ETV Bharat / state

'ਪਹਿਲਾਂ 'ਯਾਤਰੀ' ਆਉਣ, ਫੇਰ ਪਾਵਾਂਗੇ ਵੋਟ' - bathinda news

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹੀ ਸਿਆਸੀ ਆਗੂਆਂ ਵਲੋਂ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਮੰਗਣ ਲਈ ਘਰ-ਘਰ ਜਾ ਕੇ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਵੋਟਾਂ ਤੋਂ ਬਾਅਦ ਉਨ੍ਹਾਂ ਦੀ ਕੋਈ ਸਾਰ ਨਹੀਂ ਪੁੱਛਦਾ। ਇਸੇ ਤਹਿਤ ਹੀ ਇਸ ਵਾਰ ਪਿੰਡ ਯਾਤਰੀ ਦੇ ਲੋਕਾਂ ਨੇ ਸਿਆਸੀ ਆਗੂਆਂ ਨੂੰ ਪਿੰਡ 'ਚ ਆਉਣ ਤੇ ਵੋਟ ਦੇਣ ਲਈ ਸ਼ਰਤ ਰੱਖ ਦਿੱਤੀ ਹੈ।

ਪਿੰਡ ਦਾ ਹਾਲ
author img

By

Published : May 7, 2019, 8:08 PM IST

ਬਠਿੰਡਾ: ਸ਼ਹਿਰ ਤੋਂ 30 ਕਿਲੋਮੀਟਰ ਦੂਰ ਮੌੜ ਬਲਾਕ 'ਚ ਪੈਂਦੇ ਪਿੰਡ ਯਾਤਰੀ ਦੇ ਲੋਕਾਂ ਨੇ ਸਿਆਸੀ ਦਲਾਂ ਦੇ ਆਗੂਆਂ ਨੂੰ ਪਿੰਡ 'ਚ ਆਉਣ ਤੋਂ ਮਨਾ ਕਰ ਦਿੱਤਾ ਹੈ। ਪਿੰਡ ਵਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਜੋ ਵੀ ਨੇਤਾ ਵੋਟ ਮੰਗਣ ਲਈ ਆਵੇਗਾ, ਪਹਿਲਾਂ ਉਸ ਨੂੰ ਪਿੰਡ ਵਾਸੀਆਂ ਨੂੰ ਕੰਮ ਪੂਰੇ ਹੋਣ ਦੀ ਸ਼ਰਤ ਲਿਖ ਕੇ ਦੇਣੀ ਪੈਣੀ ਹੈ।

ਵੀਡੀਓ

ਇਸ ਦੇ ਨਾਲ ਹੀ ਰੇਸ਼ਮ ਸਿੰਘ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ- ਭਾਜਪਾ 10 ਸਾਲ ਤੇ ਹੁਣ ਕਾਂਗਰਸ ਦੋ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਨਾਲ ਮਜ਼ਾਕ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ ਜਿਸ ਦੀ ਕਈ ਸਾਲਾਂ ਤੋਂ ਲਗਾਤਾਰ ਮੰਗ ਕਰ ਰਹੇ ਹਨ।

ਇਸ ਦੇ ਚੱਲਦਿਆਂ ਪਿੰਡ ਵਾਲਿਆਂ ਨੇ ਫ਼ੈਸਲਾ ਕੀਤਾ ਹੈ ਕਿ ਜੋ ਵੀ ਰਾਜਨੀਤਿਕ ਦਲ ਉਨ੍ਹਾਂ ਨਾਲ ਲਿਖ਼ਤ ਵਿੱਚ ਵਾਅਦੇ ਪੂਰੇ ਹੋਣ ਦੀ ਗੱਲ ਕਰੇਗਾ, ਉਹ ਉਸ ਨੇਤਾ ਨੂੰ ਹੀ ਵੋਟ ਪਾਉਣਗੇ।

anchor
ਯਾਤਰੀ ਪਿੰਡ ਦੇ ਲੋਕਾਂ ਨੇ ਰਾਜਨੀਤਿਕ ਨੇਤਾਵਾਂ ਤੋਂ ਲਿਖਤ ਐਫੀਡੇਵਿਟ ਦੇਣ ਦੀ ਕੀਤੀ ਮੰਗ 

 ਚੋਣਾਂ ਦੌਰਾਨ ਕੀਤੇ ਵਾਅਦੇ ਸਮੇਂ ਤੇ ਪੂਰਾ ਨਹੀਂ ਕਰਦੇ ਜਿੱਤੇ ਹੋਏ ਨੇਤਾ -ਰੇਸ਼ਮ ਸਿੰਘ ਪਿੰਡ ਵਾਸੀ 

ਬਠਿੰਡਾ ਤੋਂ ਤੀਹ ਕਿਲੋਮੀਟਰ ਦੂਰ ਮੌੜ ਬਲਾਕ ਚ ਪੈਂਦੇ ਪਿੰਡ ਯਾਤਰੀ ਦੇ ਲੋਕਾਂ ਨੇ ਰਾਜਨੀਤਿਕ ਦਲਾਂ ਦੇ ਨੇਤਾ ਨੂੰ ਪਿੰਡ ਵਿੱਚ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਨੇਤਾ ਉਨ੍ਹਾਂ ਦੇ ਪਿੰਡ ਵਿੱਚ ਵੋਟ ਮੰਗਣ ਵਾਸਤੇ ਆਵੇਗਾ ਪਹਿਲਾਂ ਉਨ੍ਹਾਂ ਨੂੰ ਲਿਖਤ ਵਿੱਚ ਪਿੰਡ ਵਾਸੀਆਂ ਨੂੰ ਕੰਮ ਪੂਰੇ ਹੋਣ ਦੀ ਸ਼ਰਤ ਲਿਖ ਕੇ ਦੇਣੀ ਪੈਣੀ ਹੈ 
ਰੇਸ਼ਮ ਸਿੰਘ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਬੀਜੇਪੀ ਦਸ ਸਾਲ ਅਤੇ ਹੁਣ ਕਾਂਗਰਸ ਦੋ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਨਾਲ ਮਜ਼ਾਕ ਕਰਦੀ ਆ ਰਹੀ ਹੈ 
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ ਜਿਸ ਦੀ ਮੰਗ ਕਈ ਸਾਲਾਂ ਤੋਂ ਲਗਾਤਾਰ ਕਰ ਰਹੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਕਾਲੀ ਬੀਜੇਪੀ ਸਰਕਾਰ ਵੱਲੋਂ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਉਨ੍ਹਾਂ ਦੇ ਹਲਕੇ ਤੋਂ ਸਨ ਇਸ ਤੋਂ ਬਾਵਜੂਦ ਵੀ ਉਨ੍ਹਾਂ ਦੇ ਪਿੰਡ ਵਿੱਚ ਸਿੰਚਾਈ ਦਾ ਪਾਣੀ ਅੱਜ ਤੱਕ ਨਹੀਂ ਮਿਲ ਸਕਿਆ ਹੈ  ਨਹੀਂ ਆ ਸਕਿਆ 
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਸਕੂਲ ਹੈ ਉਹ ਵੀ ਪ੍ਰਾਇਮਰੀ ਜਿਸ ਦੀ ਇਮਾਰਤ ਦੀ ਹਾਲਤ ਕਾਫੀ ਖ਼ਸਤਾ ਹੈ,ਇਸ ਤੋਂ ਇਲਾਵਾ ਪਿੰਡ ਵਿੱਚ ਨਾ ਤਾਂ ਸਰਕਾਰੀ ਡਿਸਪੈਂਸਰੀ ਅਤੇ ਨਾ ਕਿਸੇ ਤਰਾਂ ਦਾ ਪਸ਼ੂ ਹਸਪਤਾਲ 
ਇਸ ਲਈ ਪਿੰਡ ਵਾਲਿਆਂ ਨੇ ਇਸ ਵਾਰ ਸਾਮੂਹਿਕ ਫੈਸਲਾ ਲਿਆ ਹੈ ਕਿ ਜੋ ਵੀ ਰਾਜਨੀਤਿਕ ਦਲ ਉਨ੍ਹਾਂ ਦੇ ਨਾਲ ਲਿਖਤ ਦੇ ਵਿੱਚ ਉਨ੍ਹਾਂ ਦੇ ਵਾਅਦੇ ਪੂਰੇ ਹੋਣ ਦੀ ਗੱਲ ਕਰੇਗੀ ਪਿੰਡ ਦੇ ਲੋਕ ਉਸ ਨੇਤਾ ਨੂੰ ਹੀ ਵੋਟ ਪਾਉਣਗੇ 
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਦੇ ਚੱਲਦੇ ਅਜੇ ਤੱਕ ਉਨ੍ਹਾਂ ਦੇ ਪਿੰਡ ਵਿਚ ਕੋਈ ਵੀ ਰਾਜਨੀਤਿਕ ਦਲ ਦਾ ਨੇਤਾ ਚੋਣ ਰੈਲੀ ਜਾਂ ਪ੍ਰਚਾਰ ਕਰਨ ਨਹੀਂ ਆਇਆ,ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵੀ ਹੋਈ ਜਿਸ ਦੇ ਆਰੋਪੀਆਂ ਦੇ ਖਿਲਾਫ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਇਸ ਕਰਕੇ ਉਹ ਅਕਾਲੀ ਦਲ ਦਾ ਵੀ ਵਿਰੋਧ ਕਰ ਰਹੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.