ETV Bharat / state

ETV ਭਾਰਤ ਦੀ ਖ਼ਬਰ ਅਸਰ, ਖ਼ਸਤਹਾਲ ਘਰ ਵਿੱਚ ਰਹਿਣ ਵਾਲੀਆਂ ਮਾਵਾਂ ਧੀਆਂ ਨੂੰ ਮਿਲੇਗਾ ਪੱਕਾ ਮਕਾਨ - ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ

ਬਠਿੰਡਾ ਦੀ ਕਰਤਾਰ ਬਸਤੀ (Kartar Basti of Bathinda) ਵਿਚਲੀ ਜਗੀਰ ਫੌਜੀ ਵਾਲੀ ਗਲੀ ਵਿਚ ਖਸਤਾਹਾਲ ਮਕਾਨ ਵਿੱਚ ਰਹਿ ਰਹੀਆਂ ਮਾਵਾਂ ਧੀਆਂ (Mother and daughter living in a dilapidated house) ਦੀ ਮਦਦ ਲਈ ਹੁਣ ਸਮਾਜ ਸੇਵੀ ਅੱਗੇ ਆਏ ਹਨ। ਦੱਸ ਦਈਏ ਇਸ ਖ਼ਬਰ ਨੂੰ ਈ ਟੀ ਵੀ ਭਾਰਤ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਮਾਵਾਂ ਧੀਆਂ ਗੁਰਬਤ ਦੀ ਜ਼ਿੰਦਗੀ ਵਿੱਚੋਂ ਬਾਹਰ ਆ ਸਕਣਗੀਆਂ।

Impact of ETV India news at Ludhiana
ਈ ਟੀ ਵੀ ਭਾਰਤ ਦੀ ਖ਼ਬਰ ਅਸਰ, ਖ਼ਸਤਹਾਲ ਘਰ ਵਿੱਚ ਰਹਿਣ ਵਾਲੀਆਂ ਮਾਵਾਂ ਧੀਆਂ ਨੂੰ ਮਿਲੇਗਾ ਪੱਕਾ ਮਕਾਨ
author img

By

Published : Dec 5, 2022, 9:57 PM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਵਿਖੇ ਈਟੀਵੀ ਭਾਰਤ ਦੀ ਖ਼ਬਰ ਦਾ ਸ਼ਾਨਦਾਰ ਅਸਰ (ETV Indias news has a wonderful impact) ਵੇਖਣ ਨੂੰ ਮਿਲਿਆ ਹੈ। ਦਰਅਸਲ ਬੀਤੇ ਦਿਨੀ ਈਟੀਵੀ ਭਾਰਤ ਵੱਲੋਂ ਜ਼ਿਲ੍ਹੇ ਦੀ ਕਰਤਾਰ ਬਸਤੀ ਵਿਚਲੀ ਜਗੀਰ ਫੌਜੀ ਵਾਲੀ ਗਲੀ ਵਿਚ ਰਹਿ ਰਹੀਆਂ ਮਾਵਾਂ ਧੀਆਂ ਦੇ ਮਾੜੇ ਹਾਲਾਤ (Bad conditions of mother and daughter) ਨੂੰ ਦੁਨੀਆਂ ਅੱਗੇ ਨਸ਼ਰ ਕੀਤਾ ਗਿਆ ਸੀ ।

ਈ ਟੀ ਵੀ ਭਾਰਤ ਦੀ ਖ਼ਬਰ ਅਸਰ, ਖ਼ਾਸਤਹਾਲ ਘਰ ਵਿੱਚ ਰਹਿਣ ਵਾਲੀਆਂ ਮਾਵਾਂ ਧੀਆਂ ਨੂੰ ਮਿਲੇਗਾ ਪੱਕਾ ਮਕਾਨ

ਵੈਲਫੇਅਰ ਸੁਸਾਇਟੀ: ਖ਼ਬਰ ਨੂੰ ਵੇਖ ਕੇ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ ਬਠਿੰਡਾ ਦੇ ਹੀ ਸਹਿਯੋਗ ਵੈਲਫੇਅਰ ਸੁਸਾਇਟੀ ਚਲਾਉਣ ਵਾਲੇ ਗੁਰਵਿੰਦਰ ਸ਼ਰਮਾ (Gurwinder Sharma who runs the welfare society) ਵੱਲੋਂ ਮਾਂ ਧੀ ਨੂੰ ਨਵਾਂ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਜ ਉਸ ਵੱਲੋਂ ਮਕਾਨ ਖਾਲੀ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸਮਾਜ ਸੇਵੀ ਗੁਲਵਿੰਦਰ ਸ਼ਰਮਾ ਨੇ ਦੱਸਿਆ ਕਿ ਮੀਡੀਆ ਵਿੱਚ ਆਈਆਂ ਖਬਰਾਂ ਤੋਂ ਬਾਅਦ ਉਨ੍ਹਾਂ ਵੱਲੋਂ ਖਸਤਾਹਾਲ ਮਕਾਨ ਬਣਾਉਣ ਲਈ ਮਾਂ ਧੀ ਨਾਲ ਸੰਪਰਕ ਕੀਤਾ (Contacted mother and daughter to build a house) ਗਿਆ ਸੀ ਅਤੇ ਇਸ ਕਾਰਜ ਵਿੱਚ ਕਈ ਸਮਾਜਸੇਵੀ ਉਨ੍ਹਾਂ ਨਾਲ ਜੁੜੇ ਹਨ। ਜਿਨ੍ਹਾਂ ਵੱਲੋਂ ਇਸ ਖਸਤਾਹਾਲ ਮਕਾਨ ਦੀ ਉਸਾਰੀ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਉਹਨਾ ਵੱਲੋਂ ਮਕਾਨ ਦੀ ਛੱਤ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਨਵੇਂ ਦਰਵਾਜ਼ੇ ਅਤੇ ਬਿਜਲੀ ਆਦਿ ਦਾ ਕੰਮ ਕਰਵਾਇਆ ਜਾਵੇਗਾ।

ਰਾਸ਼ਨ ਦਾ ਵੀ ਪ੍ਰਬੰਧ: ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਂ ਧੀ ਲਈ ਹਰ ਮਹੀਨੇ ਰਾਸ਼ਨ ਦਾ ਵੀ ਪ੍ਰਬੰਧ ਕੀਤਾ (Ration will be arranged) ਜਾਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਦੀ ਸਮਾਜ ਸੇਵੀ ਸੰਸਥਾ ਇਸ ਤੋਂ ਇਲਾਵਾ ਜੀਓ ਔਰ ਜੀਨੇ ਦੋ ਦੇ ਮਕਸਦ ਤਹਿਤ ਜੀਵ-ਜੰਤੂਆਂ ਨੂੰ ਬਚਾਉਣ ਲਈ ਵੀ ਅੱਗੇ ਆ ਰਹੀ ਹੈ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਕਈ ਉਪਰਾਲੇ ਵੀ ਸਮਾਜਸੇਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਚਾਟੀਵਿੰਡ ਵਿਖੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਇਆ ਸਰਚ ਅਭਿਆਨ, ਵਿਧਾਇਕ ਨੇ ਵੀ ਪੁਲਿਸ ਦਾ ਦਿੱਤਾ ਸਾਥ

ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਇਹਨਾਂ ਗਰੀਬ ਲੋਕਾਂ ਦੀ ਬਾਂਹ ਫੜਨ ਤਾਂ ਜੋ ਸਮਾਜ ਵਿਚ ਇਕ ਦੂਸਰੇ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ। ਇਸ ਮੌਕੇ ਮਕਾਨ ਵਿੱਚ ਰਹਿ ਰਹੀ ਧੀ ਨੇ ਕਿਹਾ ਕਿ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਹੈ ਉਸ ਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਉਨ੍ਹਾਂ ਨੂੰ ਇਸ ਮਕਾਨ ਵਿਚ ਰਹਿਣ ਤੋਂ ਵੀ ਡਰ ਲਗਦਾ ਸੀ ਕਿਉਂਕਿ ਇਹ ਮਕਾਨ ਕਿਸੇ ਸਮੇਂ ਵੀ ਡਿੱਗ ਸਕਦਾ ਸੀ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ (Thanks to social service organizations) ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.