ਬਠਿੰਡਾ: ਦੇਸ ਵਿੱਚ ਜਿਉਂ-ਜਿਉਂ ਇੰਟਰਨੈੱਟ ਦਾ ਦਾਇਰਾ ਵੱਧਦਾ ਜਾ ਰਿਹਾ ਹੈ, ਤਿਉਂ-ਤਿਉਂ ਸ਼ਾਤਿਰ ਲੋਕਾਂ ਵੱਲੋਂ ਠੱਗੀ ਦੇ ਨਵੇਂ ਤਰੀਕੇ ਈਜ਼ਾਦ ਕੀਤੇ ਜਾ ਰਹੇ ਹਨ। ਇੰਨੀ ਦਿਨ ਭੋਲੇ-ਭਾਲੇ ਲੋਕਾਂ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਬੈਂਕ ਵਿੱਚੋਂ ਲੱਖਾਂ ਰੁਪਏ ਮਿੰਟਾਂ ਸਕਿੰਟਾਂ ਵਿੱਚ ਚੋਰੀ ਕਰ ਲਏ ਜਾਂਦੇ ਹਨ।
ਇੰਝ ਕਰਦੇ ਹਨ ਸ਼ਾਤਿਰ ਲੋਕ ਆਨਲਾਈਨ ਠੱਗੀ: ਜੇਕਰ ਸਾਈਬਰ ਕ੍ਰਾਈਮ ਨੂੰ ਕੰਟਰੋਲ ਕਰਨ ਵਾਲੇ ਅਧਿਕਾਰੀਆਂ ਦੀ ਗੱਲ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਆਨਲਾਈਨ ਠੱਗੀ ਕਰਨ ਵਾਲੇ ਲੋਕਾਂ ਕੋਲ ਪਹਿਲਾਂ ਹੀ ਅਜਿਹੇ ਲੋਕਾਂ ਦਾ ਡਾਟਾ ਹੁੰਦਾ ਹੈ, ਜੋ ਵੱਡੀ ਪੱਧਰ ਉੱਤੇ ਮੋਬਾਈਲ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਚੰਗਾ ਲੈਣ ਦੇਣ ਹੁੰਦਾ ਹੈ। ਉਹਨਾਂ ਕਿਹਾ ਮੋਬਾਇਲ ਲੋਕਾਂ ਦੀ ਸਹੂਲਤ ਲਈ ਬਣਿਆ ਹੈ, ਪਰ ਲੋਕ ਇਸ ਨੂੰ ਲਗਾਤਾਰ ਆਪਣੇ ਮਨੋਰੰਜਨ ਦਾ ਸਾਧਨ ਸਮਝ ਕੇ ਵਰਤ ਰਹੇ ਹਨ। ਜਿਸ ਕਾਰਨ ਸ਼ਾਤਿਰ ਲੋਕਾਂ ਵੱਲੋਂ ਅਜਿਹੀਆਂ ਐਪ ਤੇ ਵੈੱਬਸਾਈਟ ਡਿਵੈਲਪ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਓਪਨ ਕਰਦੇ ਹੀ ਆਮ ਲੋਕਾਂ ਦੇ ਮੋਬਾਇਲ ਹੈਕ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਸਾਰਾ ਡਾਟਾ ਸ਼ਾਤਿਰ ਠੱਗਾਂ ਤੱਕ ਚਲਾ ਜਾਂਦਾ ਹੈ। ਫਿਰ ਉਹਨਾਂ ਵੱਲੋਂ ਬੈਂਕ ਖਾਤੇ ਖਾਲੀ ਕਰ ਦਿੱਤੇ ਜਾਂਦੇ ਹਨ।
ਇਹ ਠੱਗੀ ਸ਼ਾਤਿਰ ਠੱਗਾਂ ਵੱਲੋਂ ਆਮ ਲੋਕਾਂ ਨਾਲ ਕ੍ਰੈਡਿਟ ਕਾਰਡ ਓ.ਟੀ.ਪੀ ਅਤੇ ਯੂ.ਪੀ.ਆਈ ਰਾਹੀਂ ਠੱਗੀ ਮਾਰਦੇ ਹਨ। ਪੰਜਾਬ ਵਿੱਚ ਹੁਣ ਇੱਕ ਨਵਾਂ ਦੌਰ ਸ਼ੁਰੂ ਹੋਇਆ ਹੈ, ਆਨਲਾਈਨ ਠੱਗੀ ਦਾ ਇਸ ਠੱਗੀ ਨੂੰ ਰੋਕਣ ਲਈ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ, ਕੋਈ ਵੀ ਵਿਅਕਤੀ ਵਿਦੇਸ਼ੀ ਨੰਬਰ ਤੋਂ ਕਾਲ ਕਰਦਾ ਹੈ ਅਤੇ ਰਿਸ਼ਤੇਦਾਰ ਬਣ ਕੇ ਆਪਣੀਆਂ ਗੱਲਾਂ ਵਿੱਚ ਭਰਮਾਂ ਲੈਂਦਾ ਹੈ ਅਤੇ ਭੋਲੇ ਭਾਲੇ ਲੋਕ ਫਿਰ ਲੱਖਾਂ ਰੁਪਏ ਉਸ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੰਦੇ ਹਨ। ਬਹੁਤੇ ਲੋਕ ਅੱਜ ਫੇਕ ਲਿੰਕ ਅਤੇ ਫੇਕ ਵੈੱਬਸਾਈਟਾਂ ਕਾਰਨ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। - ਇੰਸਪੈਕਟਰ ਰਾਜਵਿੰਦਰ ਪਾਲ ਸਿੰਘ, ਸਾਇਬਰ ਸੈੱਲ ਦੇ ਅਧਿਕਾਰੀ
ਆਨਲਾਈਨ ਠੱਗੀ ਹੋਣ 'ਤੇ 1930 'ਤੇ ਤੁਰੰਤ ਕਰੋ ਸ਼ਿਕਾਇਤ: ਜੇਕਰ ਆਨਲਾਈਨ ਠੱਗੀ ਹੋਣ ਉਪਰੰਤ ਆਮ ਵਿਅਕਤੀ ਕੋਲ 2 ਚਾਰ ਘੰਟਿਆਂ ਵਿੱਚ ਸੰਪਰਕ ਕਰਦਾ ਹੈ ਤਾਂ ਸਾਈਬਰ ਸੈੱਲ ਵੱਲੋਂ ਤੁਰੰਤ ਇਸ ਸਬੰਧੀ ਬੈਂਕ ਨੂੰ ਨੋਟਿਸ ਭੇਜਿਆ ਜਾਂਦਾ ਹੈ ਅਤੇ ਬੈਂਕ ਅਕਾਊਂਟ ਫ੍ਰੀਜ਼ ਕਰਵਾ ਦਿੱਤਾ ਜਾਂਦਾ ਹੈ। ਪੰਜਾਬ ਪੁਲਿਸ ਵਲੋਂ ਸਥਾਪਿਤ ਕੀਤੇ ਗਏ ਸਾਇਬਰ ਸੈੱਲ ਵੱਲੋਂ ਹਫ਼ਤੇ ਦੇ 7 ਦਿਨ ਅਤੇ 24 ਘੰਟੇ ਆਪਣੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਬਕਾਇਦਾ ਪੁਲਿਸ ਵੱਲੋਂ ਸਾਈਬਰ ਸੈੱਲ ਦੇ ਕਰਮਚਾਰੀਆਂ ਨੂੰ ਲੈਪਟਾਪ ਦਿੱਤੇ ਗਏ ਹਨ ਤਾਂ ਜੋ ਆਨਲਾਈਨ ਠੱਗੀ ਹੋਣ ਉੱਤੇ ਜੇਕਰ ਕੋਈ ਵਿਅਕਤੀ ਸੰਪਰਕ ਕਰਦਾ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਜੇਕਰ ਕਿਸੇ ਵਿਅਕਤੀ ਨਾਲ ਆਨਲਾਈਨ ਠੱਗੀ ਹੁੰਦੀ ਹੈ ਤਾਂ ਉਸ ਨੂੰ ਤੁਰੰਤ 1930 ਉੱਤੇ ਕਾਲ ਕਰਨੀ ਚਾਹੀਦੀ ਹੈ। ਨਹੀਂ ਉਹਨਾਂ ਪਾਸ ਸ਼ਿਕਾਇਤ ਲੈ ਕੇ ਆਉਣ ਉਹ ਤੁਰੰਤ ਸਬੰਧਤ ਬੈਂਕ ਨੂੰ ਇਸ ਸਬੰਧੀ ਨੋਟਿਸ ਭੇਜਣਗੇ ਅਤੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਬੈਂਕ ਅਕਾਊਂਟ ਨੂੰ ਫਰੀਜ਼ ਕਰਵਾ ਦੇਣਗੇ ਤਾਂ ਜੋ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਬੈਂਕ ਅਕਾਊਂਟ ਵਿੱਚੋਂ ਹੋਰ ਪੇਮੈਂਟ ਬਾਹਰ ਨਾ ਨਿਕਲ ਸਕੇ ਤੇ ਜੇਕਰ ਉਸਦੀ ਪੇਮੈਂਟ on the way ਹੈ ਤਾਂ ਉਸਨੂੰ ਵੀ ਰੋਕਿਆ ਜਾ ਸਕਦਾ ਹੈ।- ਇੰਸਪੈਕਟਰ ਰਾਜਵਿੰਦਰ ਪਾਲ ਸਿੰਘ, ਸਾਇਬਰ ਸੈੱਲ ਦੇ ਅਧਿਕਾਰੀ
ਆਨਲਾਈਨ ਠੱਗੀ ਹੋਣ 'ਤੇ ਬੈਂਕ ਵੱਲੋਂ ਨਹੀਂ ਦਿੱਤਾ ਜਾਂਦਾ ਸਹਿਯੋਗ: ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਸਮੱਸਿਆ ਉਹਨਾਂ ਨੂੰ ਕਰੈਡਿਟ ਕਾਰਡ ਰਾਹੀਂ ਹੋਏ ਠੱਗੀ ਨੂੰ ਹੱਲ ਕਰਨ ਵਿੱਚ ਆਉਂਦੀ ਹੈ, ਕਿਉਂਕਿ ਸਬੰਧਤ ਬੈਂਕਾਂ ਵੱਲੋਂ ਵਾਰ-ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਸਾਇਬਰ ਸੈੱਲ ਨੂੰ ਸਹਿਯੋਗ ਨਹੀਂ ਦਿੱਤਾ ਜਾਂਦਾ। ਉਨ੍ਹਾਂ ਵੱਲੋਂ ਵਾਰ-ਵਾਰ ਸਬੰਧਿਤ ਬੈਂਕਾਂ ਨੂੰ ਈਮੇਲ ਜਾਂ ਨੋਟਿਸ ਕੀਤੇ ਜਾਂਦੇ ਹਨ, ਪਰ ਬੈਂਕ ਅਧਿਕਾਰੀਆਂ ਵੱਲੋਂ ਸਮੇਂ ਸਿਰ ਰਿਪਲਾਈ ਨਹੀਂ ਕੀਤਾ ਜਾਂਦਾ। ਜਿਸ ਕਾਰਨ ਕਈ ਵਾਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਾਤਰ ਲੋਕਾਂ ਵੱਲੋਂ ਉਸ ਦੇ ਖਾਤੇ ਵਿੱਚੋਂ ਹੋਰ ਪੈਸੇ ਕਢਵਾ ਲਏ ਜਾਂਦੇ ਹਨ।
ਜਿਸ ਤਰ੍ਹਾਂ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਪੁਲਿਸ ਵਿਭਾਗ ਵੱਲੋਂ 24 ਘੰਟੇ 7 ਦਿਨ ਕੰਮ ਕੀਤਾ ਜਾਂਦਾ ਹੈ। ਉਸੇ ਤੌਰ ਉੱਤੇ ਬੈਂਕ ਵਿੱਚ ਵੀ ਇੱਕ ਅਧਿਕਾਰੀ ਛੁੱਟੀ ਵਾਲੇ ਦਿਨ ਮੌਜੂਦ ਹੋਣਾ ਚਾਹੀਦਾ ਹੈ, ਜਿਸ ਨਾਲ ਸਾਈਬਰ ਸੈੱਲ ਵੱਲੋਂ ਸੰਪਰਕ ਕਰਕੇ ਹੋ ਰਹੀ ਠੱਗੀ ਨੂੰ ਰੋਕਿਆ ਜਾ ਸਕੇ। - ਇੰਸਪੈਕਟਰ ਰਾਜਵਿੰਦਰ ਪਾਲ ਸਿੰਘ, ਸਾਇਬਰ ਸੈੱਲ ਦੇ ਅਧਿਕਾਰੀ
- ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹੁੰਚਿਆਂ HIV- ਸਿਹਤ ਵਿਭਾਗ ਦੇ ਖੁਲਾਸੇ, ਬੱਚੇ ਤੇ ਔਰਤਾਂ ਵੀ ਪੀੜਤ- ਖਾਸ ਰਿਪੋਰਟ
- Breast Feeding Week: ਮਾਂ ਦੀ ਮਮਤਾ ’ਤੇ ਪੱਛਮੀ ਸੱਭਿਅਤਾ ਦਾ ਅਸਰ! ਔਰਤਾਂ 'ਚ ਵਧਿਆ ਨਸ਼ੇ ਦਾ ਰੁਝਾਨ ਮਾਂ ਦੇ ਦੁੱਧ ਨੂੰ ਬਣਾ ਰਿਹਾ ਜ਼ਹਿਰੀਲਾ!
- Singapore Education Model: ਕੀ ਸੇਧ ਲੈ ਕੇ ਆਏ ਸਿੰਗਾਪੁਰ ਟ੍ਰੇਨਿੰਗ ਲਈ ਗਏ ਪੰਜਾਬ ਦੇ ਸਕੂਲ ਪ੍ਰਿੰਸੀਪਲਜ਼, ਸੁਣੋ ਇੱਕ-ਇੱਕ ਦਿਲਚਸਪ ਗੱਲ
ਨੇਪਾਲ ਦੀ ਵਿਅਕਤੀ ਨੇ ਆਨਲਾਈਨ ਹੋਈ ਠੱਗੀ ਦੇ ਪੈਸੇ ਕਰਵਾਏ ਵਾਪਸ: ਇੰਸਪੈਕਟਰ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਨੇਪਾਲ ਤੋਂ ਇੱਕ ਸ਼ਿਕਾਇਤ ਆਈ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨਾਲ ਆਨਲਾਈਨ ਕਰੀਬ ਪੋਣੇ 2 ਲੱਖ ਰੁਪਏ ਦੀ ਠੱਗੀ ਹੋਈ ਸੀ। ਉਹ ਵਿਅਕਤੀ ਪੰਜਾਬ ਆਉਣ ਤੋਂ ਡਰਦਾ ਸੀ, ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤ ਉੱਤੇ ਸਾਈਬਰ ਸੈੱਲ ਵੱਲੋਂ ਕਾਰਵਾਈ ਕਰਦੇ ਹੋਏ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਕਰੀਬ ਪੋਣੇ 2 ਲੱਖ ਰੁਪਏ ਵਾਪਸ ਕਰਵਾਏ ਸਨ।