ਤੇ ਆਪਣੇ ਪਿਤਾ ਨੂੰ ਲੈ ਕੇ ਸਿਵਲ ਹਸਪਤਾਲ ਲੈ ਕੇ ਆਉਂਦਾ ਹੈ ਕਿਉਂਕਿ ਉਸ ਦੇ ਪਿਤਾ ਨੂੰ ਹਸਪਤਾਲ ਵਿੱਚ ਵਹੀਲ ਚੇਅਰ ਨਹੀਂ ਮਿਲੀ। ਇਸ ਕਰਕੇ ਉਸ ਨੂੰ ਮਜਬੂਰਨ ਆਪਣੇ ਪਿਤਾ ਨੂੰ ਕੰਧੇ 'ਤੇ ਚੁੱਕ ਕੇ ਲਿਜਾਣਾ ਪੈਂਦਾ ਹੈ।
ਇਸ ਬਾਰੇ ਜਦੋਂ ਸਿਵਲ ਹਸਪਤਾਲ ਦੇ ਐਸਐਮਓ ਡਾ. ਸਤੀਸ਼ ਗੋਇਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬਾਹਰ ਹਨ ਅਤੇ ਅੱਜ ਨਹੀਂ ਮਿਲ ਸਕਦੇ। ਲਾਭ ਸਿੰਘ ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਵੀ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਨੇ ਤਾਂ ਇੰਨਾ ਵੀ ਕਹਿ ਦਿੱਤਾ ਕਿ ਉਸਨੂੰ ਨਹੀਂ ਪਤਾ ਲਾਭ ਸਿੰਘ ਕੌਣ ਹੈ ਤੇ ਉਸ ਨੂੰ ਕੀ ਬੀਮਾਰੀ ਹੈ।