ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਜੰਗਲਾਤ ਮਹਿਕਮੇ ਅੰਦਰ ਭਰਤੀ ਹੋਏ ਡਰਾਈਵਰ ਜਤਿੰਦਰ ਸਿੰਘ ਨੇ ਜੰਗਲਾਤ ਮਹਿਕਮੇ ਦੇ ਚੇਅਰਮੈਨ (Chairman of the Forest Department) ਰਕੇਸ਼ ਪੁਰੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸਤਵੀਰ ਕੌਰ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਜੰਗਲਾਤ ਮਹਿਕਮੇ ਵਿੱਚ ਪੈਸਕੋ ਰਾਹੀਂ ਭਰਤੀ ਹੋਇਆ ਸੀ ਅਤੇ ਉਸ ਨੂੰ 22000 ਵਿਭਾਗ ਵੱਲੋਂ ਤਨਖਾਹ ਦਿੱਤੀ ਜਾਂਦੀ ਸੀ ਪਰ ਜੰਗਲਾਤ ਮਹਿਕਮੇ ਦੇ ਚੇਅਰਮੈਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸਤਵੀਰ ਕੌਰ ਵੱਲੋਂ ਉਸ ਨੂੰ ਤਨਖਾਹ ਵਿੱਚੋਂ 8500 ਹਰ ਮਹੀਨੇ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਨੌਕਰੀ ਤੋਂ ਕੱਢਣ ਦੀ ਦਿੱਤੀ ਧਮਕੀ: ਜਦੋਂ ਇਸ ਸਬੰਧੀ ਉਸ ਵੱਲੋਂ ਆਵਾਜ਼ ਉਠਾਈ ਗਈ ਤਾਂ ਉਸ ਨੂੰ ਜ਼ਿਆਦਾ ਤੰਗ-ਪਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਉਸਦੇ ਮਾਪਿਆਂ ਨੂੰ ਸਾਫ ਕਹਿ ਦਿੱਤਾ ਗਿਆ ਕਿ ਜੇਕਰ ਜਤਿੰਦਰ ਵੱਲੋਂ 8500 ਰੁਪਏ ਹਰ ਮਹੀਨੇ ਸਤਵੀਰ ਕੌਰ ਨੂੰ ਨਾ ਦਿੱਤੇ ਗਏ ਤਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਥੋੜ੍ਹਾਂ ਸਮਾਂ ਮਹਿਲਾ ਵਿੰਗ ਦੀ ਪ੍ਰਧਾਨ ਸਤਵੀਰ ਕੌਰ (Satvir Kaur president of the women's wing) ਅਤੇ ਰਕੇਸ਼ ਪੁਰੀ ਨੂੰ ਪੈਸੇ ਦਿੱਤੇ ਵੀ ਗਏ ਪਰ ਹਰ ਮਹੀਨੇ ਤਨਖਾਹ ਵਿੱਚੋਂ 8500 ਸਤਵੀਰ ਕੌਰ ਅਤੇ ਰਕੇਸ਼ ਪੁਰੀ ਨੂੰ ਦੇਣੇ ਉਸ ਲਈ ਸੰਭਵ ਨਹੀਂ ਹਨ। ਪੀੜਤ ਨੇ ਦੱਸਿਆ ਕਿ ਉਸ ਨੇ ਰਿਸ਼ਵਤ ਦੀ ਮੰਗ ਕਰਦੇ ਰਕੇਸ਼ ਪੁਰੀ ਦੀ ਰਿਕਾਰਡਿੰਗ ਵੀ ਕੀਤੀ ਹੈ ਅਤੇ ਇਸ ਸਬੰਧੀ ਬਠਿੰਡਾ ਵਿਜੀਲੈਂਸ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਬਕਾਇਦਾ ਇੱਕ ਸ਼ਿਕਾਇਤ ਭੇਜੀ ਗਈ ਪਰ ਉਸ ਵੱਲੋਂ ਭੇਜੀ ਗਈ ਸ਼ਿਕਾਇਤ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਚੇਅਰਮੈਨ ਰਾਕੇਸ਼ ਪੁਰੀ ਵੱਲੋਂ ਉਸ ਨੂੰ ਧਮਕਾਇਆ ਜਾ ਰਿਹਾ ਹੈ।
- Govt. U Turn On Decisions: ਮਾਨ ਸਰਕਾਰ ਨੇ ਆਪਣੇ ਹੀ ਕਈ ਫੈਸਲਿਆਂ ਤੋਂ ਖਿੱਚੇ ਪੈਰ, ਫਿਰ ਸਰਕਾਰ ਦੇ ਦਾਅਵਿਆਂ ਉੱਤੇ ਵਿਰੋਧੀਆਂ ਦਾ ਪਲਟਵਾਰ
- ਸ਼ਹੀਦੀ ਪੰਦਰਵਾੜਾ ਦੇ ਦੂਜੇ ਪੜਾਅ ਮੌਕੇ ਰੋਪੜ ਵਿਖੇ ਸਜਾਏ ਜਾ ਰਹੇ ਧਾਰਮਿਕ ਦੀਵਾਨ, ਐੱਸਜੀਪੀਸੀ ਪ੍ਰਧਾਨ ਨੇ ਵੀ ਕੀਤੀ ਸ਼ਿਰਕਤ
- ਨਿੱਜੀ ਕੰਪਨੀ ਨੇ ਲਾਇਆ ਕਰੋੜਾਂ ਦਾ ਚੂਨਾ; ਇਨਸਾਫ ਲਈ ਲੋਕ ਵਿਧਾਇਕ ਕੋਲ ਪਹੁੰਚੇ, ਵਿਧਾਇਕ ਨੇ ਕੰਪਨੀ ਸੀਲ ਕਰਨ ਦੇ ਦਿੱਤੇ ਹੁਕਮ
ਜਤਿੰਦਰ ਨੂੰ ਮਿਲਿਆ 'ਆਪ' ਵਰਕਰਾਂ ਦਾ ਸਾਥ: ਇਸ ਮੌਕੇ ਜਤਿੰਦਰ ਸਿੰਘ ਨਾਲ ਵੱਡੀ ਗਿਣਤੀ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਰਾਕੇਸ਼ ਪੁਰੀ ਅਤੇ ਸਤਵੀਰ ਕੌਰ ਵਰਗੇ ਭ੍ਰਿਸ਼ਟ ਲੋਕ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਜਿਸ ਦੇ ਚਲਦੇ ਉਹਨਾਂ ਵੱਲੋਂ ਜਤਿੰਦਰ ਸਿੰਘ ਦਾ ਸਾਥ ਦਿੰਦੇ ਹੋਏ ਇਹਨਾਂ ਖਿਲਾਫ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸ਼ਿਕਾਇਤ ਭੇਜੀ ਗਈ ਹੈ। ਜੇਕਰ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਜਤਿੰਦਰ ਸਿੰਘ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਚੇਅਰਮੈਨ ਰਾਕੇਸ਼ ਪੁਰੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸਤਵੀਰ ਕੌਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਕਿਹਾ ਕਿ ਉਹ ਇਸ ਮਾਮਲੇ ਸੰਬੰਧੀ ਜਲਦ ਹੀ ਚੰਡੀਗੜ੍ਹ ਵਿਖੇ ਸੀਨੀਅਰ ਲੀਡਰਸ਼ਿਪ ਨੂੰ ਮਿਲਣਗੇ ਅਤੇ ਰਕੇਸ਼ ਪੁਰੀ ਚੇਅਰਮੈਨ ਅਤੇ ਸਤਵੀਰ ਕੌਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਨਗੇ।