ਬਠਿੰਡਾ : ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦਾ ਖੇਤੀਬਾੜੀ ਵਿਭਾਗ ਦੇ ਇਕ ਪ੍ਰੋਗਰਾਮ ਦੇ ਕਾਰਡ ਵਿੱਚ ਨਾਂ ਨਹੀਂ ਛਾਪਣ ਦੇ ਮਾਮਲੇ ਵਿੱਚ ਵਿਧਾਇਕ ਅਮਿਤ ਰਤਨ ਨੇ ਡਿਪਟੀ ਕਮਿਸ਼ਨਰ ਅਤੇ ਜਿੰਮੇਵਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਐੱਸਐੱਸਪੀ ਬਠਿੰਡਾ ਨੂੰ ਸ਼ਿਕਾਇਤ ਵੀ ਦਿੱਤੀ ਹੈ। ਇਸ ਸ਼ਿਕਾਇਤ ਦੀ ਜਾਂਚ ਐਸਪੀਸੀਟੀ ਨਰਿੰਦਰ ਸਿੰਘ ਕਰ ਰਹੇ ਹਨ। ਵਿਧਾਇਕ ਅਮਿਤ ਰਤਨ ਐਸਪੀ ਦਫਤਰ ਪਹੁੰਚੇ ਅਤੇ ਆਪਣੇ ਬਿਆਨ ਕਲਬੰਦ ਕਰਵਾਏ ਹਨ।
ਕੀ ਕਿਹਾ ਵਿਧਾਇਕ ਨੇ : ਵਿਧਾਇਕ ਅਮਿਤ ਰਤਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤ ਹੈ ਕਿ ਜ਼ਿਲ੍ਹੇ ਅਧੀਨ ਸਾਰੇ ਵਿਧਾਇਕਾਂ ਨੂੰ ਮਾਣ ਸਨਮਾਨ ਦਿੱਤਾ ਜਾਵੇ ਅਤੇ ਕਿਸੇ ਵੀ ਸਲਾਹਕਾਰੀ ਪ੍ਰੋਗਰਾਮ ਵਿੱਚ ਉਹਨਾਂ ਨੂੰ ਬਣਦੇ ਮਹਿਮਾਨ ਵਜੋਂ ਸ਼ਾਮਿਲ ਕੀਤਾ ਜਾਵੇ ਪਰ ਡਿਪਟੀ ਕਮਿਸ਼ਨਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰੋਗਰਾਮ ਦੇ ਇੱਕ ਕਾਰਡ ਵਿੱਚ ਪਹਿਲਾਂ ਉਹਨਾਂ ਦਾ ਨਾਂ ਨਹੀਂ ਛਾਪਿਆ ਗਿਆ ਅਤੇ ਉਸ ਤੋਂ ਬਾਅਦ ਕੱਟਿਆ ਗਿਆ, ਜਿਸ ਕਰਕੇ ਉਹਨਾਂ ਦੇ ਸਾਖ ਨੂੰ ਢਾਹ ਲੱਗੀ ਹੈ। ਇਸ ਸੰਬੰਧੀ ਉਨਾਂ ਵੱਲੋਂ ਐਸਐਸਪੀ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
- Manpreet Badal appeared Vigilance: ਫਰਾਰ ਚੱਲ ਰਹੇ ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਹੋਏ ਪੇਸ਼, ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਿਲ ਚੁੱਕੀ ਹੈ ਅਗਾਊਂ ਜ਼ਮਾਨਤ
- Punjabi girl Murder in London: ਲੰਡਨ 'ਚ 19 ਸਾਲ ਦੀ ਵਿਆਹੁਤਾ ਦਾ ਕਤਲ, ਪਤੀ 'ਤੇ ਲੱਗਾ ਇਲਜ਼ਾਮ, ਗੁਰਦਾਸਪੁਰ ਦੀ ਰਹਿਣ ਵਾਲੀ ਸੀ ਮ੍ਰਿਤਕਾ
- Ropar Double Murder: ਕਾਂਗਰਸੀ ਨੇਤਾ ਦੇ ਪਰਿਵਾਰ ਉੱਤੇ ਚੱਲੀਆਂ ਗੋਲੀਆਂ, ਪਤੀ-ਪਤਨੀ ਦੀ ਮੌਤ, ਪੁੱਤਰ ਦੀ ਹਾਲਤ ਗੰਭੀਰ
ਅਨੁਸੂਚਿਤ ਜਾਤੀ ਤੋਂ ਵਿਧਾਇਕ ਹੋਣ ਕਾਰਨ ਕੀਤਾ ਇਹ ਕੰਮ : ਉਹਨਾਂ ਕਿਹਾ ਕਿ ਉਹਨਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਡਿਪਟੀ ਕਮਿਸ਼ਨਰ ਸਮੇਤ ਜਿੰਮੇਵਾਰ ਅਧਿਕਾਰੀਆਂ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਕਿਉਂਕਿ ਨਿਯਮਾਂ ਤਹਿਤ ਇਹ ਕਾਰਵਾਈ ਤੁਰੰਤ ਕਰਨੀ ਬਣਦੀ ਹੈ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਬਤੌਰ ਅਨੁਸੂਚਿਤ ਜਾਤੀ ਦਾ ਵਿਧਾਇਕ ਹੋਣ ਕਰਕੇ ਇਹੋ ਜਿਹਾ ਕੰਮ ਕੀਤਾ ਗਿਆ ਹੈ।