ETV Bharat / state

Takht Sri Damdama Sahib: ਸਿੱਖਾਂ ਦੇ ਚੌਥੇ ਤਖ਼ਤ ਦਾ ਇਤਿਹਾਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ 'ਗੁਰੂ ਕੀ ਕਾਸ਼ੀ' ਦਾ ਨਾਂਅ - ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ 1705 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਪਹੁੰਚੇ ਸਨ ਅਤੇ ਇਸ ਇਲਾਕੇ ਨੂੰ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਵਰਦਾਨ ਦਿੱਤੇ ਗਏ ਸਨ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰੀਬ ਸਵਾ ਸਾਲ ਰਹੇ ਅਤੇ ਇਸ ਸਮੇਂ ਦੌਰਾਨ ਹੀ ਉਨ੍ਹਾਂ ਵੱਲੋਂ ਤਲਵੰਡੀ ਸਾਬੋ ਨੂੰ 'ਗੁਰੂ ਕੀ ਕਾਸ਼ੀ' ਦਾ ਨਾਮ ਦਿੱਤਾ ਗਿਆ। ਜਾਣਦੇ ਹਾਂ, ਇਸ ਅਸਥਾਨ ਦਾ ਇਤਿਹਾਸ।

Takht Sri Damdama Sahib, History of Takht Sri Damdama Sahib, Talwandi Sabo,  Bathinda
Takht Sri Damdama Sahib: ਸਿੱਖਾਂ ਦੇ ਚੌਥੇ ਤਖ਼ਤ ਦਾ ਇਤਿਹਾਸ
author img

By

Published : Mar 13, 2023, 12:44 PM IST

Updated : Mar 13, 2023, 1:36 PM IST

Takht Sri Damdama Sahib: ਸਿੱਖਾਂ ਦੇ ਚੌਥੇ ਤਖ਼ਤ ਦਾ ਇਤਿਹਾਸ

ਬਠਿੰਡਾ : ਜ਼ਿਲ੍ਹਾ ਬਠਿੰਡਾ ਤੋਂ ਕਰੀਬ 35 ਕਿਲੋਮੀਟਰ ਦੂਰ ਪੰਜਾਬ ਦਾ ਪ੍ਰਾਚੀਨ ਇਤਿਹਾਸ ਅਤੇ ਧਾਰਮਿਕ ਨਗਰ ਤਲਵੰਡੀ ਸਾਬੋ ਜਿਸ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖ ਪੰਥ ਦਾ ਇੱਕ ਮਹਾਨ ਸਥਾਨ ਹੈ। ਤਲਵੰਡੀ ਸਾਬੋ ਵਿੱਚ ਸੁਸ਼ੋਭਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚੋਂ ਚੌਥਾ ਅਸਥਾਨ ਹੈ ਅਤੇ ਇਸ ਨਗਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਸ਼ੀ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ। ਇਸ ਨਗਰ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਸ ਨਗ਼ਰ ਪਹੁੰਚੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਨਗਰ ਨੂੰ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਵੱਲੋਂ ਏਥੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਤਲਵੰਡੀ ਸਾਬੋ ਵਿਖੇ ਪਧਾਰਨ ਵਾਲੇ ਤੀਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।

ਇਤਿਹਾਸ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪੱਕਾ ਕਲਾ ਪਿੰਡ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਵਿਖੇ ਪਹੁੰਚੇ ਸਨ। ਭਾਈ ਡੱਲਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਲਵੰਡੀ ਸਾਬੋ ਪੁੱਜਣ ਤੇ ਬਹੁਤ ਆਦਰ ਮਾਨ ਕਰਦੇ ਹੋਏ ਆਪਣੇ ਕਿਲ੍ਹੇ ਵਿੱਚ ਨਿਵਾਸ ਕਰਨ ਦੀ ਬੇਨਤੀ ਕੀਤੀ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਨਿਵਾਸ ਕੀਤਾ ਸੀ। ਇਸ ਅਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਮਰਕੱਸਾ ਖੋਲ੍ਹਿਆ ਗਿਆ ਸੀ ਜਿਸ ਕਰਕੇ ਇਸ ਦਾ ਨਾਮ ਦਮਦਮਾ ਸਾਹਿਬ ਪ੍ਰਚੱਲਿਤ ਹੋਇਆ।

'ਗੁਰੂ ਕੀ ਕਾਸ਼ੀ' ਦਾ ਵਰਦਾਨ : ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਕਿਹਾ ਕਿ ਇਸ ਸਥਾਨ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਸਨ, ਤਾਂ ਲਿਖਾਈ ਸਮੇਂ ਜਿਸ ਕਲਮ ਦਾ ਮੂੰਹ ਘਿਸ ਜਾਂਦਾ ਸੀ, ਉਸ ਨੂੰ ਦੁਬਾਰਾ ਨਹੀਂ ਘੜ੍ਹਦੇ ਸਨ। ਉਸ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਸੀ। ਲਿਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ ਸੰਪੂਰਨ ਹੋਣ ਮਗਰੋਂ ਪੁਰਾਣੀਆਂ ਕਲਮਾਂ ਉੱਤੇ ਬਚੀ ਹੋਈ ਸਿਆਹੀ ਨੂੰ ਲਿਖਣਸਾਰ ਹੀ, ਸਰੋਵਰ ਵਿੱਚ ਪ੍ਰਵਾਹ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਇੱਥੇ ਗੁਰਸਿੱਖ ਗੁਰਮੁਖੀ ਦੀ ਵਰਣਮਾਲਾ ਲਿੱਖ ਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਜਾਂਦੀ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ ਪ੍ਰਚੀਨ ਕਾਲ ਤੋ ਪੰਥਕ ਮਸਲਿਆਂ ਦਾ ਕੇਂਦਰ ਰਿਹਾ : ਮੁਗਲ ਕਾਲ ਦੌਰਾਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਉਜਾੜ ਦਿੱਤਾ ਗਿਆ, ਤਾਂ ਉਸ ਸਮੇਂ ਕੇਵਲ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੀ ਅਗਵਾਈ ਕਰ ਰਿਹਾ ਸੀ। ਪੁਰਾਤਨ ਵਿਦਵਾਨ ਆਪਣੇ ਗ੍ਰੰਥ ਲਿਖ ਕੇ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਨ੍ਹਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਸੁਣਾ ਕੇ ਸੋਧਿਆ ਕਰਦੇ ਸਨ। ਇਥੋਂ ਹੀ ਪੁੱਛ ਕੇ ਜਾਂ ਇੱਥੇ ਹਾਜ਼ਰ ਹੋ ਕੇ ਬਹੁਤ ਸਾਰੇ ਧਾਰਮਿਕ ਮਸਲਿਆਂ ਬਾਰੇ ਅਗਵਾਈ ਲਈ ਜਾਂਦੀ ਸੀ।

ਬਾਬਾ ਦੀਪ ਸਿੰਘ ਜੀ ਦੀ ਲਿਖੀ ਹੋਈ ਇਤਿਹਾਸਕ ਬੀੜ ਮੌਜੂਦ : ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਵੀ ਪੁਰਾਤਨ ਅਤੇ ਧਾਰਮਿਕ ਵਸਤਾਂ ਮੌਜੂਦ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੀ ਲਿਖੀ ਹੋਈ ਇਤਿਹਾਸਕ ਬੀੜ ਮੌਜੂਦ ਹੈ ਜਿਸ ਨੂੰ 'ਵੱਡੇ ਬਾਬਾ ਜੀ' ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ ਵੀ ਤਖ਼ਤ ਸਾਹਿਬ ਉੱਤੇ ਮੌਜੂਦ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਸਿੱਖ ਵੱਲੋਂ ਭੇਟ ਕੀਤੀ ਹੋਈ ਬੰਦੂਕ ਮੌਜੂਦ ਹੈ। ਇਸ ਬੰਦੂਕ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਰੰਘਰੇਟੇ ਸਿੱਖਾਂ ਦੀ ਪਰਖ ਕੀਤੀ ਸੀ।

ਲਕਵੇ ਦੇ ਮਰੀਜ਼ ਜ਼ਰੂਰ ਆਉਂਦੇ ਨੇ ਨਤਮਸਤਕ ਹੋਣ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਰਦਾਨ ਪ੍ਰਾਪਤ ਸ਼ੀਸ਼ਾ ਮੌਜੂਦ ਹੈ ਜਿਸ ਵਿੱਚ ਮਰਿਆਦਾ ਪੂਰਵਕ ਤਿੰਨ ਦਿਨ ਦੇਖਣ ਉੱਤੇ ਲੱਕਵੇਂ ਕਾਰਨ ਵਿਗੜੇ ਹੋਏ ਮੂੰਹ ਵਾਲੇ ਵਿਅਕਤੀ ਠੀਕ ਹੋ ਜਾਣ ਦਾ ਵਰ ਪ੍ਰਾਪਤ ਹੈ। ਇਹ ਸ਼ੀਸ਼ਾ ਗੁਰੂ ਜੀ ਨੂੰ ਦਿੱਲੀ ਦੀ ਸੰਗਤ ਵੱਲੋਂ ਭੇਂਟ ਕੀਤਾ ਗਿਆ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਨਿਕਲਦੇ ਹੁਕਮਨਾਮਿਆਂ ਉਪਰ ਲਾਈ ਜਾਂਦੀ ਮੋਹਰ ਵੀ ਹਾਲੇ ਮੌਜੂਦ ਹੈ। ਇਹ ਮੋਹਰ ਧਾਤ ਦੀ ਬਣੀ ਹੋਈ ਹੈ।

ਦੋ ਦਰਖ਼ਤ ਅੱਜ ਵੀ ਮੌਜੂਦ, ਜਿੱਥੇ ਗੁਰੂ ਸਾਹਿਬ ਬਣਦੇ ਸੀ ਅਪਣੇ ਘੋੜੇ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਭਾਈ ਮਨੀ ਸਿੰਘ ਤੋਂ ਕਰਵਾਉਣ ਸਮੇਂ ਦੀ ਇਕ ਪੁਰਾਤਨ ਤਸਵੀਰ ਮੌਜੂਦ ਹੈ। ਇਹ ਚਿੱਤਰ ਕਿਸੇ ਪ੍ਰੇਮੀ ਮੁਸਾਫਿਰ ਦਾ ਬਣਾਇਆ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਵੀ ਉਹ ਦੋ ਕਰੀਰ ਦੇ ਦਰੱਖਤ ਮੌਜੂਦ ਹਨ, ਜਿਨ੍ਹਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਘੋੜਾ ਬੰਨ੍ਹਿਆ ਕਰਦੇ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸੱਜੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਭੋਰਾ ਮੌਜੂਦ ਹੈ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਸਿਮਰਨ ਅਤੇ ਅਭਿਆਸ ਕਰਿਆ ਕਰਦੇ ਸਨ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਪੋਥੀਆਂ ਲਿਖਦੇ ਸਨ। ਇਸ ਭੋਰਾ ਸਾਹਿਬ ਵਿਚ ਬਾਬਾ ਦੀਪ ਸਿੰਘ ਜੀ ਦੇ ਸ਼ਸ਼ਤਰ ਅਤੇ ਪੁਰਾਤਨ ਘੜਾ ਮੌਜੂਦ ਹੈ।

ਇਲਾਕੇ ਵਿਚ ਪੀਣ ਦੇ ਪਾਣੀ ਦੀ ਕਿੱਲਤ ਹੋਣ ਕਾਰਨ ਬਾਬਾ ਦੀਪ ਸਿੰਘ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਹੱਥੀਂ ਖੂਹ ਲਾਇਆ ਸੀ, ਜੋ ਕਿ ਇਲਾਕੇ ਦੇ ਲੋਕਾਂ ਨੂੰ ਠੰਢਾ ਤੇ ਮਿੱਠਾ ਜਲ ਮਿਲ ਸਕੇ। ਇਹ ਖੂਹ ਅੱਜ ਵੀ ਮੌਜੂਦ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇੱਥੋਂ ਪੀਣ ਦਾ ਪਾਣੀ ਦੀ ਸਪਲਾਈ ਹੁੰਦੀ ਹੈ।

ਇਹ ਵੀ ਪੜ੍ਹੋ : Jaito Da Morcha History : ਜਾਣੋ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਤੇ ਜੈਤੋ ਦੇ ਮੋਰਚੇ ਦਾ ਇਤਿਹਾਸ

Last Updated : Mar 13, 2023, 1:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.