ਬਠਿੰਡਾ: ਮੌੜ ਮੰਡੀ ਦਾ ਰਹਿਣ ਵਾਲਾ ਲਵਕੇਸ਼ ਕੁਮਾਰ ਯੂਕਰੇਨ ਤੋਂ ਘਰ ਪਰਤ ਆਇਆ ਹੈ। ਲਵਕੇਸ਼ ਯੂਕਰੇਨ ਵਿਖੇ ਮਾਰੇ ਗਏ ਨਵੀਨ ਦਾ ਦੋਸਤ ਹੈ ਅਤੇ ਉਸ ਨੇ ਦੱਸਿਆ ਕਿ ਉਸ ਨੂੰ ਜੰਗ ਦੇ ਦੌਰਾਨ ਕਿਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਨਾਲ ਹੀ ਉਸ ਵੱਲੋਂ ਭਾਰਤ ਸਰਕਾਰ ਅੱਗੇ ਮੰਗ ਰੱਖੀ ਗਈ ਹੈ ਕਿ ਉਨ੍ਹਾਂ ਦੀ 2 ਮਹੀਨੇ ਦੀ ਪੜਾਈ ਰਹਿ ਗਈ ਹੈ ਉਸ ਨੂੰ ਭਾਰਤ ਸਰਕਾਰ ਵੱਲੋਂ ਇੱਥੇ ਹੀ ਪੂਰਾ ਕਰਵਾਇਆ ਜਾਵੇ।
ਜਾਣਕਾਰੀ ਦਿੰਦਿਆ ਲਵਕੇਸ ਨੇ ਦੱਸਿਆਂ ਕਿ ਰੂਸ ਯੂਕਰੇਨ ਜੰਗ ਦੇ ਦੌਰਾਨ 28 ਫਰਵਰੀ ਤੋਂ 2 ਮਾਰਚ ਤੱਕ ਭੁੱਖੇ ਤੱਕ ਰਹੇ ਸਨ, ਜਦ ਕਿ ਉਨ੍ਹਾਂ ਤੋਂ ਟੈਕਸੀ ਲਈ ਬਹੁਤ ਜਿਆਦਾ ਪੈਸੇ ਵਸੂਲੇ ਗਏ ਅਤੇ ਬਾਹਰ ਜੋ ਮੰਜਰ ਦੇਖਿਆਂ ਬੜਾ ਹੀ ਭਿਆਨਕ ਸੀ। ਲਵਕੇਸ ਨੇ ਦੱਸਿਆਂ ਕਿ ਨਵੀਨ ਉਸ ਨਾਲ ਪੜਦਾ ਸੀ ਤੇ ਉਸ ਦਾ ਦੋਸਤ ਸੀ, ਜਿਸ ਦੀ ਮੋਤ ਨੇ ਉਸ ਨੂੰ ਕਾਫੀ ਝਜੋੜ ਦਿੱਤਾ ਸੀ।
ਲਵਕੇਸ ਨੇ ਕਿਹਾ ਕਿ ਉਨ੍ਹਾਂ ਦੀ ਹੁਣ 2 ਮਹੀਨੇ ਦੀ ਪੜਾਈ ਬਾਕੀ ਰਹਿ ਗਈ ਸੀ ਪਰ ਉਹਨਾਂ ਦੀ ਯੂਨੀਵਰਸਿਟੀ ਬਿਲਕੁਲ ਡੈਮਜ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਵੱਲੋਂ ਭਾਰਤ ਸਰਕਾਰ ਤੋਂ ਆਪਣੀ ਪੜਾਈ ਪੂਰੀ ਕਰਨ ਦੀ ਮੰਗ ਕੀਤੀ ਹੈ।
ਲਵਕੇਸ਼ ਕੁਮਾਰ ਨੇ ਆਪਣੀ ਵੀਡੀੳ ਸੋਸ਼ਲ ਮੀਡੀਆਂ ਤੇ ਭੇਜ ਭਾਰਤ ਸਰਕਾਰ ਤੋ ਉਸ ਨੂੰ ਜਲਦੀ ਭਾਰਤ ਲਿਆਉਣ ਦੀ ਮੰਗ ਕੀਤੀ ਸੀ, ਜਿਸ ਨੂੰ ਮੀਡੀਆਂ ਨੇ ਵੀ ਪ੍ਰਮੁੱਖਤਾ ਨਾਲ ਚੁੱਕੀਆਂ ਸੀ। ਮੋੜ ਵਿਖੇ ਲਵਕੇਸ਼ ਦੇ ਵਾਪਸ ਆਉਣ ਤੇ ਪਰਿਵਾਰ ਵਿੱਚ ਖੁਸੀ ਦਾ ਮਹੋਲ ਹੈ। ਲਵਕੇਸ਼ ਨੇ ਕਰੀਬ 10 ਦਿਨਾਂ ਵਿੱਚ ਉਥੇ ਝੱਲੀਆਂ ਮੁਸਕਲਾਂ ਬਾਰੇ ਵੀ ਦੱਸਿਆ ਹੈ।
ਇਹ ਵੀ ਪੜ੍ਹੋ: Russia Ukraine War: ਤੁਰਕੀ ਦੇ ਰਾਸ਼ਟਰਪਤੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਜੰਗਬੰਦੀ ਦੀ ਮੰਗ