ਬਠਿੰਡਾ: ਰਜਵਾਹੇ ਵਿੱਚ ਪਾੜ ਪੈਣ ਨਾਲ ਕਿਸਾਨਾਂ ਦੀ 400 ਏਕੜ ਤੋਂ ਵੱਧ ਪੱਕੀ ਕਣਕ ਦੀ ਫ਼ਸਲ ਵਿੱਚ ਪਾਣੀ ਭਰਿਆ। ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗ੍ਹਾ ਵਿਖੇ ਰਜਵਾਹੇ ਵਿੱਚ ਪਾੜ ਪੈਣ ਨਾਲ ਕਿਸਾਨਾਂ ਦੀ 400 ਏਕੜ ਤੋਂ ਵੱਧ ਪੱਕੀ ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਜਿਸ ਨਾਲ ਜਿੱਥੇ ਕਿਸਾਨਾਂ ਦੀ ਫਸਲ ਖਰਾਬ ਹੋਣ ਦਾ ਖਤਰਾ ਵੱਧ ਗਿਆ ਹੈ। ਉੱਥੇ ਹੀ ਪਿੰਡ ਵਾਸੀਆਂ ਵੱਲੋਂ ਖੁਦ ਰਜਵਾਹੇ ਨੂੰ ਬੰਦ ਕੀਤਾ ਜਾ ਰਿਹਾ ਹੈ, ਭਾਵੇਂਕਿ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਤਾਂ ਪਹੁੰਚੇ ਪਰ ਉਨ੍ਹਾਂ ਵੱਲੋਂ ਰਜਵਾਹੇ ਨੂੰ ਬੰਦ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਗਏ।
'400 ਏਕੜ ਤੋਂ ਵੱਧ ਕਿਸਾਨਾਂ ਦੀ ਪੱਕੀ ਕਣਕ ਵਿੱਚ ਚਲਾ ਗਿਆ ਪਾਣੀ': ਬੀਤੇ ਦਿਨ ਹੋਈ ਬਾਰਿਸ਼ ਨੇ ਭਾਵੇਂ ਕੇ ਕਿਸਾਨਾਂ ਦੀ ਫਸਲ ਨੂੰ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ ਸੀ ਤੇ ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਸੀ, ਪਰ ਸਬ ਡਵੀਜਨ ਤਲਵੰਡੀ ਸਾਬੋ ਵਿਖੇ ਬਾਰਿਸ਼ ਕਾਰਨ ਰਜਵਾਹਿਆਂ ਵਿੱਚ ਲਗਾਤਾਰ ਪੈ ਰਹੇ ਹਨ। ਬੀਤੇ ਦਿਨ ਪਿੰਡ ਤਿਉਣਾ ਪੁਜਾਰੀਆ ਵਿਖੇ ਰਜਬਾਹੇ ਵਿੱਚ ਪਾੜ ਨਾਲ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਕਿਸਾਨਾਂ ਦੀ ਫ਼ਸਲ ਵਿੱਚ ਪਾਣੀ ਭਰਿਆ ਸੀ। ਅੱਜ ਪਿੰਡ ਗੁਰੂਸਰ ਜਗ੍ਹਾ ਵਿਖੇ ਰਜਬਾਹੇ ਵਿੱਚ ਸਵੇਰ ਸਮੇਂ ਵੱਡਾ ਭਾਰ ਪੈ ਗਿਆ, ਪਾੜ ਦਾ ਪਤਾ ਲੱਗਦਿਆਂ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਰਜਵਾਹੇ ਨੂੰ ਭਰਨ ਵਿੱਚ ਲੱਗੇ। ਪਾਣੀ ਦਾ ਬਹੁਤ ਤੇਜ਼ ਹੋਣ ਕਾਰਨ ਲਗਾਤਾਰ ਪਾੜ ਵਧ ਰਿਹਾ ਹੈ। ਜਿਸ ਨਾਲ ਪਾਣੀ ਵੀ 400 ਏਕੜ ਤੋਂ ਵੱਧ ਕਿਸਾਨਾਂ ਦੀ ਪੱਕੀ ਕਣਕ ਵਿੱਚ ਚਲਾ ਗਿਆ। ਜਿਸ ਨਾਲ ਕਿਸਾਨਾਂ ਦੀ ਪੱਕੀ ਕਣਕ ਖਰਾਬ ਹੋਣ ਦਾ ਖਤਰਾ ਬਣ ਗਿਆ ਹੈ।
'ਠੇਕੇ ਤੇ ਜ਼ਮੀਨਾਂ ਲੈ ਕੇ ਕਰ ਰਹੇ ਹਾਂ ਖੇਤੀ': ਕਿਸਾਨਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਬਾਰਿਸ਼ ਤੋਂ ਉਨ੍ਹਾਂ ਨੂੰ ਫਾਇਦਾ ਹੋਣ ਦੀ ਉਮੀਦ ਸੀ ਪਰ ਰਜਬਾਹਾ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵਿੱਚ ਪਿਆ ਪਾਣੀ ਉਨ੍ਹਾਂ ਦੀਆਂ ਪੱਕੀਆਂ ਫਸਲਾਂ ਖਰਾਬ ਕਰ ਰਿਹਾ ਹੈ, ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਉਮੀਦ ਸੀ ਕਿ ਫਸਲ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਘਰ ਆਵੇਗੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ 50 ਤੋਂ 65 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਹੁਣ ਕਿਸਾਨਾਂ ਨੇ ਪਾੜ ਪੈਣ ਕਾਰਨ ਖ਼ਰਾਬ ਹੋਈ ਕਣਕ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਖਾਲੀ ਹੱਥ ਉਥੋਂ ਹੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਬਾਰਿਸ਼ ਕਾਰਨ ਨਹਿਰਾਂ ਵਿਚ ਪਾਣੀ ਦਾ ਬਹਾਵ ਤੇਜ ਹੋ ਗਿਆ ਜਿਸ ਕਰਕੇ ਪਾੜ ਪੈ ਰਹੇ ਹਨ।
ਇਸੇ ਦੌਰਾਨ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਦੇ ਚਿਹਰੇ ਤੇ ਇਸ ਗੱਲ ਦੀ ਖੁਸ਼ੀ ਸੀ ਕਿ ਕੁਝ ਮਹੀਨਿਆਂ ਬਾਅਦ ਇਹ ਫਸਲ ਉਨ੍ਹਾਂ ਦੇ ਘਰ ਆ ਜਾਵੇਗੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਰੱਬ ਉਨ੍ਹਾਂ ਨਾਲ ਇੰਨ੍ਹੀਂ ਮਾੜੀ ਕਰੇਗਾ। ਇਸੇ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਹ ਇੰਨਾਂ-ਇੰਨਾ ਪੈਸੇ ਭਰ ਕੇ ਜ਼ਮੀਨ ਠੇਕੇ ਤੇ ਲੈਦੇਂ ਹਨ, ਅਤੇ ਫਸਲਾਂ ਦੀ ਬਿਜਾਈ ਕਰਦੇ ਹਨ। ਅਚਾਨਕ ਕੁਦਰਤ ਦੀ ਇਸ ਕਰੋਪੀ ਕਾਰਨ ਖਰਾਬ ਹੋਈ ਫਸਲ ਲਈ ਉਹ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ। ਇਸ ਮੌਕੇ ਖਾਲੀ ਹੱਥ ਪੁੱਜੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਜਿਆਦਾ ਬਾਰਿਸ਼ ਹੋਣ ਕਾਰਨ ਨਹਿਰਾਂ ਦੇ ਪਾਣੀਆਂ ਦਾ ਵਹਾਅ ਤੇਜ਼ ਹੋਇਆ ਹੈ, ਜਿਸ ਕਰਕੇ ਪਾੜ ਪੈ ਰਹੇ ਹਨ, ਇਸ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Questioned Parkash Singh Badal: ‘ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਅਤੇ ਫਖ਼ਰ ਏ ਕੌਮ ਦਾ ਸਨਮਾਨ ਵਾਪਿਸ ਲੈਣ ਦੀ ਮੰਗ’