ਬਠਿੰਡਾ: ਪਿੰਡ ਗੋਨਿਆਣਾ ਖ਼ੁਰਦ ਵਿੱਚ 5 ਸਾਲਾ ਨਾਬਾਲਗ਼ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਨਾਬਾਲਗ਼ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਅੱਜ ਤੋਂ ਜੀਐੱਸਟੀ ਦੀਆਂ ਨਵੀਆਂ ਦਰਾਂ ਹੋਣਗੀਆਂ ਲਾਗੂ, ਸਸਤੇ ਹੋਣਗੇ ਇਲੈਕਟ੍ਰਿਕ ਵਾਹਨ
ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੱਚੀ ਆਪਣੇ ਗੁਆਂਢ ਵਿੱਚ ਖੇਡ ਰਹੀ ਸੀ ਤਾਂ ਉਸ ਨੂੰ ਇੱਕ 42 ਸਾਲਾ ਗੁਰਮੇਲ ਸਿੰਘ ਨਾਂਅ ਦੇ ਵਿਅਕਤੀ ਆਪਣੇ ਘਰ ਵਿੱਚ ਲੈ ਗਿਆ। ਇਸ ਦੌਰਾਨ ਵਿਅਕਤੀ ਨੇ ਬੱਚੀ ਨਾਲ ਜਬਰ ਜਨਾਰ ਕੀਤਾ।
ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਥਾਣਾ ਨੇਹੀਆਂ ਵਾਲਾ ਦੇ ਅਧੀਨ ਪੈਂਦੇ ਗੋਨਿਆਣਾ ਖ਼ੁਰਦ ਦੇ ਗੁਰਮੇਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-2