ਬਠਿੰਡਾ : ਪੰਜਾਬ ਦੀਆਂ ਜੇਲਾਂ ਆਏ ਦਿਨ ਸੁਰੱਖੀਆਂ ਵਿਚ ਰਹਿੰਦੀਆਂ ਹਨ। ਕਦੇ ਜੇਲ੍ਹ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਜਾਂਦੀ ਹੈ ਅਤੇ ਕਦੇ ਜੇਲ੍ਹ ਵਿੱਚ ਬੰਦ ਨੌਜਵਾਨਾਂ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਕਿ ਜੇਲ੍ਹ ਵਿੱਚ ਕਿਹੋ ਜਿਹੇ ਹਾਲਾਤ ਹਨ ਪਰ ਇਸ ਤੋਂ ਮਾੜੇ ਹਾਲਾਤ ਭਗਵੰਤ ਮਾਨ ਸਰਕਾਰ ਦੇ ਹਨ ਜਿਨ੍ਹਾਂ ਵੱਲੋਂ ਭਾਵੇਂ ਕਰੋੜਾਂ ਰੁਪਿਆ ਇਸ਼ਤਿਹਾਰਬਾਜ਼ੀ ਉੱਤੇ ਖਰਚਿਆ ਜਾ ਰਿਹਾ ਹੈ। ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਕਰੜੇ ਹਨ। ਪਰ ਹਕੀਕਤ ਕੁੱਝ ਹੋਰ ਹੀ ਹੈ।
ਪਾਈ ਗਈ ਸੀ ਆਰਟੀਆਈ : ਬਠਿੰਡਾ ਦੇ ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਵਲੋਂ ਇਕ ਆਰਟੀਆਈ ਪਾਈ ਗਈ ਸੀ। ਹੁਣ ਸਿੱਖਿਆ ਮੰਤਰੀ ਪਰ ਜੇਲ੍ਹ ਮੰਤਰੀ ਰਹੇ ਹਰਜੋਤ ਸਿੰਘ ਬੈਂਸ ਨੇ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਸੇਵਾ ਠੱਪ ਕਰਨ ਲਈ ਜੈਮਰ ਲਗਾਏ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤੇ ਗਏ ਇਸ ਟਵੀਟ ਦਾ ਸੱਚ ਜਾਨਣ ਲਈ ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਵੱਲੋਂ ਆਰ ਟੀ ਆਈ ਐਕਟ 2005 ਅਧੀਨ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਜੇਲਾਂ ਪੰਜਾਬ ਤੋ 1 ਅਪ੍ਰੈਲ 2022 ਤੋਂ 20 ਮਾਰਚ 2023 ਤੱਕ ਪੰਜਾਬ ਦੀਆਂ ਕਿਹੜੀਆਂ ਕਿਹੜੀਆਂ ਜੇਲਾਂ ਵਿੱਚ ਜੈਮਰ ਲਗਾਏ ਗਏ ਹਨ ਅਤੇ ਉਹਨਾਂ ਦੇ ਜੈਮਰ ਨੂੰ ਲਗਾਉਣ ਲਈ ਕਿੰਨੀ ਰਾਸ਼ੀ ਖਰਚ ਕੀਤੀ ਗਈ ਹੈ। ਇਸਦੇ ਨਾਲ ਹੀ ਪੰਜਾਬ ਦੀਆਂ ਜੇਲ੍ਹਾਂ ਵਿਚ ਜੈਮਰ ਲਗਾਉਣ ਸਬੰਧੀ ਇਸ਼ਤਿਹਾਰਾਂ ਉੱਪਰ ਕਿੰਨੀ ਰਾਸ਼ੀ ਖਰਚ ਕੀਤੀ ਗਈ ਹੈ, ਇਹ ਜਾਣਕਾਰੀ ਮੰਗੀ ਗਈ ਸੀ। ਇਹ ਆਰਟੀਆਈ 18 ਮਾਰਚ 2023 ਨੂੰ ਰਾਜਨਦੀਪ ਵੱਲੋਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਜੇਲ੍ਹਾਂ ਪੰਜਾਬ ਨੂੰ ਈਮੇਲ ਰਾਹੀਂ ਭੇਜੇ ਗਈ ਸੀ। ਇਸਦਾ ਜਵਾਬ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਜੇਲਾਂ ਪੰਜਾਬ ਵੱਲੋਂ 17 ਅਪਰੈਲ 2023 ਨੂੰ ਭੇਜਿਆ ਗਿਆ ਜਿਸ ਵਿਚ ਜੇਲ੍ਹ ਵਿਭਾਗ ਵੱਲੋਂ ਇਹ ਜਾਣਕਾਰੀ ਉਪਲਬਧ ਕਰਾਈ ਗਈ ਹੈ ਕਿ 1 ਅਪ੍ਰੈਲ 2022 ਤੋਂ 20 ਮਾਰਚ 2023 ਤਕ ਜੇਲ੍ਹ ਵਿਭਾਗ ਵੱਲੋਂ ਕਿਸੇ ਵੀ ਜੇਲ੍ਹ ਵਿੱਚ ਜੈਮਰ ਨਹੀਂ ਲਗਾਏ ਗਏ।
ਇਹ ਵੀ ਪੜ੍ਹੋ : Agriculture Department in action, ਐਕਸ਼ਨ 'ਚ ਖੇਤੀਬਾੜੀ ਵਿਭਾਗ, ਬਠਿੰਡਾ 'ਚ ਗੁਦਾਮਾਂ 'ਤੇ ਕੀਤੀ ਛਾਪਾਮਾਰੀ, ਭਾਰੀ ਮਾਤਰਾ 'ਚ ਪੈਸਟੀਸਾਈਡ ਬਰਾਮਦ
ਸੁਰੱਖਿਆ ਪ੍ਰਬੰਧਾਂ ਤੇ ਸਵਾਲ ਚੁੱਕੇ ਸਨ : ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਪੰਜਾਬ ਦੀਆਂ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉਹ ਇਕ ਆਰਟੀਆਈ ਦੇ ਖੋਖਲੇ ਸਾਬਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ ਜ਼ਮੀਨੀ ਪੱਧਰ ਤੇ ਇਹਨਾਂ ਵੱਲੋਂ ਕਿਸੇ ਤਰਾਂ ਦੀ ਕੋਈ ਵੀ ਕੰਮ ਨਹੀਂ ਕਰਵਾਏ ਜਾ ਰਹੇ ਇਸ਼ਤਿਹਾਰਾਂ ਤੇ ਭਾਵੇਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਲਈ 1 ਰੁਪਇਆ ਨਹੀਂ ਖਰਚਿਆ ਗਿਆ। ਉਨ੍ਹਾਂ ਕਿਹਾ ਕਿ ਸ਼ਰੇਆਮ ਜਾਂਚ ਤੋਂ ਬਾਅਦ ਉਸ ਨੂੰ ਵੀ ਵਰਗਿਆਂ ਦੀਆਂ ਜੇਲ ਵਿੱਚੋ ਇੰਟਰਵਿਊ ਹੋ ਰਹੇ ਹਨ। ਇਸਦੇ ਨਾਲ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਕਰੀਬ ਇਕ ਦਰਜਨ ਨੌਜਵਾਨਾਂ ਨੇ ਵੀਡੀਓ ਬਣਾ ਵਾਇਰਲ ਕਰਕੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਚੁੱਕੇ ਸਨ ਜੋਕਿ ਜੇਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਰਹੇ ਸਨ।