ਬਠਿੰਡਾ: ਪੰਜਾਬ ਦੀ ਲੀਡਰਸ਼ਿਪ ਤੋਂ ਨਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਆਖ਼ਰ ਕਾਰ ਪ੍ਰਚਾਰ ਲਈ ਮੁੱਖ ਵਿਰੋਧੀ ਬਾਦਲਾਂ ਦੇ ਗੜ੍ਹ ਵਿੱਚ ਮੌਕਾ ਮਿਲ ਹੀ ਗਿਆ। ਜਿੱਥੇ ਸਟੇਜ ਸਭਾਲਦਿਆਂ ਹੀ ਸਿੱਧੂ ਨੇ ਚੌਕੇ-ਛਿੱਕੇ ਲਗਾਉਣੇ ਸ਼ੁਰੂ ਕਰ ਦਿੱਤੇ।
ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਬਠਿੰਡਾ ਰੈਲੀ ਵਿੱਚ ਪਹੁੰਚੇ ਸਿੱਧੂ ਨੇ ਐਲਾਨ ਕੀਤਾ ਕਿ 17 ਮਈ ਨੂੰ ਉਹ ਬਠਿੰਡਾ 'ਚ ਹੀ ਰਹਿਣਗੇ ਅਤੇ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਰੈਲੀਆਂ ਕਰਨਗੇ। ਸਿੱਧੂ ਨੇ ਕਿਹਾ ਜੇਕਰ ਰਾਜਾ ਵੜਿੰਗ ਕਹਿਣ ਤਾਂ ਉਹ 10 ਰੈਲੀਆਂ ਵੀ ਕਰ ਦੇਣਗੇ। ਇਸ ਮੌਕੇ ਸਟੋਜ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ।
ਨਵਜੋਤ ਸਿੰਘ ਸਿੱਧੂ ਨੇ ਅਕਾਲੀਆਂ ਦੇ ਗੜ੍ਹ ਬਠਿੰਡਾ 'ਚ ਸਟੇਜ ਤੋਂ ਅਕਾਲੀ ਦਲ 'ਤੇ ਤਿੱਖੇ ਹਮਲੇ ਕੀਤੇ, ਤੇ ਵਿਧਾਨ ਸਭਾ ਚੋਣਾਂ 2017 ਵਾਂਗ ਉਨ੍ਹਾਂ ਅਕਾਲੀ ਦਲ ਨੂੰ ਬੇਅਦਬੀ, ਗੋਲੀਕਾਂਡ ਅਤੇ ਨਸ਼ਿਆਂ ਦੇ ਮੁੱਦੇ 'ਤੇ ਘੇਰਿਆ।