ਬਠਿੰਡਾ: ਪਰਸਰਾਮ ਨਗਰ ਦੀ ਰਹਿਣ ਵਾਲੀ ਤਾਈਕਵਾਂਡੋ ਖਿਡਾਰੀ ਨਿਸ਼ਾ ਚਾਹ ਵੇਚ ਰਹੀ ਹੈ। ਨਿਸ਼ਾ 5 ਸਾਲਾਂ ਤੋਂ ਤਾਈਕਵਾਂਡੋ ਖੇਡ ਰਹੀ ਹੈ ਇਸ ਦੌਰਾਨ ਉਸਨੇ ਚਾਂਦੀ ਦਾ ਤਗਮਾ ਅਤੇ ਕਈ ਮੈਡਲ ਅਤੇ ਸਰਟੀਫਿਕੇਟ ਅੱਜ ਮਜਬੂਰਨ ਆਪਣੇ ਬੈਗ ਵਿੱਚ ਪਾ ਦਿੱਤੇ ਹਨ। ਇਨ੍ਹਾਂ ਦਿਨਾਂ ’ਚ ਨਿਸ਼ਾ ਅਤੇ ਨਿਸ਼ਾ ਦੀ ਮਾਂ ਚਾਹ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।
ਨਿਸ਼ਾ ਦੇ ਦੱਸਣ ਅਨੁਸਾਰ, ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ। ਉਸਦੇ ਪਿਤਾ ਕਰਜ਼ੇ ਲੈ ਕੇ ਭੈਣਾਂ ਵਿਆਹੀਆਂ ਹਨ ਅਤੇ ਭਰਾ ਦਿਹਾੜੀ ਕਰਦਾ ਹੈ। ਉਸ ਦੇ ਪਰਿਵਾਰ ਦਾ ਖਰਚਾ ਚਾਹ ਵਾਲੀ ਰੇਹੜੀ ਤੋਂ ਚਲਦਾ ਹੈ ਪਰ ਆਮਦਨ ਜ਼ਿਆਦਾ ਨਾ ਹੋਣ ਦੇ ਕਾਰਨ, ਉਹ ਗਰੀਬੀ ਦੇ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹੈ। ਅੱਗੇ ਨਿਸ਼ਾ ਕਹਿੰਦੀ ਹੈ ਕਿ ਉਸਨੂੰ ਆਪਣੀਆਂ ਖੇਡਾਂ ਅਤੇ ਸਿੱਖਿਆ ਕਰਨ ਲਈ ਸਮਾਂ ਨਹੀਂ ਮਿਲਦਾ ਕਿਉਂਕਿ ਘਰ ਦੇ ਹਾਲਾਤਾਂ ਅੱਗੇ ਉਹ ਚਾਹ ਵੇਚਣ ਨੂੰ ਮਜ਼ਬੂਰ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾਂ ਕੋਈ ਸਮਾਜ ਸੇਵੀ ਵਿਅਕਤੀ ਉਨ੍ਹਾਂ ਦੀ ਬੱਚੀ ਦੀ ਸਹਾਇਤਾ ਕਰੇ ਤਾਂ ਨਿਸ਼ਾ ਇੰਟਰਨੈਸ਼ਨਲ ਤਾਇਕਵਾਂਡੋ ’ਚ ਦੇਸ਼ ਦਾ ਨਾਂ ਰੌਸ਼ਨ ਕਰ ਸਕਦੀ ਹੈ। ਇਸ ਮੌਕੇ ਨਿਸ਼ਾ ਦੇ ਕੋਚ ਦਾ ਕਹਿਣਾ ਹੈ ਕਿ ਜੇਕਰ ਨਿਸ਼ਾ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਉਹ ਦੇਸ਼ ਲਈ ਖੇਡ ਕੇ ਚੰਗਾ ਨਾਮ ਰੌਸ਼ਨ ਕਰ ਸਕਦੀ ਹੈ।
ਇਹ ਵੀ ਪੜ੍ਹੋ: ਸਰਕਾਰ ਦਾ ਬੇਰੁਖ਼ੀ ਕਾਰਨ ਖੁਦ ਬੇਰੁਜ਼ਗਾਰ ਨੌਜਵਾਨ ਹੋਰਨਾਂ ਨੂੰ ਬਣਾ ਰਿਹੈ ਨੌਕਰੀ ਦੇ ਕਾਬਲ