ਬਠਿੰਡਾ: ਪੰਜਾਬ ਸਰਕਾਰ ਵੱਲੋਂ ਇਕ ਪਾਸੇ ਸੂਬੇ ਭਰ ਵਿੱਚ ਵੱਡੀ ਗਿਣਤੀ ਵਿੱਚ ਦੂਜੇ ਪੜਾਅ ਅਧੀਨ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉੱਥੇ ਹੀ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ ਅਤੇ ਮਰੀਜ਼ ਪਰੇਸ਼ਾਨ ਨਜ਼ਰ ਆ ਰਹੇ ਹਨ। ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਪਿਛਲੇ ਹਫਤੇ ਸ਼ੁਰੂ ਕੀਤੇ ਗਏ ਡਾਇਲਸਸ ਕਰਵਾਉਣ ਆਏ ਮਰੀਜ਼ਾਂ ਨੂੰ ਦਵਾਈਆਂ ਵਾਪਸ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਡਾਇਲਸਸ ਦੇ ਪੈਸੇ ਜਿੱਥੇ ਉਹਨਾਂ ਦੇ ਕਾਰਡ ਵਿਚੋਂ ਕੱਟੇ ਜਾ ਰਹੇ ਹਨ, ਉਥੇ ਹੀ ਦਵਾਈ ਉਹਨਾਂ ਨੂੰ ਬਾਹਰ ਤੋਂ ਖਰੀਦ ਕੇ ਲੈ ਕੇ ਆਉਣੀ ਪੈ ਰਹੀ ਹੈ। ਡਾਕਟਰ ਵੱਲੋਂ ਵੀ ਇਕ ਦਿਨ ਡਾਇਲਸਸ ਕਰਨ ਤੋਂ ਬਾਅਦ ਦੂਸਰੇ ਦਿਨ ਉਹਨਾਂ ਨੂੰ ਦਿਵਾਈ ਲਗਵਾਉਣ ਲਈ ਬੁਲਾਇਆ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹੀਂ ਮਿਲ ਰਹੀਆਂ ਦਵਾਈਆਂ: ਸਰਕਾਰੀ ਹਸਪਤਾਲ ਵਿਚ ਮੁਫ਼ਤ ਦਵਾਈਆਂ ਲਈ ਖੋਲ੍ਹੇ ਕੇਂਦਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਰੀਜ਼ਾ ਦਾ ਕਹਿਣਾ ਸੀ ਕਿ ਡਾਕਟਰ ਵੱਲੋਂ ਜੋ ਦਵਾਈਆਂ ਲਿਖੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਦੋ ਜਾਂ ਤਿੰਨ ਹੀ ਇੱਥੇ ਮੁਫਤ ਮਿਲਦੀਆਂ ਹਨ ਅਤੇ ਬਾਕੀ ਉਹਨਾਂ ਨੂੰ ਬਾਹਰ ਤੋਂ ਖਰੀਦਣੀਆਂ ਪੈਦੀਆਂ ਹਨ। ਉਨ੍ਹਾਂ ਕਿਹਾ ਸਰਕਾਰ ਵੱਲੋਂ ਜੋ ਚੰਗੀਆਂ ਸੇਵਾਵਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਉਹ ਵਾਅਦੇ ਸਿਰਫ਼ ਕਾਗਜ਼ੀ ਹਨ।
ਦਵਾਈ ਦੀ ਸਪਲਾਈ ਘੱਟ: ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਤਾਇਨਾਤ ਡਾਕਟਰ ਰੁਚੀਕਾਂ ਦਾ ਕਹਿਣਾ ਹੈ ਕਿ ਫੈਕਟਰ 8 ਦੀ ਦਵਾਈ ਸਿਰਫ ਉਨ੍ਹਾਂ ਕੋਲੇ ਐਮਰਜੈਂਸੀ ਲਈ ਉਪਲੱਬਧ ਹੈ, ਜੇਕਰ ਕਿਸੇ ਵਿਅਕਤੀ ਨੂੰ ਫੈਕਟਰ 8 ਦੀ ਲੋੜ ਪੈਂਦੀ ਹੈ ਤਾਂ ਉਹ ਮਰੀਜ਼ ਨੂੰ allms ਜਾਂ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕਰਦੇ ਹਨ। ਉਨ੍ਹਾਂ ਨੂੰ ਹਰ ਮਹੀਨੇ ਫੈਕਟਰ 8 ਦੀਆਂ 40 ਹਜ਼ਾਰ ਡੋਸ ਦੀ ਲੋੜ ਪੈਂਦੀ ਹੈ ਪਰ ਉਨ੍ਹਾਂ ਕੋਲ ਇਸ ਸਮੇਂ ਮਾਤਰ ਚਾਰ ਹਜ਼ਾਰ ਡੋਸ ਉਪਲੱਬਧ ਹਨ। ਉਨ੍ਹਾਂ ਕਿਹਾ ਇਸ ਦੀ ਸਪਲਾਈ ਪਿੱਛੋਂ ਘੱਟ ਆ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਸਿਰਫ 10% ਹੀ ਦਵਾਈ ਹੀ ਉਪਲੱਬਧ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Farmers left stray animals in front of the DC office: ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਛੱਡੇ ਅਵਾਰਾ ਪਸ਼ੂ, ਦਿੱਤੀ ਵੱਡੀ ਚਿਤਾਵਨੀ
ਦੂਜੇ ਪਾਸੇ ਮਾਮਲੇ ਉੱਡੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਦਾ ਕਹਿਣਾ ਹੈ ਕੀ ਡਾਇਲਸਸ ਦੇ ਪੈਸੇ ਮਰੀਜ਼ ਦੇ ਕਾਰਡ ਜਾਂ ਨੈਸ਼ਨਲ ਹੈਲਥ ਸਕੀਮ ਅਧੀਨ ਬਣੇ ਹੋਏ ਕਾਰਡ ਵਿੱਚੋਂ ਕਟੇ ਜਾਂਦੇ ਹਨ। ਉਨ੍ਹਾਂ ਕਿਹਾ ਜੇਕਰ ਫਿਰ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਇਸ ਸਬੰਧੀ ਸਿਵਲ ਸਰਜਨ ਬਠਿੰਡਾ ਨਾਲ ਗਲ ਕਰ ਸਕਦੇ ਹਨ।