ਤਰਨਤਾਰਨ: ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਲਗਾਤਾਰ ਚਲਾਈ ਜਾ ਰਹੀ । ਇਸ ਦੌਰਾਨ ਜ਼ਿਲ੍ਹੇ ਦੀ ਪੁਲਿਸ ਅਤੇ ਸੀਆਈਏ ਤਰਨ ਤਾਰਨ ਨੇ ਸਰਚ ਆਪ੍ਰੇਸ਼ਨ ਚਲਾਇਆ। ਪੁਲਿਸ ਐੱਸਐੱਸਪੀ ਦਾ ਕਹਿਣਾ ਹੈ ਕਿ ਇਸ ਦੌਰਾਨ ਜਦੋਂ ਪੁਲਿਸ ਪਾਰਟੀਆਂ ਵੱਲੋਂ ਇਲਾਕੇ ਅੰਦਰ ਗਸ਼ਤ ਚਲਾਈ ਜਾ ਰਹੀ ਸੀ ਤਾਂ ਪਿੰਡ ਬਿਹਾਰੀਪੁਰ ਤੋਂ ਪਿੱਛੇ ਉਨ੍ਹਾਂ ਨੇ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਗੱਡੀ ਆਉਦੀ ਦੇਖੀ ਅਤੇ ਪੁਲਿਸ ਦੀ ਗੱਡੀ ਨੂੰ ਵੇਖ ਕੇ ਸਾਹਮਣੇ ਤੋਂ ਆ ਰਹੀ ਗੱਡੀ ਵਿੱਚ ਸਵਾਰ ਚਾਲਕ ਅਤੇ ਔਰਤ ਨੇ ਲਿਫਾਫੇ ਗੱਡੀ ਵਿੱਚੋਂ ਬਾਹਰ ਸੁੱਟੇ।
ਪੁਲਿਸ ਨੇ ਵਿਖਾਈ ਮੁਸਤੈਦੀ: ਅਧਿਕਾਰੀ ਮੁਤਾਬਿਕ ਲਿਫਾਫੇ ਸੁੱਟਣ ਤੋਂ ਬਾਅਦ ਮੁਲਜ਼ਮ ਚਾਲਕ ਗੱਡੀ ਪਿੱਛੇ ਮੋੜ ਕੇ ਫਰਾਰ ਹੋਣ ਲੱਗਾ ਤਾਂ ਪੁਲਿਸ ਪਾਰਟੀ ਨੇ ਮੁਸਤੈਦੀ ਵਿਖਾਉਂਦਿਆਂ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਕਬਜ਼ੇ ਵਿੱਚ ਲੈਕੇ ਮੁਲਜ਼ਮ ਨੂੰ ਨਾਮ ਪਤੇ ਪੁੱਛੇ ਤਾਂ ਗੱਡੀ ਚਾਲਕ ਨੇ ਆਪਣਾ ਨਾਮ ਤਰਲੋਕ ਸਿੰਘ ਉਰਫ ਬਿੱਲਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਉੜਮੜ ਮੁੱਹਲਾ ਗੜੀ, ਜਿਲ੍ਹਾ ਹੁਸ਼ਿਆਰਪੁਰ ਅਤੇ ਨਾਲ ਦੀ ਸੀਟ ਉੱਤੇ ਬੈਠੀ ਔਰਤ ਨੇ ਆਪਣਾ ਨਾਮ ਸੀਆ ਪਤਨੀ ਲੇਟ ਰਾਜੇਸ ਕੁਮਾਰ ਵਾਸੀ ਵਾਰਡ ਨੰ 12 ਮਿਆਨੀ ਰੋਡ ਟਾਡਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਜਦੋਂ ਪੁੱਚਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਨਸ਼ਾ ਤਸਕਰੀ ਦਾ ਕਾਰੋਬਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰ ਰਹੇ ਸਨ।
ਇਹ ਵੀ ਪੜ੍ਹੋ: Ludhiana Care: ਨੌਜਵਾਨਾਂ ਨੂੰ ਕਰੀਅਰ ਚੁਣਨ ਵਿਚ ਮਦਦ ਕਰ ਰਹੀ 'ਲੁਧਿਆਣਾ ਕੇਅਰ' ਸੈਂਟਰ
ਐਨਡੀਪੀਐਸ ਐਕਟ: ਫਿਰ ਉਸ ਤੋਂ ਬਾਅਦ ਮੁਲਜ਼ਮ ਮਹਿਲਾ ਸੀਆ ਵੱਲੋਂ ਸੁੱਟੇ ਹੋਏ ਕਾਲੇ ਰੰਗ ਦੇ ਮੋਮੀ ਲਿਫਾਫੇ ਨੂੰ ਚੈਕ ਕਰਨ ਉਪਰੰਤ ਲਿਫਾਫੇ ਵਿੱਚੋਂ ਨਸ਼ੀਲੇ ਕੈਪਸੂਲ ਬਰਾਮਦ ਹੋਏ ਜਿਨ੍ਹਾਂ ਦੀ ਗਿਣਤੀ 7000 ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ 16000 ਨਸ਼ੀਲੇ ਕੈਪਸੂਲ,120 ਨਸ਼ੀਲ਼ੀਆਂ ਗੋਲੀਆਂ ਅਤੇ ਗੱਡੀ ਨੂੰ ਬਰਾਮਦ ਕਰਕੇ ਮੁੱਕਦਮਾ ਨੰਬਰ 09 ਮਿਤੀ 10/02/2023 ਜੁਰਮ 22ਸੀ/25/29/61/85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਵਾਲ ਦਰਜ਼ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਕਿਹਾ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।