ਬਠਿੰਡਾ: ਪੰਜਾਬ ਦੇ ਮੁੱਖ ਖੇਤੀਬਾੜੀ ਕਿੱਤੇ ਨੂੰ, ਚੰਗੇ ਮੁਨਾਫ਼ੇ ਵੱਲ ਲੈ ਕੇ ਜਾਣ ਲਈ ਈ.ਟੀ.ਵੀ. ਭਾਰਤ ਦੀ ਟੀਮ ਵੱਲੋਂ ਕਿਸਾਨਾਂ ਦੀ ਮੰਗ ਉੱਤੇ ਖੇਤੀਬਾੜੀ ਵਿਭਾਗ ਨੂੰ ਹਲੂਣਾ ਦਿੱਤਾ ਗਿਆ ਸੀ। ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਗੁਲਾਬੀ ਸੁੰਡੀ (Pink locust) ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਹੀ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿੱਚ ਗੁਲਾਬੀ ਸੁੰਡੀ (Pink locust) ਨੇ ਕਪਾਹ ਦੀ ਫਸਲ ਤੇ ਹਮਲਾ ਕਰ ਦਿੱਤਾ ਹੈ। ਜਿਸ ਨਾਲ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਬੱਚਿਆਂ ਵਾਂਗੂ ਪਾਲੀ ਫਸਲ ਦਾ ਹਾਲਤ ਦਿਖਾਉਂਦੇ ਹੋਏ ਨਿਰਾਸ਼ ਹੋਏ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਫਸਲ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਹੈ। ਪਰ ਗੁਲਾਬੀ ਸੁੰਡੀ (Pink locust) 'ਤੇ ਕੀਟਨਾਸ਼ਕਾਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਦਾ ਹੈ। ਖੇਤੀਬਾੜੀ ਵਿਭਾਗ ਵੱਲੋਂ ਖੇਤ ਦਾ ਨਿਰੀਖਣ ਵੀ ਕੀਤਾ ਗਿਆ। ਪਰ ਕੋਈ ਪੱਕਾ ਹੱਲ ਨਹੀਂ ਨਿਕਲਿਆ।
ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਵਿੱਚ ਵੀ ਨਰਮੇ ਦੀ ਫਸਲ (Cotton crop) ਤੇ ਗੁਲਾਬੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਪਰ ਗੁਲਾਬੀ ਸੁੰਡੀ (Pink locust) ਦੇ ਹਮਲੇ ਕਾਰਨ ਕਿਸਾਨਾਂ ਦੀ ਨਰਮੇ ਦੀ ਫਸਲ (Cotton crop) ਕਰੀਬ 5 ਤੋਂ 8 ਪ੍ਰਤੀਸ਼ਤ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੀ ਨਰਮੇ 'ਤੇ ਇਸੇ ਤਰ੍ਹਾਂ ਬਰਬਾਦ ਹੁੰਦੀ ਰਹੀ ਹੈ। ਪਰ ਫਿਰ ਕਿਸਾਨਾਂ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ।
ਦੂਜੇ ਪਾਸੇ, ਖੇਤੀਬਾੜੀ ਵਿਭਾਗ ਦੇ ਮੁਖੀ ਨੇ ਕਿਹਾ ਕਿ ਬਠਿੰਡਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਗੁਲਾਬੀ ਸੁੰਡੀ (Pink locust) ਦਾ ਫਸਲਾਂ ਤੇ ਹਮਲਾ ਕੀਤਾ ਹੈ। ਜੇਕਰ ਇਹ ਹਮਲਾ ਮਾਤਰ 5 ਤੋਂ 10 ਪ੍ਰਤੀਸ਼ਤ ਹੈ ਤਾਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਇਹ ਹਮਲਾ ਵੱਧਦਾ ਹੈ ਤਾਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ (Agricultural University) ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਖੇਤੀਬਾੜੀ ਵਿਭਾਗ (Department of Agriculture) ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸਮੇਂ ਸਮੇਂ ਸਿਰ ਕਿਸਾਨਾਂ ਨੂੰ ਗੁਲਾਬੀ ਸੁੰਡੀ ਤੋਂ ਬਚਾਅ ਲਈ ਜਾਗਰੂਕ ਕੈਂਪ ਲਾਉਂਦੇ ਰਹਿੰਦੇ ਹਨ।
ਦੱਸ ਦਈਏ ਕਿ ਵੀਰਵਾਰ ਨੂੰ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਬੀਜੀ ਗਈ ਨਰਮੇ ਦੀ ਫ਼ਸਲ ਉੱਤੇ ਮੁਫ਼ਤ ਸਪਰੇਅ ਕਰਵਾਈ ਗਈ ਸੀ। ਇਹ ਮੁਫ਼ਤ ਸਪਰੇਅ ਬਠਿੰਡਾ ਮੁੱਖ ਖੇਤੀਬਾੜੀ (Agriculture) ਅਫ਼ਸਰ ਬਹਾਦਰ ਸਿੰਘ ਸਿੱਧੂ ਆਪਣੀ ਖੇਤੀਬਾੜੀ ਵਿਭਾਗ ਟੀਮ ਦੇ ਨਾਲ ਮੌਜੂਦ ਰਹੇ ਸੀ।
ਇਹ ਵੀ ਪੜ੍ਹੋ:- ਖੇਤੀਬਾੜੀ ਵਿਭਾਗ ਦੀ ਮੁਫ਼ਤ ਨਰਮੇ ਦੀ ਸਪਰੇਅ ਤੋਂ ਕਿਸਾਨਾਂ ਨੂੰ ਜੁੜੀਆਂ ਉਮੀਦਾਂ