ਬਠਿੰਡਾ: ਸਥਾਨਕ ਕੇਂਦਰੀ ਜੇਲ੍ਹ 'ਚ ਕੈਦੀਆਂ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਜੇਲ੍ਹ 'ਚ ਤਿੰਨ ਕੈਦੀਆਂ ਨਾਲ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲੈ ਕੇ ਆਇਆ ਗਿਆ ਹੈ।
ਨਾਜਾਇਜ਼ ਕੀਤੀ ਕੁੱਟਮਾਰ
- ਇਸ ਬਾਬਤ ਗੱਲ ਕਰਦੇ ਹੋਏ ਫੱਟੜ ਕੈਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਨਾਜਾਇਜ਼ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਸੁਪਰੀਡੈਂਟ ਦੇ ਬਹਾਨੇ ਉਨ੍ਹਾਂ ਨੂੰ ਬੁਲਾਇਆ ਗਿਆ ਤੇ ਪਸ਼ੂਆਂ ਵਾਂਗ ਉਨ੍ਹਾਂ ਨਾਲ 30 ਮਿਨਟ ਕੁੱਟਮਾਰ ਕੀਤੀ ਗਈ ਹੈ।
- ਉਨ੍ਹਾਂ ਨੇ ਮੰਗ ਕਰਦੇ ਕਿਹਾ ਕਿ ਮੁਲਾਜ਼ਮਾਂ 'ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ਼ਰੀਰ 'ਤੇ ਹੈ ਨਿਸ਼ਾਨ : ਡਾਕਟਰ
ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋ ਕੈਦੀ ਆਏ ਹਨ ਉਨ੍ਹਾਂ ਦੇ ਸ਼ਰੀਰ 'ਤੇ ਡੰਡੇ ਨਾਲ ਕੁੱਟ ਦੇ ਨਿਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਡੁੰਗਾਈ ਨਾਲ ਜਾਂਚ ਨਹੀਂ ਕੀਤੀ, ਬਾਕੀ ਜਾਂਚ ਕਰ ਕੇ ਹੀ ਪਤਾ ਲੱਗੇਗਾ।