ਬਠਿੰਡਾ: ਦਿੱਲੀ ਵਿੱਚ ਢਾਏ ਗਏ ਸ੍ਰੀ ਗੁਰੂ ਰਵਿਦਾਸ ਦੇ ਮੰਦਰ ਤੋਂ ਬਾਅਦ ਮੰਗਲਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਉੱਥੇ ਹੀ ਬਠਿੰਡਾ ਵਿੱਚ ਵੀ ਰਵਿਦਾਸ ਭਾਈਚਾਰੇ ਵੱਲੋਂ ਭਾਰੀ ਹਜੂਮ ਦੇ ਨਾਲ ਕੇਂਦਰ ਅਤੇ ਦਿੱਲੀ ਸਰਕਾਰ ਦੇ ਖ਼ਿਲਾਫ਼ ਮੰਦਰ ਢਾਉਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਕਿਹਾ ਕਿ ਢਾਏ ਗਏ ਮੰਦਰ ਨੂੰ ਮੁੜ ਤੋਂ ਦੁਬਾਰਾ ਬਣਾਇਆ ਜਾਵੇ।
ਇਸ ਮੌਕੇ ਪ੍ਰਦਸ਼ਨਕਾਰੀ ਨੇ ਕਿਹਾ,"ਅੱਜ ਸਰਕਾਰਾਂ ਜੋ ਸਾਡੇ ਦੁਆਰਾ ਹੀ ਬਣਾਈ ਜਾਂਦੀਆਂ ਹਨ ਅਤੇ ਉਹ ਸਾਡੇ ਉੱਤੇ ਹੀ ਜ਼ੁਲਮ ਢਾਅ ਰਹੇ ਹਨ। ਜਿਸ ਨੂੰ ਰਵਿਦਾਸ ਸਮਾਜ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।" ਮੰਗਲਵਾਰ ਸਾਡੇ ਵੱਲੋਂ ਪੂਰੇ ਭਾਰਤ ਦੇ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਰਵਿਦਾਸ ਸਮਾਜ ਦੇ ਲੋਕ ਵੱਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਸ਼ਨਕਾਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਦਿੱਲੀ ਸਰਕਾਰ ਨੇ ਸਾਡੀ ਮੰਦਰ ਨੂੰ ਦੁਬਾਰਾ ਬਣਾਉਣ ਦੀ ਮੰਗ ਨੂੰ ਪੂਰਾ ਨਾ ਕੀਤਾ ਤਾਂ ਉਨ੍ਹਾਂ ਸੜਕਾਂ 'ਤੇ ਚੱਕਾ ਜਾਮ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਉਹ ਹਥਿਆਰਾਂ ਦੀ ਵਰਤੋਂ ਵੀ ਕਕ ਸਕਦੇ ਹਨ।
ਭਾਰੀ ਹਜੂਮ ਦੇ ਨਾਲ ਇਕੱਠੇ ਹੋਏ ਰਵਿਦਾਸ ਭਾਈਚਾਰੇ ਦੇ ਸਹਿਯੋਗ ਦੇ ਲਈ ਕਈ ਜਥੇਬੰਦੀਆਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹੋਈਆਂ ਹਨ। ਦੂਜੇ ਪਾਸੇ ਰੋਸ ਮਾਰਚ ਕਰਦੇ ਹੋਏ ਰਵਿਦਾਸ ਭਾਈਚਾਰੇ ਵੱਲੋਂ ਮੰਗਲਵਾਰ ਨੂੰ ਬਠਿੰਡਾ ਵਿੱਚ ਤਮਾਮ ਦੁਕਾਨਾਂ ਨੂੰ ਪ੍ਰਦਸ਼ਨਕਾਰੀਆਂ ਨੇ ਬੰਦ ਕਰਵਾ ਦਿੱਤਾ।