ਬਠਿੰਡਾ: ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ (Russia's invasion of Ukraine) ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਫ਼ੀ ਖ਼ਤਰਨਾਕ ਹਨ। ਜਿਸ ਕਰਕੇ ਰੂਸ ਅਤੇ ਯੂਕਰੇਨ (Russia and Ukraine) ਤੋਂ ਇਲਾਵਾ ਬਾਕੀ ਦੇਸ਼ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਯੁੱਧ ਦੌਰਾਨ ਜਿੱਥੇ ਲੋਕਾਂ ਦੇ ਘਰ ਬਰਬਾਦ ਹੋਏ ਹਨ, ਉੱਥੇ ਹੀ ਕਈ ਲੋਕਾਂ ਦਾ ਭਵਿੱਖ ਵੀ ਇਸ ਯੁੱਧ ਕਰਕੇ ਧੂੰਦਲਾ ਹੋ ਗਿਆ ਹੈ।
ਭਾਰਤ ਤੋਂ ਵੱਡੀ ਗਿਣਤੀ ਵਿੱਚ ਡਾਕਟਰੀ ਦੀ ਪੜਾਈ ਕਰਨ ਯੂਕਰੇਨ ਗਏ ਵਿਦਿਆਥਰੀ (Students who went to Ukraine) ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਇੱਕ ਪਾਸੇ ਜਿੱਥੇ ਉਹ ਆਪਣੇ ਜਾਨ ਬਚਾਕੇ ਵਾਪਸ ਭਾਰਤ ਪਰਤ ਰਹੇ ਹਨ, ਦੂਜੇ ਪਾਸੇ ਉਨ੍ਹਾਂ ਦੀਆਂ ਡਿਗਰੀਆਂ ਨੂੰ ਲੈਕੇ ਵੀ ਕਾਫ਼ੀ ਮੁਸ਼ਕਲ ਹੋ ਰਹੀ ਹੈ।
ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲੇ ਕਰਮਵੀਰ ਸਿੰਘ ਯੂਕਰੇਨ ਤੋਂ ਵਾਪਸ ਪਰਤੇ (Returned from Ukraine) ਹਨ। ਇਸ ਦੌਰਾਨ ਕਰਮਵੀਰ ਸਿੰਘ ਨੇ ਜੰਗ ਬਾਰੇ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਕਿ ਯੂਕਰੇਨ ਵਿੱਚ ਗੋਲੀਬਾਰੀ ਤੇ ਬੰਬਬਾਰੀ ਹੋਣ ਕਰਕੇ ਸਾਰਾ ਕੁਝ ਹੀ ਬਰਬਾਦ ਹੋ ਗਿਆ ਹੈ।
ਇਸ ਮੌਕੇ ਉਨ੍ਹਾਂ ਨੇ ਭਾਰਤ ਸਰਕਾਰ ਅਤੇ ਯੂਕਰੇਨ ਵਿੱਚ ਬਣੀ ਭਾਰਤ ਅੰਬੈਸੀ (Embassy of India in Ukraine) ‘ਤੇ ਉਨ੍ਹਾਂ ਦੀ ਮੁਸ਼ਕਲ ਸਮੇਂ ਵਿੱਚ ਕੋਈ ਮਦਦ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਕਿਲੋਮੀਟਰ ਪੈਦਲ ਚੱਲ ਕੇ ਪੋਲੈਂਡ ਦੇ ਬਾਰਡਰ ‘ਤੇ ਪਹੁੰਚੇ ਸਨ। ਜਿਸ ਤੋਂ ਬਾਅਦ ਉਹ ਹਵਾਈ ਸਫ਼ਰ ਦੇ ਜ਼ਰੀਏ ਬਹੁਤ ਮੁਸ਼ਕਲ ਨਾਲ ਭਾਰਤ ਪਹੁੰਚੇ ਹਨ।
ਉਨ੍ਹਾਂ ਦੱਸਿਆ ਕਿ ਉਹ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ, ਪਰ ਰੂਸ ਤੇ ਯੂਕਰੇਨ (Russia and Ukraine) ਵਿਚਾਲੇ ਸ਼ੁਰੂ ਹੋਏ ਯੁੱਧ ਕਾਰਨ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ, ਜਿਸ ਕਰਕੇ ਸਾਰੇ ਵਿਦਿਆਰਥੀਆਂ ਦੇ ਮਨ ਵਿੱਚ ਆਪਣੇ ਭਵਿੱਖ ਨੂੰ ਲੈਕੇ ਚਿੰਤਾ ਪੈਂਦਾ ਹੋ ਗਈ ਹੈ। ਕਿਉਂਕਿ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਉੱਥੇ ਯੂਨੀਵਰਸਿਟੀਆਂ ਵਿੱਚ ਹੀ ਰਹਿ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ ਜ਼ਰੂਰੀ ਕਾਗਜ਼ਾਤ ਸਨ ਉਹ ਯੂਕਰੇਨ ਦੀਆਂ ਯੂਨੀਵਰਸਿਟੀਆਂ (Universities of Ukraine) ਵਿੱਚ ਹੀ ਜਮ ਹਨ, ਪਰ ਜੰਗ ਦੌਰਾਨ ਕਈ ਯੂਨੀਵਰਸਿਟੀਆਂ ਅਤੇ ਕਾਲਜ ਤਬਾਹ ਹੋ ਗਏ ਹਨ।
ਇਸ ਮੌਕੇ ਕਰਨ ਦੇ ਪਿਤਾ ਨੇ ਦੱਸਿਆ ਕਿ ਉਹ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਕੇਦਾਰ ਹਨ, ਕਿ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਘਰ ਵਾਪਸ ਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਸਰਕਾਰਾਂ ਇਨ੍ਹਾਂ ਬੱਚਿਆ ਦੀ ਮਦਦ ਕਰਨ।
ਇਹ ਵੀ ਪੜ੍ਹੋ:Russia Ukraine War: ਤੁਰਕੀ ਦੇ ਰਾਸ਼ਟਰਪਤੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਜੰਗਬੰਦੀ ਦੀ ਮੰਗ