ETV Bharat / state

ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਣ ਲਈ ਮਾਨ ਸਰਕਾਰ ਦਾ ਨਵਾਂ ਉਪਰਾਲਾ - Bathinda Civil Hospital

ਮਾਨ ਸਰਕਾਰ (Mann government's) ਵੱਲੋਂ ਪਿਛਲੇ ਦਿਨੀਂ ਪੰਜਾਬ ਵਿੱਚ ਚੱਲ ਰਹੇ ਓਟ ਸੈਂਟਰਾਂ (Oat Centers running in Punjab) ਦੀ ਗਿਣਤੀ 200 ਤੋਂ ਵਧਾ ਕੇ 500 ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਓਟ ਸੈਂਟਰਾਂ ਦੀ ਗਿਣਤੀ ਲਗਪਗ 475 ਹੋ ਗਈ ਹੈ ਜੋ ਇਸ ਸਮੇਂ ਕੰਮ ਕਰ ਰਹੇ ਹਨ।

ਨਸ਼ੇੜੀ ਨੌਜਵਾਨ ਲਈ ਮਾਨ ਸਰਕਾਰ ਦਾ ਨਵਾਂ ਉਪਰਾਲਾ

author img

By

Published : Jun 1, 2022, 8:26 AM IST

ਬਠਿੰਡਾ: ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਹੁਣ ਮਾਨ ਸਰਕਾਰ (Mann government's) ਵੱਲੋਂ ਨਵਾਂ ਉਪਰਾਲਾ ਵਿੱਢਿਆ ਗਿਆ ਹੈ। ਮਾਨ ਸਰਕਾਰ (Mann government's) ਵੱਲੋਂ ਪਿਛਲੇ ਦਿਨੀਂ ਪੰਜਾਬ ਵਿੱਚ ਚੱਲ ਰਹੇ ਓਟ ਸੈਂਟਰਾਂ (Oat Centers running in Punjab) ਦੀ ਗਿਣਤੀ 200 ਤੋਂ ਵਧਾ ਕੇ 500 ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਓਟ ਸੈਂਟਰਾਂ ਦੀ ਗਿਣਤੀ ਲਗਪਗ 475 ਹੋ ਗਈ ਹੈ ਜੋ ਇਸ ਸਮੇਂ ਕੰਮ ਕਰ ਰਹੇ ਹਨ। ਪੰਜਾਬ ਸਰਕਾਰ (Government of Punjab) ਵੱਲੋਂ ਸਬ ਡਿਵੀਜ਼ਨ ਪੱਧਰ ‘ਤੇ ਓਟ ਸੈਂਟਰ ਖੋਲ੍ਹੇ ਜਾ ਰਹੇ ਹਨ ਤਾਂ ਜੋ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ।

ਨਸ਼ਾ ਛੁਡਾਉਣ ਲਈ ਸਬ ਡਿਵੀਜ਼ਨਾਂ ਤੇ ਖੋਲ੍ਹੇ ਗਏ ਓਟ ਸੈਂਟਰ:ਬਠਿੰਡਾ (Bathinda) ਜ਼ਿਲ੍ਹੇ ਵਿੱਚ ਪਹਿਲਾਂ ਓਟ ਸੈਂਟਰਾਂ ਦੀ ਗਿਣਤੀ 7 ਸੀ ਜਿਸ ਨੂੰ ਵਧਾ ਕੇ ਹੁਣ 27 ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਓਟ ਸੈਂਟਰ ਸਬ ਡਿਵੀਜ਼ਨ ਪੱਧਰ ਉਪਰ ਖੋਲ੍ਹੇ ਗਏ ਹਨ ਅਤੇ ਜਿਨ੍ਹਾਂ ਪਿੰਡਾਂ ਵਿਚ ਨਸ਼ੇ ਦੇ ਆਦੀ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਉੱਥੇ ਵੀ ਓਟ ਸੈਂਟਰ ਖੋਲ੍ਹੇ ਗਏ ਹਨ। ਬਠਿੰਡਾ ਦੇ ਗੋਨਿਆਣਾ, ਕੋਟਸ਼ਮੀਰ, ਜੀਦਾ, ਭਗਤਾ ਭਾਈਕਾ, ਦਿਆਲਪੁਰਾ, ਮਿਰਜ਼ਾ, ਬਾਲਿਆਂਵਾਲੀ ਮੰਡੀ ਕਲਾਂ ਮੌੜ ਮੰਡੀ ਮਾਈਸਰਖਾਨਾ ਘੁੱਦਾ ਸੰਗਤ ਚੱਕ ਅਤਰ ਸਿੰਘ ਵਾਲਾ ਪੱਕਾ ਕਲਾਂ ਆਦਿ ਓਟ ਸੈਂਟਰ ਖੋਲ੍ਹੇ ਗਏ ਹਨ। ਇਸ ਤਰ੍ਹਾਂ ਬਠਿੰਡਾ ਸ਼ਹਿਰ ਵਿੱਚ ਪਰਸਰਾਮ ਨਗਰ ਬੇਅੰਤ ਨਗਰ, ਜਨਤਾ ਨਗਰ, ਲਾਲ ਸਿੰਘ ਬਸਤੀ ਆਦਿ ਵਿੱਚ ਓਟ ਸੈਂਟਰ ਖੋਲ੍ਹੇ ਗਏ ਹਨ।

ਨਸ਼ਾ ਛੱਡਣ ਵਾਲਿਆਂ ਨੂੰ ਚਾਹੀਦਾ ਹੈ ਹਰ ਵਰਗ ਦਾ ਸਾਥ: ਬਠਿੰਡਾ ਸਿਵਲ ਹਸਪਤਾਲ (Bathinda Civil Hospital) ਵਿੱਚ ਤੈਨਾਤ ਮਨੋਰੋਗੀ ਮਾਹਿਰ ਡਾ. ਅਰੁਣ ਦਾ ਕਹਿਣਾ ਹੈ ਕਿ ਨਸ਼ਾ ਨੌਜਵਾਨ ਤਾਂ ਹੀਂ ਛੱਡ ਸਕਦੇ ਹਨ ਜੇਕਰ ਉਨ੍ਹਾਂ ਨੂੰ ਹਰ ਵਰਗ ਦਾ ਸਹਿਯੋਗ ਮਿਲੇ, ਕਿਉਂਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਇਸ ਬਿਮਾਰੀ ਦਾ ਇਲਾਜ ਇਕੱਲਾ ਦਵਾਈਆਂ ਨਾਲ ਨਹੀਂ ਕੀਤਾ ਜਾ ਸਕਦਾ, ਸਗੋਂ ਨਸ਼ੇ ਦੇ ਆਦੀ ਨੌਜਵਾਨ ਨੂੰ ਪਰਿਵਾਰ ਸਮਾਜ ਅਤੇ ਹਰ ਵਰਗ ਦਾ ਸਹਿਯੋਗ ਚਾਹੀਦਾ ਹੈ ਤਾਂ ਜੋ ਹੈ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਸਕਣ।

ਨਸ਼ੇੜੀ ਨੌਜਵਾਨ ਲਈ ਮਾਨ ਸਰਕਾਰ ਦਾ ਨਵਾਂ ਉਪਰਾਲਾ

ਨਸ਼ਿਆਂ ਖ਼ਿਲਾਫ਼ ਐੱਨ.ਜੀ.ਓ. ਨੇ ਖੜ੍ਹੀ ਕੀਤੀ ਇਕ ਮੋਹਰ:ਨਸ਼ਿਆਂ ਖ਼ਿਲਾਫ਼ ਵਿੱਢੀ ਵੱਡੀ ਮੁਹਿੰਮ ਵਿੱਚ ਅਹਿਮ ਯੋਗਦਾਨ ਸਮਾਜ ਸੇਵੀ ਸੰਸਥਾਵਾਂ ਦਾ ਹੈ। ਜਿਨ੍ਹਾਂ ਵੱਲੋਂ ਇਹ ਮੁਹਿੰਮ ਖੜ੍ਹੀ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਪੱਧਰ ‘ਤੇ ਮੁਹਿੰਮ ਛੇੜ ਕੇ ਉਨ੍ਹਾਂ ਦੇ ਮਾੜੇ ਮਨਸੂਬਿਆਂ ਨੂੰ ਫੇਲ੍ਹ ਕੀਤਾ ਜਾ ਰਿਹਾ ਹੈ। ਮਨੋਚਿਕਿਤਸਕ ਡਾ. ਅਰੁਣ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਕਾਫ਼ੀ ਸੰਸਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਵੱਡੀ ਪੱਧਰ ‘ਤੇ ਮੁਹਿੰਮ ਛੇੜੀ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਦਾ ਬਕਾਇਦਾ ਉਨ੍ਹਾਂ ਕੋਲੋਂ ਇਲਾਜ ਕਰਵਾ ਰਹੇ ਹਨ ਜੋ ਕਿ ਸਮਾਜ ਲਈ ਇੱਕ ਚੰਗਾ ਸੰਕੇਤ ਹੈ।

ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਦੀ ਗਿਣਤੀ ਲਗਪਗ ਹੋਈ ਦੁੱਗਣੀ:ਲਗਾਤਾਰ ਨਸ਼ਿਆਂ ਖ਼ਿਲਾਫ਼ ਖੜ੍ਹੀ ਹੋਰੀਂ ਮੁਹਿੰਮ ਕਾਰਨ ਹੀ ਅੱਜ ਵੱਡੀ ਗਿਣਤੀ ਵਿੱਚ ਨਸ਼ੇ ਦੇ ਆਦੀ ਨੌਜਵਾਨ ਨਸ਼ਾ ਛੱਡਣ ਲਈ ਤਿਆਰ ਹੋਏ ਹਨ। ਡਾ. ਅਰੁਣ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਹੁਣ ਨੌਜਵਾਨ ਓਟ ਸੈਂਟਰਾਂ ਰਾਹੀਂ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਹੁਣ ਗਿਣਤੀ ਲਗਪਗ ਦੁੱਗਣੀ ਹੋ ਚੁੱਕੀ ਹੈ ਅਤੇ ਇਸ ਸਮੇਂ ਉਨ੍ਹਾਂ ਅਧੀਨ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਗਪਗ ਸਾਰੇ ਹੀ ਬੈੱਡ ਫੁੱਲ ਹਨ ਅਤੇ ਉਨ੍ਹਾਂ ਨੂੰ ਕਈ ਮਰੀਜ਼ਾਂ ਨੂੰ ਅੱਗੇ ਸਮਾਂ ਦੇਣਾ ਪੈ ਰਿਹਾ ਹੈ ਕਿਉਂਕਿ ਹੁਣ ਲੋਕ ਵੱਡੀ ਪੱਧਰ ਉੱਪਰ ਨਸ਼ਾ ਛੱਡਣ ਲਈ ਓਟ ਸੈਂਟਰ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋ ਰਹੇ ਹਨ।

ਨਸ਼ਾ ਇੱਕ ਬਿਮਾਰੀ ਹੈ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਸੁਸਾਇਟੀ ਦੀ ਸਪੋਰਟਸ ਦੀ ਲੋੜ:ਮਨੋਚਿਕਿਤਸਕ ਡਾ. ਅਰੁਣ ਦਾ ਕਹਿਣਾ ਹੈ ਕਿ ਨਸ਼ਾ ਇੱਕ ਬਿਮਾਰੀ ਹੈ ਅਤੇ ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਸਮਾਜ ਅਤੇ ਪਰਿਵਾਰ ਦੇ ਸਹਾਰੇ ਦੀ ਲੋੜ ਹੁੰਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਲਾਜ ਲਈ ਲੈ ਕੇ ਆਉਣ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ ਨਸ਼ਾ ਇੱਕ ਬਿਮਾਰੀ ਹੈ ਇਹ ਕੋਈ ਆਦਤ ਨਹੀਂ ਜੋ ਨਹੀਂ ਛੁੱਟੇਗੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਫੈਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.