ਬਠਿੰਡਾ: ਸਿੱਖ ਫਾਰ ਜਸਟਿਸ ਵੱਲੋਂ ਬਠਿੰਡਾ ਵਿੱਚ ਦੋ ਥਾਂ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬਠਿੰਡਾ ਵਿਖੇ 26 ਜਨਵਰੀ ਮੌਕੇ ਝੰਡਾ ਲਹਿਰਾਇਆ ਜਾਣਾ ਹੈ। ਪਰ, ਉਸ ਤੋਂ ਪਹਿਲਾਂ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਬਠਿੰਡਾ ਦੇ ਨੈਸ਼ਨਲ ਫਰਟੀਲਾਈਜ਼ਰ ਦੀ ਕੰਧ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀਆਂ ਦੀਵਾਰਾਂ ਉੱਤੇ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਸਲੋਗਨ ਮਿਲੇ ਹਨ।
ਉਥੇ ਹੀ, ਐਸਐਸਪੀ ਬਠਿੰਡਾ ਜੇ ਏਲਨਚੀਅਨ ਦਾ ਕਹਿਣਾ ਹੈ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜ਼ਿਆਦਾਤਰ ਥਾਂਵਾਂ ਉਨ੍ਹਾਂ ਵੱਲੋਂ ਕਵਰ ਕੀਤੀਆਂ ਗਈਆਂ ਹਨ। ਲੁਕਵੀਆਂ ਥਾਵਾਂ ਉੱਤੇ ਅਜਿਹੇ ਨਾਅਰੇ ਲਿਖੇ ਗਏ ਹਨ, ਪਰ ਫਿਰ ਵੀ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਸੀਐਮ ਭਗਵੰਤ ਮਾਨ ਨੂੰ ਧਮਕੀ: ਖਾਲਿਸਤਾਨ ਦੇ ਛਾਪਿਆਂ ਨੂੰ "ਆਰ.ਪੀ.ਜੀ - ਰੈਫਰੈਂਡਮ ਪਰੋਪੈਲਡ ਗ੍ਰੇਨੇਡ” ਦਾ ਨਾਮ ਦਿੰਦਿਆਂ ਜਰਨਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ, “26 ਜਨਵਰੀ ਨੂੰ ਭਗਵੰਤ ਮਾਨ ਤਿਰੰਗਾ ਚੜਾਉਂਦੇ ਹੀ ਆਪਣੀ ਰਾਜਨੀਤਕ ਮੌਤ ਉੱਤੇ ਦਸਤਖ਼ਤ ਕਰ ਰਿਹਾ ਹੋਵੇਗਾ।"
SFJ ਵੱਲੋਂ ਸੀਐਮ ਮਾਨ ਨੂੰ ਨਸੀਹਤ: ਭਾਰਤ ਦੇ 26 ਜਨਵਰੀ ਤੋਂ ਪਹਿਲਾ, ਸਖ਼ਤ ਸੁਰੱਖਿਆ ਦੇ ਚੱਲਦਿਆਂ ਸਿੱਖਸ ਫੋਰ ਜਸਟਿਸ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ SFJ ਦੇ ਜਨਰਲ ਕੌਂਸਲ ਗੁਰਪਤਵੰਤ ਪੰਨੂ ਬਠਿੰਡਾ ਵਿਖੇ 26 ਜਨਵਰੀ ਨੂੰ ਭਗਵੰਤ ਮਾਨ ਨੇ ਤਿਰੰਗਾ ਫਹਿਰਾਉਣਾ ਹੈ, ਉੱਥੇ “ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ” - “31 ਅਗਸਤ ਬੇਅੰਤ - 26 ਜਨਵਰੀ ਭਗਵੰਤ” ਦੇ ਛਾਪੇ ਲਗਾਏ ਗਏ ਹਨ।
ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ, ਬਠਿੰਡੇ ਦੀ ਸੀ.ਆਈ.ਐਸ.ਐਫ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਕਲੋਨੀ ਅਤੇ ਮਹਾਰਾਜ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਉੱਤੇ ਵੀ "ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ - ਐਸ.ਐਫ.ਜੇ" ਦੇ ਛਾਪੇ ਲਗਾਏ ਗਏ ਹਨ। ਉਸ ਨੇ ਕਿਹਾ ਕਿ "ਬਠਿੰਡਾ ਤੋਂ ਮੈਲਬੋਰਨ" ਤੱਕ ਮੰਦਰਾਂ ਤੋਂ ਚੱਲ ਰਹੇ ਪ੍ਰਚਾਰ ਤਹਿਤ ਸਿੱਖ ਧਰਮ ਸਿੱਖ ਧਰਮ ਹਿੰਦੂ ਕੱਟੜਵਾਦੀਆਂ ਦੇ ਨਿਸ਼ਾਨੇ ‘ਤੇ ਹੈ।
ਸਿੱਖਸ ਫਾਰ ਜਸਟਿਸ ਦੀ ਇਸ ਵੀਡੀਓ ਵਿੱਚ ਬਠਿੰਡਾ ਦੇ "ਸ਼੍ਰੀ ਕਾਲੀ ਭੈਰਵ ਤੰਤਰ ਪੀਠ" ਵਿਖੇ ਖਾਲਿਸਤਾਨ ਨਾਅਰੇ ਲਿਖੇ ਗਏ ਹਨ ਅਤੇ ਹਿੰਦੂ ਸਮਾਜ ਨੂੰ 26 ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਖਾਲਿਸਤਾਨ ਦੀ ਜੰਗ ਸਿੱਖਸ ਫੋਰ ਜਸਟਿਸ ਅਤੇ ਮੋਦੀ-ਮਾਨ ਦੀ ਸਰਕਾਰ ਵਿਚਕਾਰ ਹੈ।
ਸੀਐਮ ਰਿਹਾਇਸ਼ ਦੀ ਦੂਰੀ ਤੋਂ ਮਿਲਿਆ ਸੀ ਬੰਬ: ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦੂਰੀ ਉੱਤੇ ਹੀ ਜ਼ਿੰਦਾ ਬੰਬ ਬਰਾਮਦ ਕੀਤਾ ਗਿਆ ਸੀ। ਇਸੇ ਵਿਚਾਲੇ ਮੁੱਖ ਮੰਤਰੀ ਮਾਨ ਦੇ ਘਰ ਦੇ ਬਾਹਰ ਮਿਲੇ ਬੰਬ ਤੋਂ ਲੈਕੇ ਖਾਲਿਸਤਾਨ ਜ਼ਿੰਦਾਬਾਦ ਦੇ ਛਾਪੇ ਐਸਐਸਪੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੱਕ ਦੇ ਸਿੱਖਸ ਫਾਰ ਜਸਟਿਸ (SFJ Release New Video) ਨੇ ਛਾਪੇ ਅਤੇ ਬੰਬ ਦੀ ਵੀਡਿਓ ਰਿਲੀਜ਼ ਕਰਕੇ 2023 ਦਾ ਭਾਰਤ ਨੂੰ ਸੁਨੇਹਾ ਦਿੱਤਾ ਸੀ।
ਇਹ ਵੀ ਪੜ੍ਹੋ: First Women DGP in Punjab: ਪੰਜਾਬ ਵਿੱਚ ਰਚਿਆ ਇਤਿਹਾਸ, ਪਹਿਲੀ ਵਾਰ DGP ਬਣੀਆਂ 2 ਮਹਿਲਾ IPS