ETV Bharat / state

ਨਹੀਂ ਮਿਲਦੀ ਕੋਈ ਸਵਾਰੀ, ਇਸ ਕਰਕੇ ਸਬਜ਼ੀ ਵੇਚਣ ਦੀ ਕੀਤੀ ਤਿਆਰੀ

ਰੋਜ਼ ਕਮਾ ਕੇ ਖਾਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਟੋ ਰਿਕਸ਼ਾ ਚਾਲਕਾਂ ਨੂੰ 2 ਤੋਂ ਵੱਧ ਸਵਾਰੀਆਂ ਬਿਠਾ ਕੇ ਲਿਜਾਣ ਦੀ ਮਨਾਹੀ ਹੈ ਇਸ ਕਾਰਨ ਉਹ ਸਬਜ਼ੀ ਵੇਚਣ ਲਈ ਮਜਬੂਰ ਹਨ।

ਫ਼ੋਟੋ।
ਫ਼ੋਟੋ।
author img

By

Published : Jun 3, 2020, 4:39 PM IST

Updated : Jun 3, 2020, 7:33 PM IST

ਬਠਿੰਡਾ: ਕੋਰੋਨਾ ਵਾਇਰਸ ਨੂੰ ਵੇਖਦਿਆਂ ਕੀਤੀ ਗਈ ਤਾਲਾਬੰਦੀ ਕਾਰਨ ਰੋਜ਼ ਕਮਾ ਕੇ ਖਾਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਟੋ ਰਿਕਸ਼ਾ ਚਾਲਕਾਂ ਦਾ ਕਹਿਣਾ ਹੈ ਕਿ ਪਰਿਵਾਰ ਵਿੱਚ ਚਾਰ ਬੱਚੇ ਹਨ ਜੋ ਆਪਣੀ ਪੜ੍ਹਾਈ ਤੋਂ ਵੀ ਵਾਂਝੇ ਹਨ ਅਤੇ ਤਾਲਾਬੰਦੀ ਦੌਰਾਨ ਗੁਰਦੁਆਰਿਆਂ ਤੋਂ ਰੋਟੀ ਲਿਆ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਾ ਲਏ ਜਾਣ ਉੱਤੇ ਇਨ੍ਹਾਂ ਪਰਿਵਾਰ ਵੱਲੋਂ ਖ਼ੁਦ ਨੂੰ ਅਤੇ ਬੱਚਿਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ।

ਵੇਖੋ ਵੀਡੀਓ

ਇਨ੍ਹਾਂ ਆਟੋ ਰਿਕਸ਼ਾ ਚਾਲਕਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਆਟੋ ਚਾਲਕ ਆਪਣੇ ਆਟੋ ਰਿਕਸ਼ਾ ਵਿੱਚ ਦੋ ਤੋਂ ਵੱਧ ਸਵਾਰੀਆਂ ਵੀ ਨਹੀਂ ਬਿਠਾ ਸਕਦੇ ਹਨ, ਜੇਕਰ ਬਿਠਾਉਂਦੇ ਵੀ ਹਨ ਤਾਂ ਘੱਟ ਪੈਸਿਆਂ ਵਿੱਚ ਲੈ ਕੇ ਜਾਣਾ ਪੈਂਦਾ ਹੈ ਜਿਸ ਦੇ ਵਿੱਚ ਆਟੋ ਰਿਕਸ਼ਾ ਚਾਲਕ ਸਵਾਰੀਆਂ ਢੋਣ ਦੀ ਥਾਂ ਸਬਜ਼ੀਆਂ ਵੇਚਣ ਉੱਤੇ ਮਜਬੂਰ ਹੋਏ ਹਨ।

ਕੋਈ ਆਟੋ ਰਿਕਸ਼ਾ ਵਿੱਚ ਸਬਜ਼ੀ ਵੇਚਦਾ ਤੇ ਕੋਈ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਜਾ ਦੋ ਸਵਾਰੀਆਂ ਢੋਂਦਾ ਹੋਇਆ ਨਜ਼ਰ ਆਉਂਦਾ ਹੈ।

Last Updated : Jun 3, 2020, 7:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.