ਬਠਿੰਡਾ: ਪਰਸ ਰਾਮ ਨਗਰ ਚੌਂਕ (Purs Ram Nagar Chowk) ਵਿੱਚ ਸਾਬਕਾ ਐੱਮ.ਸੀ. ਵੱਲੋਂ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਐੱਮ.ਸੀ. (Former M.C.) ਵਿਜੇ ਕੁਮਾਰ ਨੇ ਨਕਲੀ ਕੇਜਰੀਵਾਲ ਦਾ ਰੂਪ ਧਾਰਨ ਕਰਕੇ ਦਿੱਲੀ ਚੋਣਾ (Delhi elections) ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ। ਜਿਸ ਵਿੱਚ ਕੇਜਰੀਵਾਲ ਨੇ ਸਿਆਸੀ ਪਾਰਟੀ ਬਣਾਉਣ, ਸਰਕਾਰੀ ਰਿਹਾਇਸ ਲੈਣ ਤੋਂ ਇਨਕਾਰ ਕਰਨ ਅਤੇ ਆਪਣੇ ਅਹੁਦੇ ‘ਤੇ ਰਹਿੰਦੇ ਹੋਏ ਤਨਖਾਹ ਲੈਣ ਤੋਂ ਇਨਕਾਰ ਕੀਤਾ ਸੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਜੇ ਕੁਮਾਰ ਨੇ ਨਕਲੀ ਕੇਜਰੀਵਾਲ (Kejriwal) ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਨੂੰ ਲੌਲੀਪੌਪ ਵੰਡਨ ਦੀ ਗੱਲ ਕਹੀ ਅਤੇ ਫੁੱਟਬਾਲ ਉੱਪਰ ਕੇਜਰੀਵਾਲ ਵੱਲੋਂ ਜੋ ਗਰੰਟੀਆਂ ਦਿੱਤੀਆਂ ਗਈਆਂ ਹਨ ਲਿਖ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਆ ਰਿਹਾ ਹੈ, ਜੋ ਉਨ੍ਹਾਂ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਅਤੇ ਹੋਰ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਕਿਉਂਕਿ ਉਸ ਵੱਲੋਂ ਦਿੱਲੀ ਵਿੱਚ ਅਜਿਹੀ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ ਗਏ।
ਇਸ ਮੌਕੇ ਵਿਜੇ ਕੁਮਾਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਕੇਜਰੀਵਾਲ ਦੇ ਝੂਠੇ ਵਾਅਦਿਆਂ ਵਿੱਚ ਨਾ ਆਉਣ ਅਤੇ ਕੇਜਰੀਵਾਲ ਤੋਂ ਸਾਵਧਾਨ ਰਹਿਣ।
ਇਹ ਵੀ ਪੜ੍ਹੋ: ਲੁਧਿਆਣਾ 'ਚ ਡੀ ਸੀ ਦਫਤਰ ਦੇ ਮੁੱਖ ਦਰਵਾਜ਼ੇ ਤੱਕ ਪਹੁੰਚੇ ਕਿਸਾਨ, ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ