ਬਠਿੰਡਾ: ਫੌਜਦਾਰੀ ਕੇਸਾਂ ਵਿਚ ਜਿਸ ਨੂੰ ਵੀ ਵਕੀਲ ਦੀ ਲੋੜ ਹੋਵੇਗੀ। ਉਸ ਨੂੰ 'ਲੀਗਲ ਐਂਡ ਇਟਸ ਕੌਂਸਲ' ਬਠਿੰਡਾ ਵੱਲੋਂ ਮੁਫ਼ਤ ਵਕੀਲ ਉਪਲਬਧ ਕਰਵਾਏ ਜਾਣਗੇ। ਜਿਸ ਤਹਿਤ ਹੀ ਅੱਜ ਮੰਗਲਵਾਰ ਨੂੰ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੀ 'ਲੀਗਲ ਏਡ ਡਿਫੈਸ ਕੌਸਲ ਸਕੀਮ' ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਿਖੇ 'ਲੀਗਲ ਏਡ ਡਿਫੈਂਸ ਕੌਂਸਲ' ਦਫ਼ਤਰ ਦਾ ਵੀਡੀਓ ਕਾਨਫਰੰਸਿੰਗ ਰਾਹੀ ਉਦਘਾਟਨ ਕੀਤਾ ਗਿਆ।
ਵੱਖ-ਵੱਖ ਕਾਨੂੰਨ ਅਧਿਕਾਰੀ ਹਾਜ਼ਰ:- ਇਹ ਉਦਘਾਟਨ ਰਵੀ ਝੰਕਰ ਝਾਅ, ਮਾਣਯੋਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਹਿਤ ਪੈਟਰਨ ਇਨ ਚੀਫ਼ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਜੀਆਂ ਵੱਲੋਂ ਤੇਜਿੰਦਰ ਸਿੰਘ ਢੀਂਡਸਾ, ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਹਿਤ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਣ ਪੱਲੀ ਮਾਣਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੰਜੀਵ ਬੇਰੀ ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਅਰੁਣ ਗੁਪਤਾ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਪਛੜੇ ਤਬਕਿਆਂ ਨੂੰ ਪੇਸ਼ੇਵਰ ਤਰੀਕੇ ਨਾਲ ਪੈਰਵੀ ਕਰਨ ਲਈ ਮੁਫ਼ਤ ਕਾਨੂੰਨੀ ਸੇਵਾਵਾਂ:- ਇਸ ਦੌਰਾਨ ਹੀ ਸੁਮੀਤ ਮਲਹੋਤਰਾ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਲੀਗਲ ਏਡ ਡਿਫੈਂਸ ਕੌਂਸਲ ਸਕੀਮ' ਦਾ ਮੁੱਖ ਮੰਤਵ ਫੌਜਦਾਰੀ ਕੇਸਾਂ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ, ਗ੍ਰਿਫ਼ਤਾਰੀ ਸਮੇਂ, ਰਿਮਾਂਡ ਸਟੇਜ਼, ਕੇਸ ਟ੍ਰਾਇਲ ਅਤੇ ਅਪੀਲਾਂ ਵਿੱਚ ਸਮਾਜ ਦੇ ਪਛੜੇ ਤਬਕਿਆਂ ਨੂੰ ਪੇਸ਼ੇਵਰ ਤਰੀਕੇ ਨਾਲ ਪੈਰਵੀ ਕਰਨ ਲਈ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਆਮ ਜਨਤਾ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ:- ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਇਹ ਸਹੂਲਤ ਮੁਹੱਈਆ ਕਰਵਾਉਣ ਲਈ ਇੱਕ ਚੀਫ ਡਿਫੈਂਸ ਕੌਂਸਲ, 2 ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ ਅਤੇ 3 ਸਹਾਇਕ ਲੀਗਲ ਏਡ ਕੌਂਸਲ ਨਿਯੁਕਤ ਕੀਤੇ ਗਏ ਹਨ। ਉਹਨਾਂ ਆਮ ਜਨਤਾ ਨੂੰ ਇਸ ਦਫ਼ਤਰ ਰਾਹੀ ਦਿੱਤੀ ਜਾ ਰਹੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਲੋਕ ਇਸ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈ ਕੇ ਇਸ ਕਾਨੂੰਨੀ ਸੇਵਾਵਾਂ ਰਾਹੀ ਬਣਦਾ ਇਨਸਾਫ਼ ਲੈਣ। ਉਨ੍ਹਾਂ ਦੱਸਿਆ ਕੀ ਉਨ੍ਹਾਂ ਪਾਸ ਵੱਡੀ ਗਿਣਤੀ ਵਿੱਚ ਇਸ ਸਹੂਲਤ ਲਈ ਦਰਖਾਸਤਾਂ ਆਉਂਦੀਆਂ ਹਨ, ਜਿਹਨਾਂ ਦੀ ਛਾਂਟੀ ਕਰਕੇ ਉਹ ਵਕੀਲਾਂ ਦਾ ਪੈਨਲ ਉਪਲਬਧ ਕਰਾਉਂਦੇ ਹਨ।
ਇਹ ਵੀ ਪੜੋ:- Maur Bomb Blast: ਮੌੜ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਉਡੀਕ, ਅੱਖਾਂ ਅੱਜ ਵੀ ਨਮ