ਬਠਿੰਡਾ :ਕਰਤਾਰਪੁਰ ਕੋਰੀਡੋਰ ਨੂੰ ਨਾ ਖੋਲ੍ਹਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹਾ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਮੁੜ ਤੋਂ ਕੋਰੀਡੋਰ ਨੂੰ ਖੋਲ੍ਹਣ ਦੀ ਮੰਗ ਉਠਾਈ ਹੈ ਉਥੇ ਹੀ ਸਿਵਸੈਨਾ ਆਗੂ ਸੁਧੀਰ ਸੂਰੀ ਵੱਲੋਂ ਦਿੱਤੇ ਬਿਆਨ ਦੀ ਜਥੇਦਾਰ ਨੇ ਨਿੰਦਾ ਕਰਦੇ ਹੋਏ SGPC ਨੂੰ ਸਖਤ ਕਰਵਾਈ ਕਰਵਾਉਣ ਦੇ ਹੁਕਮ ਦਿੱਤੇ ਹਨ।
ਸਿੱਖ ਕੌਮ ਦੀ ਬੜੇ ਲੰਮੇ ਸਮੇ ਦੀ ਮੰਗ ਤੋਂ ਬਾਅਦ ਆਖਰ 9 ਨਵੰਬਰ 2019 ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਪਰ ਕੋਰੋਨਾ ਮਹਾਮਾਰੀ ਕਰ ਕੇ ਦੇਸ ਭਰ ਵਿੱਚ ਧਾਰਮਕ ਸਥਾਨਾਂ ਨੂੰ ਦਰਸਨਾਂ ਲਈ ਬੰਦ ਕੀਤਾ ਤਾਂ ਪਾਕਿਸਤਾਨ ਅਤੇ ਭਾਰਤ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਨੂੰ ਵੀ ਬੰਦ ਕਰ ਦਿੱਤਾ। ਭਾਵੇਂ ਕਿ ਦੂਜੀ ਕੋਰੋਨਾ ਲਹਿਰ ਤੋਂ ਬਾਅਦ ਵੀ ਦੇਸ ਭਰ ਦੇ ਸਾਰੇ ਧਾਰਮਿਕ ਸਥਾਨ ਨੂੰ ਖੋਲ੍ਹ ਦਿੱਤਾ ਗਿਆ ਪਰ ਭਾਰਤ ਸਰਕਾਰ ਨੂੰ ਮੁੜ ਤੋ ਕੋਰੀਡੋਰ ਨਾ ਖੋਲ੍ਹਿਆ।
ਉਨ੍ਹਾਂ ਭਾਰਤ ਸਰਕਾਰ ਦੀ ਨੀਅਤ 'ਤੇ ਸ਼ੱਕ ਕਰਦੇ ਹੋਏ ਕਿਹਾ ਕਿ ਦੇਸ ਦੇ ਸਾਰੇ ਧਾਰਮਿਕ ਸਥਾਨ ਦਰਸ਼ਨਾਂ ਲਈ ਖੁੱਲ੍ਹ ਗਏ ਹਨ ਜਿਸ ਲਈ ਭਾਰਤ ਸਰਕਾਰ ਨੂੰ ਕਰਤਾਰਪੁਰ ਕੋਰੀਡੋਰ ਨੂੰ ਖੁੱਲ੍ਹ ਕੇ ਖੁੱਲ੍ਹ ਦਿੱਲੀ ਦਾ ਸਬੂਤ ਦੇਵੇ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਜ਼ਿਆਦਾ ਸੰਗਤਾਂ ਦੀ ਬਜਾਏ ਭਾਵੇ ਘੱਟ ਗਿਣਤੀ ਵਿੱਚ ਸੰਗਤਾਂ ਨੂੰ ਕੋਰੋਨਾ ਨਿਯਮਾ ਦੇ ਅਧਾਰ ਤੇ ਹੀ ਦਰਸਨ ਦੀਦਾਰ ਕਰਨ ਲਈ ਭੇਜਿਆ ਜਾਵੇ।
ਇਹ ਵੀ ਪੜ੍ਹੋ : 'ਜ਼ਿਲ੍ਹਾ ਅਦਾਲਤ ਵੱਲੋਂ ਸਿਮਰਜੀਤ ਬੈਂਸ ਸਮੇਤ ਹੋਰਾਂ ਖਿਲਾਫ਼ FIR ਦਰਜ ਕਰਨ ਦੇ ਆਦੇਸ਼'