ਬਠਿੰਡਾ: ਮਿਊਂਸੀਪਲ ਕਾਰਪੋਰੇਸ਼ਨ ਦੇ ਸਫਾਈ ਕਰਮੀਆਂ ਦੀ ਹੋਈਆਂ ਚੋਣਾਂ ਤੋਂ ਬਾਅਦ ਸੋਮਵਾਰ ਨੂੰ ਨਵੇਂ ਚੁਣੇ ਗਏ ਪ੍ਰਧਾਨ ਵੀਰਭਾਨ ਨੇ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਉਹ ਹੋਰ ਮਿਹਨਤ ਕਰਨਗੇ।
ਬਠਿੰਡਾ ਮਿਊਂਸੀਪਲ ਕਾਰਪੋਰੇਸ਼ਨ ਦੇ ਸਫਾਈ ਕਰਮੀਆਂ ਦੀ ਬੀਤੇ ਦਿਨੀਂ ਹੋਈਆਂ ਚੋਣਾਂ ਵਿੱਚ ਵੀਰਭਾਨ ਨਵੇਂ ਪ੍ਰਧਾਨ ਚੁਣੇ ਗਏ ਜਿਨ੍ਹਾਂ ਨੇ ਸੋਮਵਾਰ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਤਹਿਤ ਜੋ ਸਫਾਈ ਦੇ ਵਿੱਚ ਬਠਿੰਡਾ ਦੂਜੀ ਵਾਰ ਪਹਿਲੇ ਨੰਬਰ 'ਤੇ ਆਇਆ ਹੈ ਤਾਂ ਇਸ ਵਿੱਚ ਉਨ੍ਹਾਂ ਦੇ ਸਫ਼ਾਈ ਕਰਮੀਆਂ ਦਾ ਅਹਿਮ ਕਿਰਦਾਰ ਹੈ।
ਉਨ੍ਹਾਂ ਨੇ ਕਿਹਾ ਕਿ ਸਫ਼ਾਈ ਕਰਮੀਆਂ ਦੀ ਗਿਣਤੀ ਬਹੁਤ ਘੱਟ ਹੈ ਜਦੋਂ ਕਿ ਖੇਤਰਫਲ ਦੇ ਵਿੱਚ ਬਠਿੰਡਾ ਬਹੁਤ ਵੱਡਾ ਹੈ ਇਸ ਦੇ ਲਈ ਬਠਿੰਡਾ ਸ਼ਹਿਰ ਵਾਸੀਆਂ ਨੂੰ ਵੀ ਉਨ੍ਹਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਆਪਣੇ ਆਲੇ ਦੁਆਲੇ ਗੰਦਗੀ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਬਠਿੰਡਾ ਨੂੰ ਹੋਰ ਖੂਬਸੂਰਤ ਬਣਾਇਆ ਜਾ ਸਕੇ।
ਇਹ ਵੀ ਪੜੋ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਰੋਪੜ ਵਿੱਚ ਅਨੋਖੀ ਤਿਆਰੀ
ਨਵੇਂ ਬਣੇ ਪ੍ਰਧਾਨ ਵੀਰਭਾਨ ਨੇ ਸਮੁੱਚੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਸਫ਼ਾਈ ਕਰਮੀਆਂ ਨੇ ਉਨ੍ਹਾਂ ਨੂੰ ਵੱਧ ਵੋਟਾਂ ਪਾ ਕੇ ਜਿਤਾਇਆ ਹੈ ਤਾਂ ਉਹ ਉਨ੍ਹਾਂ ਦੇ ਹੱਕੀ ਮੰਗਾਂ ਦੇ ਲਈ ਹਮੇਸ਼ਾ ਅੱਗੇ ਰਹਿਣਗੇ ਅਤੇ ਖਾਲੀ ਪਈਆਂ ਸਫ਼ਾਈ ਕਰਮੀਆਂ ਦੀ ਅਸਾਮੀਆਂ ਨੂੰ ਵੀ ਭਰਨ ਦੇ ਲਈ ਵੀ ਅਧਿਕਾਰੀਆਂ ਨਾਲ ਗੱਲ ਕਰਨਗੇ ਤਾਂ ਜੋ ਬਠਿੰਡਾ ਨੂੰ ਸਾਫ਼ ਸਫ਼ਾਈ ਦੇ ਵਿੱਚ ਅੱਗੇ ਰੱਖਣ ਦੇ ਲਈ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਨਾ ਆਉਣ।