ETV Bharat / state

ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਧੜੇ ਹੋਏ ਆਹਮੋ-ਸਾਹਮਣੇ, ਵੀਡੀਓ ਆਈ ਸਾਹਮਣੇ - Raja Waring and Manpreet Badal factions clash over city presidency in Bathinda

ਬਠਿੰਡਾ ਵਿਖੇ ਸ਼ਹਿਰੀ ਪ੍ਰਧਾਨਗੀ ਨੂੰ ਲੈਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਧੜਿਆਂ ਦੀ ਆਪਸ ਵਿੱਚ ਧੱਕ-ਮੁੱਕੀ ਹੋਈ ਹੈ।ਓਧਰ ਦੂਜੇ ਪਾਸੇ ਕਾਂਗਰਸੀ ਆਗੂ ਵੱਲੋਂ ਇਸਨੂੰ ਕਾਂਗਰਸੀਆਂ ਦੀ ਆਪਸ ਵਿੱਚ ਮਾਮੂਲੀ ਬਿਆਨਬਾਜ਼ੀ ਹੋਈ ਕਿਹਾ ਜਾ ਰਿਹਾ ਹੈ।

ਬਠਿੰਡਾ ਚ ਕਾਂਗਰਸੀ ਆਪਸ ਚ ਭਿੜੇ
author img

By

Published : May 17, 2022, 7:10 PM IST

ਬਠਿੰਡਾ: ਜ਼ਿਲ੍ਹੇ ’ਚ ਸ਼ਹਿਰੀ ਪ੍ਰਧਾਨਗੀ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ਦਾ ਧੜਾ ਇੱਕ ਦੂਜੇ ਦੇ ਹੋਏ ਆਹਮੋ ਸਾਹਮਣੇ ਹੋਇਆ ਵਿਖਾਈ ਦੇ ਰਿਹਾ ਹੈ। ਮਨਪ੍ਰੀਤ ਬਾਦਲ ਦੇ ਹੱਕ ਅਤੇ ਵਿਰੋਧ ਵਿੱਚ ਨਾਅਰੇ ਲੱਗੇ ਹਨ। ਇਸਦੇ ਨਾਲ ਹੀ ਦੋਵੇਂ ਧੜਿਆਂ ਵੱਲੋਂ ਇੱਕ ਦੂਜੇ ਦੀ ਖਿੱਚ ਧੂਹ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਧਾਨਗੀ ਨੂੰ ਲੈਕੇ ਇੱਕ ਮੀਟਿੰਗ ਰੱਖੀ ਗਈ ਸੀ। ਜਿਸ ਦੌਰਾਨ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਧੜਿਆਂ ਵੱਲੋਂ ਇੱਕ ਦੂਜੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਬਠਿੰਡਾ ਚ ਕਾਂਗਰਸੀ ਆਪਸ ਚ ਭਿੜੇ

ਓਧਰ ਇਸ ਹੋਈ ਘਟਨਾ ਨੂੰ ਲੈਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਦੀ ਅੱਜ ਇੱਕ ਅਹਿਮ ਮੀਟਿੰਗ ਸੀ ਜਿਸ ਵਿੱਚ ਸਾਰਿਆਂ ਨੂੰ ਆਉਣ ਦੀ ਖੁੱਲ੍ਹ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਾਂਗਰਸ ਲੋਕੰਤਤਰਿਕ ਤਰੀਕੇ ਨਾਲ ਚੱਲਣ ਵਾਲੀ ਪਾਰਟੀ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਕਿੰਨੀ ਵਧੀਆ ਗੱਲ ਹੈ ਕਿ ਪਾਰਟੀ ਵਿੱਚ ਕਿਸੇ ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਸਵਾਲ ਕਰ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਗੈਰ ਸੰਵਿਧਾਨਿਕ ਤਰੀਕੇ ਨਾਲ ਇਹ ਚੋਣ ਕਰਦੀਆਂ ਹਨ ਪਰ ਉਨ੍ਹਾਂ ਦੀ ਪਾਰਟੀ ਵਿੱਚ ਲੋਕਤੰਤਰਿਕ ਤਰੀਕੇ ਨਾਲ ਚੋਣ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਜੇ ਇੱਕ ਵਰਕਰ ਨੇ ਸਾਰੇ ਐਮਸੀਜ ਬਾਰੇ ਗਲਤ ਬੋਲ ਦਿੱਤਾ ਅਤੇ ਸਾਰਿਆਂ ਵੱਲੋਂ ਉਸ ਉੱਤੇ ਇਤਰਾਜ਼ ਜਤਾਇਆ ਗਿਆ ਹੈ ਇਸ ਵਿੱਚ ਕੋਈ ਕੁਝ ਵੀ ਗਲਤ ਨਹੀਂ ਜਾਪਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਵਿੱਚ ਗੈਰ ਪਾਰਟੀ ਵਰਕਰ ਸ਼ਾਮਿਲ ਹੋਇਆ ਜੋ ਕਿ ਕਾਂਗਰਸੀ ਵਰਕਰ ਹੋਣ ਦਾ ਦਾਅਵਾ ਕਰ ਰਿਹਾ ਸੀ ਪਰ ਅਸਲ ਵਿੱਚ ਉਹ ਨਹੀਂ ਸੀ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਉਸਨੂੰ ਸਮਝਾ ਕੇ ਉਸ ਸਥਾਨ ਤੋਂ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੋ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਦੇ ਸਾਲੇ ਵੱਲੋਂ ਹਾਈਕਮਾਨ ਉੱਪਰ ਸਵਾਲ ਚੁੱਕੇ ਗਏ ਹਨ ਉਸਦਾ ਉਨ੍ਹਾਂ ਕੋਈ ਵੀ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ:ਝੋਨੇ ਦੀ ਸਿੱਧੀ ਬਿਜਾਈ ਤੋਂ ਕਿਉਂ ਡਰਦੇ ਨੇ ਕਿਸਾਨ ? ਸੁਣੋ ਕਿਸਾਨਾਂ ਦੀ ਜ਼ੁਬਾਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.