ETV Bharat / state

Opium started supply in Punjab: ਹੁਣ ਝਾਰਖੰਡ ਤੋਂ ਪੰਜਾਬ 'ਚ ਹੋਣ ਲੱਗੀ ਅਫੀਮ ਦੀ ਸਪਲਾਈ, ਪੁਲਿਸ ਨੇ ਦੋ ਸੱਕੇ ਭਰਾਵਾਂ ਨੂੰ ਕੀਤਾ ਕਾਬੂ

ਝਾਰਖੰਡ ਤੋਂ ਪੰਜਾਬ ਹੁਣ ਅਫੀਮ ਦੀ ਸਪਲਾਈ ਹੋਣ ਲੱਗੀ ਹੈ। ਦਰਅਸਲ ਐਸਟੀਐਫ ਨੇ ਦੋ ਸਕੇ ਭਰਾਵਾਂ ਨੂੰ 5 ਕਿਲੋ ਅਫੀਮ ਨਾਲ ਕੀਤਾ ਗਿਰਫਤਾਰ ਕੀਤਾ ਹੈ, ਜਿਸ ਦੀ ਕੀਮਤ 80 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਹਨਾਂ ਦੋਹਾਂ ਨੂੰ ਕਾਬੂ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Now the supply of opium started in Punjab from Jharkhand, the police arrested two brothers
Opium started supply in Punjab: ਹੁਣ ਝਾਰਖੰਡ ਤੋਂ ਪੰਜਾਬ 'ਚ ਹੋਣ ਲੱਗੀ ਅਫੀਮ ਦੀ ਸਪਲਾਈ,ਪੁਲਿਸ ਨੇ ਦੋ ਸੱਕੇ ਭਰਾਵਾਂ ਨੂੰ ਕੀਤਾ ਕਾਬੂ
author img

By

Published : Mar 5, 2023, 12:12 PM IST

ਹੁਣ ਝਾਰਖੰਡ ਤੋਂ ਪੰਜਾਬ 'ਚ ਹੋਣ ਲੱਗੀ ਅਫੀਮ ਦੀ ਸਪਲਾਈ, ਪੁਲਿਸ ਨੇ ਦੋ ਸੱਕੇ ਭਰਾਵਾਂ ਨੂੰ ਕੀਤਾ ਕਾਬੂ

ਬਠਿੰਡਾ: ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਐਸਟੀਐਫ ਬਠਿੰਡਾ ਰੇਂਜ ਨੇ ਦੋ ਭਰਾਵਾਂ ਨੂੰ ਪੰਜ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਅਫੀਮ ਨੂੰ ਝਾਰਖੰਡ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਅੱਗੇ ਵੇਚਣ ਲਈ ਲਿਆਂਦਾ ਗਿਆ ਸੀ। ਇਹ ਜਾਣਕਾਰੀ ਡੀਆਈਜੀ ਐਸਟੀਐਫ ਬਠਿੰਡਾ ਰੇਂਜ ਅਜੇ ਮਲੂਜਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਡੀਆਈਜੀ ਅਜੇ ਮਲੂਜਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਐਸਟੀਐਫ ਬਠਿੰਡਾ ਰੇਂਜ ਦੇ ਐਸਆਈ ਬਚਿੱਤਰ ਸਿੰਘ ਅਤੇ ਪੁਲੀਸ ਪਾਰਟੀ ਨੇ ਰਵਿੰਦਰ ਪਾਸਵਾਨ ਪੁੱਤਰ ਜਗਦੀਸ਼ ਪਾਸਵਾਨ ਵਾਸੀ ਪਸ਼ੂ ਹਸਪਤਾਲ ਦਾਣਾ ਮੰਡੀ ਕਿੱਲਿਆਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਨੂੰ ਸਕੂਟਰ (ਐਚਆਰ 25ਜੀ-3535) ’ਤੇ ਕਾਬੂ ਕੀਤਾ। ਪਿੰਡ ਨੇਭੀ, ਜ਼ਿਲ੍ਹਾ ਚਤਰਾ ਝਾਰਖੰਡ ਹਾਲ ਆਬਾਦ ਨਰਸਿੰਗ ਕਲੋਨੀ ਦਾਮਵਾਲੀ ਜ਼ਿਲ੍ਹਾ ਬਠਿੰਡਾ ਅਤੇ ਬਾਬੂ ਕੁਮਾਰ ਪੁੱਤਰ ਜਗਦੀਸ਼ ਪਾਸਵਾਨ ਵਾਸੀ ਪਿੰਡ ਨੇਭੀ (ਉਤਰਾਖੰਡ) ਨੂੰ ਕਾਬੂ ਕਰਕੇ ਪੈਰਾਂ ਕੋਲ ਪਈ ਪਲਾਸਟਿਕ ਦੀ ਕੈਨ ਵਿੱਚੋਂ 5 ਕਿਲੋ ਅਫੀਮ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : Elderly man dies in Mumbai local train: ਟਰੇਨ 'ਚ ਪੈਰ 'ਤੇ ਪੈਰ ਰੱਖਣ ਕਾਰਨ ਹੋਇਆ ਝਗੜਾ, ਬਜ਼ੁਰਗ ਦੀ ਕੁੱਟਮਾਰ ਦੌਰਾਨ ਮੌਤ

ਝਾਰਖੰਡ ਤੋਂ ਲਿਆ ਪੰਜਾਬ, ਹਰਿਆਣਾ ਵਿੱਚ ਵੇਚੀ ਜਾਂਦੀ ਸੀ ਅਫੀਮ: ਡੀਆਈਜੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸਕੇ ਭਰਾ ਹਨ। ਇਸ ਤੋਂ ਪਹਿਲਾਂ ਵੀ ਰਵਿੰਦਰ ਪਾਸਵਾਨ ਖ਼ਿਲਾਫ਼ 10 ਕਿਲੋ ਭੁੱਕੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਰਵਿੰਦਰ 10 ਸਾਲਾਂ ਤੋਂ ਡੱਬਵਾਲੀ ਵਿੱਚ ਸਬਜ਼ੀਆਂ ਦੀ ਖੇਤੀ ਕਰਦਾ ਸੀ ਅਤੇ ਜੱਸੀ ਪਿਛਲੇ 2 ਮਹੀਨਿਆਂ ਤੋਂ ਬਾਗਵਾਲੀ ਵਿੱਚ ਇੱਕ ਢਾਬੇ ’ਤੇ ਕੰਮ ਕਰ ਰਿਹਾ ਸੀ। ਰਵਿੰਦਰ ਨੇ ਆਪਣੇ ਭਰਾ ਬਾਬੂ ਕੁਮਾਰ ਨੂੰ ਝਾਰਖੰਡ ਤੋਂ ਅਫੀਮ ਲਿਆਉਣ ਲਈ ਕਿਹਾ।

ਨਸ਼ਾ ਤਸਕਰਾਂ ਨਾਲ ਹੋਰ ਸਬੰਧਾਂ ਦਾ ਪਤਾ ਲਾਉਣ: ਉਸਨੂੰ ਝਾਰਖੰਡ ਤੋਂ 80,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਲਿਆਉਣੀ ਪੈਂਦੀ ਸੀ ਅਤੇ ਫਿਰ ਇਸਨੂੰ ਬਠਿੰਡਾ, ਮੁਕਤਸਰ ਅਤੇ ਡੱਬਵਾਲੀ ਵਿੱਚ ਆਪਣੇ ਗਾਹਕਾਂ ਨੂੰ 1,50,000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣੀ ਪੈਂਦੀ ਸੀ। ਉਹ ਇਹ ਅਫੀਮ ਪਹਿਲੀ ਵਾਰ ਗੱਡੀ ਰਾਹੀਂ ਲੈ ਕੇ ਆਇਆ ਸੀ। ਡੀਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ, ਜਿਨ੍ਹਾਂ ਦੀ ਫਰੈਂਚ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਨਸ਼ਾ ਤਸਕਰਾਂ ਨਾਲ ਹੋਰ ਸਬੰਧਾਂ ਦਾ ਪਤਾ ਲਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਝਾਰਖੰਡ ਤੋਂ ਖਰੀਦ ਕੇ ਲਿਆਂਦੀ ਗਈ: ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰੇਲ ਗੱਡੀ ਰਾਹੀਂ ਪੰਜਾਬ 'ਚ ਅਫੀਮ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਥਾਣਾ ਜੀ. ਆਰ. ਪੀ. ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ 2 ਕਿਲੋ 750 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਦੀ ਪਛਾਣ ਝਾਰਖੰਡ ਵਾਸੀ ਸੁਰਜੀਤ ਕੁਮਾਰ ਪਾਸਵਾਨ ਵਜੋਂ ਕੀਤੀ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਡੀਆਈਜੀ ਅਜੇ ਮਲੂਜਾ ਨੇ ਦੱਸਿਆ ਕਿ ਦੋਵੇਂ ਸਕੇ ਭਰਾ ਵੱਲੋਂ ਇਹ ਅਫੀਮ 80 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਝਾਰਖੰਡ ਤੋਂ ਖਰੀਦ ਕੇ ਲਿਆਂਦੀ ਗਈ ਸੀ ਅਤੇ ਪੰਜਾਬ ਵਿਚ ਸਕੂਟੀ ਰਾਹੀਂ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕੀਤੀ ਜਾਣੀ ਸੀ ਰਵਿੰਦਰ ਪਾਸਵਾਨ ਡੱਬਵਾਲੀ ਵਿਖੇ ਪਹਿਲਾਂ ਸਬਜ਼ੀ ਦੀ ਰੇਹੜੀ ਲਗਾਉਂਦਾ ਸੀ ਅਤੇ ਪਿਛਲੇ ਦੋ ਮਹੀਨਿਆਂ ਤੋਂ ਬਠਿੰਡਾ ਦੇ ਪਿੰਡ ਜੱਸੀ ਬਾਗ ਵਾਲੀ ਵੇਖੋ ਢਾਬੇ ਉੱਪਰ ਕੰਮ ਕਰ ਰਿਹਾ ਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.