ETV Bharat / state

ਬਠਿੰਡਾ: ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜ਼ਦੂਰ ਕਰ ਰਹੇ ਜ਼ਿਮੀਂਦਾਰਾਂ ਦਾ ਇੰਤਜ਼ਾਰ

ਬਠਿੰਡਾ ਚ ਪਰਵਾਸੀ ਮਜਦੂਰ ਆਉਣੇ ਸ਼ੁਰੂ ਹੋ ਗਏ ਹਨ ਪਰ ਰੇਲਵੇ ਸਟੇਸ਼ਨ ’ਤੇ ਜ਼ਿਮੀਦਾਰ ਉਨ੍ਹਾਂ ਦਾ ਇੰਤਜ਼ਾਰ ਕਰਦਾ ਹੋਇਆ ਨਹੀਂ ਦਿਖ ਰਿਹਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਜ਼ਿਮੀਂਦਾਰ ਲੈਣ ਲਈ ਨਾ ਦੇ ਬਰਾਬਰ ਆ ਰਹੇ ਹਨ।

ਬਠਿੰਡਾ: ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜ਼ਦੂਰ ਕਰ ਰਹੇ ਜ਼ਿਮੀਂਦਾਰਾਂ ਦਾ ਇੰਤਜ਼ਾਰ
ਬਠਿੰਡਾ: ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜ਼ਦੂਰ ਕਰ ਰਹੇ ਜ਼ਿਮੀਂਦਾਰਾਂ ਦਾ ਇੰਤਜ਼ਾਰ
author img

By

Published : Jun 9, 2021, 6:51 PM IST

ਬਠਿੰਡਾ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਜਾਣੀ ਹੈ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਝੋਨਾ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਪਰਵਾਸੀ ਮਜਦੂਰਾਂ ਨੂੰ ਜ਼ਿਮੀਦਾਰ ਨਹੀਂ ਮਿਲ ਰਹੇ ਹਨ। ਕਿਉਂਕਿ ਕਿਸਾਨ ਖੁਦ ਹੀ ਝੋਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ।

ਬਠਿੰਡਾ: ਰੇਲਵੇ ਸਟੇਸ਼ਨ ’ਤੇ ਪਰਵਾਸੀ ਮਜ਼ਦੂਰ ਕਰ ਰਹੇ ਜ਼ਿਮੀਂਦਾਰਾਂ ਦਾ ਇੰਤਜ਼ਾਰ

ਦੱਸ ਦਈਏ ਕਿ ਬਠਿੰਡਾ ਚ ਪਰਵਾਸੀ ਮਜਦੂਰ ਆਉਣੇ ਸ਼ੁਰੂ ਹੋ ਗਏ ਹਨ ਪਰ ਰੇਲਵੇ ਸਟੇਸ਼ਨ ’ਤੇ ਜ਼ਿਮੀਦਾਰ ਉਨ੍ਹਾਂ ਦਾ ਇੰਤਜ਼ਾਰ ਕਰਦਾ ਹੋਇਆ ਨਹੀਂ ਦਿਖ ਰਿਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਬਠਿੰਡਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਕਾਫ਼ੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਬਠਿੰਡਾ ਦੇ ਰੇਲਵੇ ਸਟੇਸ਼ਨ ’ਤੇ ਬੈਠੇ ਸਨ ਪਰ ਉਨ੍ਹਂ ਨੂੰ ਜ਼ਿਮੀਂਦਾਰ ਨਹੀਂ ਮਿਲ ਰਹੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਜ਼ਿਮੀਂਦਾਰ ਲੈਣ ਲਈ ਨਾ ਦੇ ਬਰਾਬਰ ਆ ਰਹੇ ਹਨ। ਕਈ ਮਜ਼ਦੂਰਾਂ ਨੂੰ ਕਈ ਦਿਨ ਬੀਤ ਗਏ ਹਨ ਜ਼ਿਮੀਂਦਾਰ ਦਾ ਇੰਤਜ਼ਾਰ ਕਰਦੇ ਹੋਏ ਪਰ ਉਨ੍ਹਾਂ ਨੂੰ ਲੈਣ ਵਾਸਤੇ ਕੋਈ ਨਹੀਂ ਆਇਆ।

ਜ਼ਿਕਰਯੋਗ ਹੈ ਕਿ ਪਰਵਾਸੀ ਮਜ਼ਦੂਰਾਂ ਵੱਲੋਂ ਝੋਨਾ ਲਾਇਆ ਜਾਂਦਾ ਸੀ ਅਤੇ ਹਰ ਸੁਵਿਧਾ ਜ਼ਿਮੀਂਦਾਰ ਉਨ੍ਹਾਂ ਨੂੰ ਦਿੰਦਾ ਸੀ, ਜਿਸ ਵਿੱਚ ਰੋਟੀ ਪਾਣੀ ਵੀ ਮੁਫ਼ਤ ਹੁੰਦੀ ਸੀ ਪਰ ਇਸ ਵਾਰ ਕਿਸਾਨੀ ਅੰਦੋਲਨ ਦਿੱਲੀ ਵਿਖੇ ਚੱਲ ਰਿਹਾ ਹੈ ,ਜਿਸ ਵਿੱਚ ਕਿਸਾਨ ਹਿੱਸਾ ਲੈ ਰਹੇ ਹਨ। ਦੱਸ ਦਈਏ ਕਿ ਕਿਸਾਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਪਿੰਡ ਵਿੱਚ ਇੱਕ ਦੂਜੇ ਦੀ ਮਦਦ ਫ਼ਸਲ ਦੀ ਕਟਾਈ ਤੋਂ ਲੈ ਕੇ ਫਸਲ ਦੀ ਬਿਜਾਈ ਤੱਕ ਕਰਨਗੇ ਤਾਂ ਕਿ ਕਿਸੇ ਜ਼ਿਮੀਂਦਾਰ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲਾਗਤ ਵੀ ਘਟੇ। ਇਹੀ ਕਾਰਨ ਹੈ ਕਿ ਇਸ ਵਾਰ ਪਰਵਾਸੀ ਮਜ਼ਦੂਰਾਂ ਦੀ ਮੰਗ ਪਿਛਲੇ ਸਾਲ ਨਾਲ ਘੱਟ ਗਈ ਹੈ।

ਇਹ ਵੀ ਪੜੋ: ਨਹੀਂ ਰਹੇ DSP ਹਰਜਿੰਦਰ ਸਿੰਘ, ਕੈਪਟਨ ਸਰਕਾਰ ਤੋਂ ਲਗਾਈ ਸੀ ਮਦਦ ਦੀ ਗੁਹਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.