ਬਠਿੰਡਾ: ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਵਾਰ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾ ਕੇ ਕਣਕ ਦੀ ਸਿੱਧੀ ਬਜਾਈ ਕਰਨ ਵੱਲ ਪ੍ਰੇਰਿਤ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਸ ਵਾਰ ਪਰਾਲੀ ਨੂੰ ਵਾਹ ਕੇ ਸਿੱਧੀ ਬਜਾਈ ਕੀਤੀ ਗਈ ਸੀ ਪਰ ਹੁਣ ਇਹ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿਉਂਕਿ ਸਿੱਧੀ ਬਜਾਈ ਕਰਕੇ ਬੀਜੀ ਗਈ ਕਣਕ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਤੋਂ ਵੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ਕਿਉਂਕਿ ਜੇਕਰ ਸਮਾਂ ਰਹਿੰਦਿਆਂ ਗੁਲਾਬੀ ਸੁੰਡੀ ਦਾ ਹਮਲਾ ਕਣਕ ਉੱਤੇ ਨਾ ਰੋਕਿਆ ਗਿਆ ਤਾਂ ਇਸ ਦਾ ਝਾੜ ਉੱਪਰ ਕਾਫੀ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ।
ਕਿਸਾਨਾਂ ਨੇ ਸਮੇਂ ਸਿਰ ਮਦਦ ਕਰਨ ਦੀ ਲਾਈ ਗੁਹਾਰ: ਕਿਸਾਨ ਆਗੂ ਅਮਰਜੀਤ ਸਿੰਘ ਹਨੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਸਿਫਾਰਸ਼ਾਂ ਉੱਤੇ ਕਿਸਾਨਾਂ ਨੇ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਬੀਜੀ ਹੈ ਹੁਣ ਇਸ ਕਣਕ ਨੂੰ ਵੱਡੇ ਪੱਧਰ ਉੱਤੇ ਸੁੰਡੀ ਦੀ ਮਾਰ ਪੈ ਰਹੀ ਆ। ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਹਿਲਾਂ ਉਹਨਾਂ ਨੇ ਕਣਕ ਸਰਕਾਰ ਦੀ ਸਿਫਾਰਿਸ਼ ਉੱਤੇ ਬਿਨਾਂ ਪਰਾਲੀ ਨੂੰ ਅੱਗ ਲਾਈ ਬੀਜੀ ਸੀ ਪਰ ਜਦੋਂ ਵੱਡੀ ਹੋਈ ਕਣਕ ਨੂੰ ਸੁੰਡੀ ਲੱਗ ਗਈ ਤਾਂ ਕਿਸਾਨ ਕਿਸੇ ਪਾਸੇ ਦਾ ਨਹੀਂ ਰਿਹਾ, ਕਿਉਂਕਿ ਨਾ ਤਾਂ ਉਹ ਖੜ੍ਹੀ ਫਸਲ ਨੂੰ ਵਾਹ ਸਕਦਾ ਹੈ ਅਤੇ ਨਾ ਹੀ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਫਸਲ ਦਾ ਕੋਈ ਹੱਲ ਲੱਭ ਸਕਦਾ ਹੈ। (Wheat in Bathinda is affected by pink borer)
ਅਗੇਤੀਆਂ ਕਣਕਾਂ ਨੂੰ ਪਈ ਮਾਰ: ਕਣਕ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ (Agricultural Development Officer) ਖੇਤੀਬਾੜੀ ਵਿਕਾਸ ਅਫਸਰ ਮਨਜਿੰਦਰ ਸਿੰਘ ਨੇ ਕਿਹਾ ਕਿ ਗੁਲਾਬੀ ਸੁੰਡੀ ਦਾ ਹਮਲਾ ਉਸ ਥਾਂ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਅਗੇਤੀਆਂ ਕਣਕਾਂ ਬੀਜੀਆਂ ਗਈਆਂ ਸਨ। ਜਿਵੇਂ ਅਕਤੂਬਰ ਦੇ ਅਖੀਰਲੇ ਹਫਤੇ ਵਿੱਚ ਕਣਕ ਦੀ ਬਜਾਈ ਕੀਤੀ ਗਈ, ਉਸ ਸਮੇਂ ਕਈ ਇਲਾਕਿਆਂ ਵਿੱਚ ਝੋਨੇ ਦੀ ਫਸਲ ਖੜ੍ਹੀ ਸੀ। ਗੁਲਾਬੀ ਸੁੰਡੀ ਦਾ ਹਮਲਾ ਝੋਨੇ ਦੀ ਖੜ੍ਹੀ ਫਸਲ ਤੋਂ ਉੱਡ ਕੇ ਆਏ ਪਤੰਗਿਆਂ ਵੱਲੋਂ ਦਿੱਤੇ ਅੰਡਿਆਂ ਕਾਰਨ ਹੋ ਰਿਹਾ। ਇਸ ਮਾਮਲੇ ਵਿੱਚ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਕਿਸਾਨ ਖੇਤੀਬਾੜੀ ਮਹਿਕਮੇ ਦੀਆਂ ਸਿਫਾਰਿਸ਼ਾਂ ਅਧੀਨ ਸਪਰੇਆਂ ਦੀ ਵਰਤੋਂ ਕਰਨ ਅਤੇ ਦਿਨ ਸਮੇਂ ਕਣਕ ਦੀ ਫਸਲ ਨੂੰ ਪਾਣੀ ਲਾਉਣ ਤਾਂ ਜੋ ਬਗਲਿਆਂ ਵੱਲੋਂ ਇਸ ਗੁਲਾਬੀ ਸੁੰਡੀ ਨੂੰ ਖਤਮ ਕੀਤਾ ਜਾ ਸਕੇ।
- AIDS DAY: "ਪਤੀ ਨੇ ਨਸ਼ੇ 'ਚ ਲਾਇਆ", ਨਸ਼ੇ ਦੀ ਪੂਰਤੀ ਲਈ ਸਰੀਰ ਵੇਚ ਰਹੀਆਂ ਕੁੜੀਆਂ, HIV ਵਰਗੀਆਂ ਬਿਮਾਰੀਆਂ ਤੋਂ ਪੀੜਤ- ਵੇਖੋ ਇਹ ਖਾਸ ਰਿਪੋਰਟ
- ਲੁਧਿਆਣਾ ਦੀ ਡਾ. ਸੀਮਾ ਨੇ ਬੇਸਹਾਰਾ ਪਸ਼ੂਆਂ ਲੇਖੇ ਲਾਈ ਆਪਣੀ ਸੇਵਾ; ਹਜ਼ਾਰ ਤੋਂ ਵੱਧ ਦਾ ਕੀਤਾ ਇਲਾਜ, ਦਿੱਤਾ ਸਹਾਰਾ
- Punjab Cow Cess: ਆਖ਼ਰ ਕਿਥੇ ਲੱਗ ਰਹੇ ਗਊ ਸੈੱਸ ਦੇ ਨਾਂ 'ਤੇ ਇਕੱਠੇ ਕੀਤੇ ਕਰੋੜਾਂ ਰੁਪਏ, ਸੜਕਾਂ 'ਤੇ ਅਵਾਰਾ ਘੁੰਮ ਰਹੇ ਜਾਨਵਰ ਲੋਕਾਂ ਲਈ ਬਣ ਰਹੇ ਕਾਲ
ਨਾ ਘਬਰਾਉਣ ਕਿਸਾਨ: ਉਹਨਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਨਾਲ ਕਣਕ ਪੀਲੀ ਪੈਣ ਲੱਗਦੀ ਹੈ, ਗੁਲਾਬੀ ਸੁੰਡੀ ਕਣਕ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਵੜ ਜਾਂਦੀ ਹੈ, ਜਿਸ ਕਾਰਨ ਤਣਾ ਟੁੱਟ ਜਾਂਦਾ ਹੈ ਅਤੇ ਕਣਕ ਪੀਲੀ ਪੈਣ ਲੱਗ ਜਾਂਦੀ ਪਰ ਜਿਵੇ ਹੀ ਠੰਢ ਦਾ ਜ਼ੇਰ ਵਧੇਗਾ ਗੁਲਾਬੀ ਸੁੰਡੀ ਦਾ ਹਮਲਾ ਘਟਦਾ ਜਾਵੇਗਾ। ਦੂਸਰਾ ਕਿਸਾਨਾਂ ਨੂੰ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਿਫਾਰਿਸ਼ ਕੀਤੀਆਂ ਗਈਆਂ ਸਪਰੇਆਂ ਦੀ ਵਰਤੋਂ ਕਰਦੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕਦਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ।