ETV Bharat / state

ਉਦਘਾਟਨ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਆਮ ਆਦਮੀ ਕਲੀਨਿਕ - ਆਮ ਆਦਮੀ ਕਲੀਨਿਕਾਂ ਤੇ CM ਦੀ ਫੋਟੋ

ਭਗਵੰਤ ਮਾਨ ਸਰਕਾਰ ਵੱਲੋਂ ਪੰਦਰਾਂ ਅਗਸਤ ਦੇ ਦਿਹਾੜੇ ਉੱਤੇ ਲੋਕਾਂ ਦੀ ਸਿਹਤ ਸਹੂਲਤ ਲਈ ਬਣਾਏ ਆਮ ਆਦਮੀ ਕਲੀਨਿਕ ਨੂੰ ਸ਼ੁਰੂ ਕੀਤਾ ਜਾਵੇਗਾ. ਇੰਨ੍ਹਾਂ ਦੇ ਉਦਘਾਟਨ ਤੋਂ ਪਹਿਲਾਂ ਹੀ ਵਿਰੋਧੀਆਂ ਪਾਰਟੀਆਂ ਨੇ ਸਰਕਾਰ ਨੂੰ ਨਿਸ਼ਾਨੇ ਉੱਤੇ ਲੈਣਾ ਸ਼ੁਰੂ ਕਰ ਦਿੱਤਾ ਹੈ.

ਆਮ ਆਦਮੀ ਕਲੀਨਿਕਾਂ ਤੇ CM ਦੀ ਫੋਟੋ ਨੂੰ ਲੈਕੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

author img

By

Published : Aug 12, 2022, 10:45 PM IST

ਬਠਿੰਡਾ: ਪੰਦਰਾਂ ਅਗਸਤ ਨੂੰ ਪੰਜਾਬ ਭਰ ਦੇ ਵਿੱਚ ਪਚੱਤਰ ਦੇ ਕਰੀਬ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕ ਉਦਘਾਟਨ ਤੋਂ ਪਹਿਲਾਂ ਸਵਾਲਾਂ ਦੇ ਘੇਰੇ ਵਿੱਚ ਹਨ। ਪਿਛਲੀਆਂ ਸਰਕਾਰਾਂ ਦੇ ਤਸਵੀਰਾਂ ਨੂੰ ਲੈ ਕੇ ਤੰਜ਼ ਕੱਸਣ ਵਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਹੁਣ ਇੰਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਲਗਾਈਆ ਗਈਆਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ।

ਬਠਿੰਡਾ ਦੇ ਊਧਮ ਸਿੰਘ ਨਗਰ ਵਿੱਚ ਬਣੇ ਆਮ ਆਦਮੀ ਕਲੀਨਿਕ ਉੱਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਭਗਵੰਤ ਮਾਨ ਉੱਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਇਹ ਮੁਹੱਲਾ ਕਲੀਨਿਕ ਜਿਨ੍ਹਾਂ ਵਿੱਚ ਵੱਡੀਆਂ ਕਰਕੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਕਿਸੇ ਸਮੇਂ ਇਹ ਪਚੱਤਰ ਦੇ ਕਰੀਬ ਸੁਵਿਧਾਵਾਂ ਆਮ ਲੋਕਾਂ ਨੂੰ ਦਿੰਦੇ ਸਨ ਪਰ ਇਹ ਸੁਵਿਧਾਵਾਂ ਬੰਦ ਕਰਕੇ ਆਮ ਆਦਮੀ ਪਾਰਟੀ ਵੱਲੋਂ ਇੱਥੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਪਰ ਵੇਖਣਾ ਇਹ ਹੋਵੇਗਾ ਕਿ ਇਹ ਕਲੀਨਿਕ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਲਈ ਕਾਰਗਰ ਸਾਬਤ ਹੋਣਗੇ ਜਾਂ ਨਹੀਂ।

ਆਮ ਆਦਮੀ ਕਲੀਨਿਕਾਂ ਤੇ CM ਦੀ ਫੋਟੋ ਨੂੰ ਲੈਕੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

ਉਨ੍ਹਾਂ ਕਿਹਾ ਕਿ ਦੋ ਕਮਰਿਆਂ ਵਾਲੇ ਇਸ ਮੁਹੱਲਾ ਕਲੀਨਿਕ ਵਿੱਚ ਨਾਂ ਤਾਂ ਆਪਰੇਸ਼ਨ ਹੀ ਹੋ ਸਕਦੇ ਹਨ ਅਤੇ ਨਾ ਹੀ ਇੱਥੇ ਕਿਸੇ ਤਰ੍ਹਾਂ ਦੀ ਸਰਜਰੀ ਹੋ ਸਕਦੀ ਹੈ। ਪੰਦਰਾਂ ਅਗਸਤ ਨੂੰ ਭਾਵੇਂ ਇੰਨ੍ਹਾਂ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਣਾ ਹੈ ਪਰ ਹਾਲੇ ਤਕ ਇੰਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਸਟਾਫ ਦੀ ਨਿਯੁਕਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਠੇਕੇ ਉੱਤੇ ਵੀ ਭਰਤੀ ਕਰਦੇ ਹਨ ਤਾਂ ਕੁਝ ਕੁ ਮਹੀਨਿਆਂ ਬਾਅਦ ਹੀ ਠੇਕੇ ਉੱਤੇ ਰੱਖੇ ਮੁਲਾਜ਼ਮ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ ਕਿਉਂਕਿ ਸਰਕਾਰ ਕੋਲ ਇੰਨ੍ਹਾਂ ਨੂੰ ਦੇਣ ਲਈ ਤਨਖਾਹਾਂ ਨਹੀਂ ਹੋਣੀਆਂ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੋਸ਼ੇਬਾਜ਼ੀ ਹੈ। ਸਰਕਾਰ ਵੱਲੋਂ ਇੱਕ ਮੁਹੱਲਾ ਕਲੀਨਿਕ ਤਿਆਰ ਕਰਨ ਉੱਪਰ ਕਰੀਬ ਅਠਾਰਾਂ ਉੱਨੀ ਲੱਖ ਰੁਪਏ ਖਰਚਾ ਕੀਤਾ ਗਿਆ ਹੈ ਪਰ ਇਸ ਦਾ ਕੋਈ ਲਾਭ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਹੈਰਾਨਗੀ ਪ੍ਰਗਟ ਕੀਤੀ ਕਿ ਡਿਸਪੈਂਸਰੀ ਦੇ ਨਾਲ ਬਿਲਕੁਲ ਹੀ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਹੈ ਜੇਕਰ ਸਰਕਾਰ ਨੂੰ ਲੋਕਾਂ ਦੀਆਂ ਸਿਹਤ ਸੇਵਾਵਾਂ ਦੀ ਇੰਨੀ ਹੀ ਚਿੰਤਾ ਸੀ ਤਾਂ ਉਹ ਡਿਸਪੈਂਸਰੀ ਵਿੱਚ ਹੀ ਸਟਾਫ ਪੂਰਾ ਕਰਦੀ।

ਇਹ ਵੀ ਪੜ੍ਹੋ: ਰੱਖੜ ਪੁੰਨਿਆ ਮੌਕੇ ਮੁੱਖ ਮੰਤਰੀ ਵਲੋਂ ਆਂਗਨਵਾੜੀ ਵਰਕਰਾਂ ਦੀਆਂ ਆਸਾਮੀਆਂ ਭਰਨ ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.