ਬਠਿੰਡਾ: ਵੀਹ ਸਾਲਾ ਨੌਜਵਾਨ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸਦੀ ਮਾਂ ਨਾਲ ਸੰਬੰਧ ਬਣਾਉਣ ਦੇ ਮਾਮਲੇ ਵਿਚ ਡਿਸਮਿਸ ਕੀਤੇ ਗਏ ਏਐਸਆਈ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਐਸਐਸਪੀ ਬਠਿੰਡਾ ਵੱਲੋਂ ਬਣਾਈ ਗਈ SIT ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ ਅਤੇ ਹਾਈ ਕੋਰਟ ਵੱਲੋਂ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਦੀ ਅਗਵਾਈ ਵਿੱਚ SIT ਤਿੰਨ ਮੈਂਬਰੀ ਸਿੱਟ ਬਣਾਈ ਗਈ ਹੈ।ਇਸ SIT ਵਿਚ ਐੱਸਐੱਸਪੀ ਮੁਕਤਸਰ, ਆਈਪੀਐਸ ਡੀ ਸੁੰਦਰ ਅਤੇ ਡੀ ਐੱਸ ਪੀ ਪ੍ਰਭਜੀਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ।
ਵਕੀਲ ਗੁਰਪ੍ਰੀਤ ਸਿੰਘ ਨੇ ਪੀੜਤਾਂਂ ਨੂੰ ਇਨਸਾਫ਼ ਦਿਵਾਉਣ ਲਈ ਅਰਜ਼ੀ ਦਾਖ਼ਲ ਕੀਤੀ ਗਈ ਸੀ ਅਤੇ ਆਈਪੀਐਸ ਅਧਿਕਾਰੀ ਦੀ ਨਿਗਰਾਨੀ ਹੇਠ SIT ਬਣਾ ਕੇ ਜਾਂਚ ਦੀ ਮੰਗ ਕੀਤੀ ਗਈ ਸੀ।ਜਿਸ ਤੇ ਸੁਣਵਾਈ ਕਰਦਿਆਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸੁਣਵਾਈ ਕਰਦਿਆਂ ਐਸਐਸਪੀ ਬਠਿੰਡਾ ਵੱਲੋਂ ਬਣਾਈ ਗਈ SIT ਨੂੰ ਰੱਦ ਕਰਦਿਆਂ ਤਿੰਨ ਮਹਿਲਾ ਪੁਲਿਸ ਅਧਿਕਾਰੀਆਂ ਦੀ SIT ਬਣਾਈ ਗਈ ਹੈ। ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਸ ਮੌਕੇ ਹਾਈਕੋਰਟ ਨੇ ਕਿਹਾ ਕਿ ਮਾਮਲਾ ਬੜਾ ਸੰਵੇਦਨਸ਼ੀਲ ਹੈ ਅਤੇ ਬਠਿੰਡਾ ਪੁਲਿਸ ਵੱਲੋਂ ਬਣਾਈ SIT ਵਿੱਚ ਕੋਈ ਵੀ ਮਹਿਲਾ ਅਧਿਕਾਰੀ ਸ਼ਾਮਲ ਨਹੀਂ ਕੀਤੀ ਗਈ। ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਡੀਜੀਪੀ ਪੰਜਾਬ ਨੂੰ ਆਦੇਸ਼ ਦਿੱਤਾ ਹੈ ਕਿ ਨਵੀਂ SIT ਬਣਾਈ ਹੈ ਜਿਸ ਦੀ ਅਗਵਾਈ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਕਰਨਗੇ।ਹਾਈ ਕੋਰਟ ਵੱਲੋਂ ਸੀਜੇਐਮ ਬਠਿੰਡਾ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਇਸ ਮਾਮਲੇ ਵਿੱਚ ਆਡਿਓ ਅਤੇ ਵੀਡੀਓ ਰਿਕਾਰਡਿੰਗ ਮੋਬਾਇਲ ਫ਼ੋਨ ਜੋ ਕਿ ਮਹੱਤਵਪੂਰਨ ਸਬੂਤ ਹਨ ਨੂੰ ਸੀਲ ਕਰਕੇ ਕੇਸ ਦੀ ਪ੍ਰਾਪਰਟੀ ਬਣਾ ਕੇ ਜਾਂਚ ਲਈ ਐੱਫ ਐੱਸ ਐਲ ਨੂੰ ਭੇਜ ਦੇਣ।
ਇਹ ਵੀ ਪੜੋ:Corona vaccine : ਸਿਹਤ ਵਿਭਾਗ ਦੇ ਨੋਟਿਸ ਤੋਂ ਮੰਤਰੀ ਹੀ ਬੇਖ਼ਬਰ !