ETV Bharat / state

ਨੰਨ੍ਹੀ ਛਾਂ ਦੀ 11ਵੀਂ ਵਰ੍ਹੇਗੰਢ 'ਤੇ ਏਮਜ਼ ਹਸਪਤਾਲ 'ਚ ਲਗਾਏ ਗਏ 550 ਬੂਟੇ - 11th anniversary of Nanhi Chhaan

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਨੰਨ੍ਹੀ ਛਾਂ ਦੀ 11ਵੀਂ ਵਰ੍ਹੇਗੰਢ ਮੌਕੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ 550 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।

ਫ਼ੋਟੋ
author img

By

Published : Sep 15, 2019, 8:24 PM IST

ਬਠਿੰਡਾ: ਨੰਨ੍ਹੀ ਛਾਂ ਦੇ ਸਲੋਗਨ 'ਕੁੱਖ ਤੇ ਰੁੱਖ ਬਚਾਓ' ਮੁਹਿੰਮ ਦੇ 11ਵੀਂ ਵਰ੍ਹੇਗੰਢ ਮੌਕੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਏਮਜ਼ ਹਸਪਤਾਲ ਵਿਖੇ 550 ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ।

ਨੰਨ੍ਹੀ ਛਾਂ ਦੀ 11ਵੀਂ ਵਰ੍ਹੇਗੰਢ ਮੌਕੇ ਲਗਾਏ ਗਏ 550 ਬੂਟੇ: ਵੀਡੀਓ ਵੇਖੋ।

ਕੇਂਦਰੀ ਮੰਤਰੀ ਵੱਲੋਂ 11ਵੀਂ ਵਰ੍ਹੇਗੰਢ ਦੀ ਖੁਸ਼ੀ ਮਨਾਉਂਦੇ ਹੋਏ ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ। ਹਰਸਿਮਰਤ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ ਦੀ ਸ਼ੁਰੂਆਤ 2008 ਵਿੱਚ ਕੀਤੀ ਗਈ ਸੀ ਜਿਸ ਵਿੱਚ ਕੁੱਖ ਤੇ ਰੁੱਖ ਭਾਵ ਰੁੱਖ ਤੇ ਧੀ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਕੀਤਾ ਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੂਰੇ ਭਾਰਤ ਵਿੱਚ ਮਾਨਸਾ ਜ਼ਿਲ੍ਹਾ ਧੀਆਂ ਦੀ ਗਿਣਤੀ ਵਿੱਚ 6ਵੇਂ ਨੰਬਰ 'ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਦੇ ਦੌਰਾਨ ਉਨ੍ਹਾਂ ਵੱਲੋਂ ਤਕਰੀਬਨ 30 ਲੱਖ ਦੇ ਕਰੀਬ ਬੂਟੇ ਵੰਡੇ ਤੇ ਲਗਾਏ ਗਏ ਹਨ।

ਇਹ ਵੀ ਪੜ੍ਹੋ: ਕੌਮਾਂਤਰੀ ਲੋਕਤੰਤਰ ਦਿਵਸ: ਲੋਕਾਂ ਦਾ, ਲੋਕਾਂ ਵੱਲੋਂ, ਲੋਕਾਂ ਦੁਆਰਾ

ਕੇਂਦਰੀ ਮੰਤਰੀ ਨੇ ਇਸ ਖੁਸ਼ੀ ਮੌਕੇ ਇੱਕ ਹੋਰ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਬਠਿੰਡਾ ਦੇ ਏਮਜ਼ ਹਸਪਤਾਲ ਦੀ ਓਪੀਡੀ ਤਿਆਰ ਹੋ ਚੁੱਕੀ ਹੈ ਜਿਸ ਨੂੰ ਇਸ ਮਹੀਨੇ ਦੀ 29 ਸਤੰਬਰ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਵੱਲੋਂ ਇਸ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਹਤ ਮੰਤਰੀ ਹਰਸ਼ ਵਰਧਨ ਨੂੰ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੀ ਮੌਜੂਦਗੀ ਹੇਠ ਓਪੀਡੀ ਦੀ ਸ਼ੁਰੂਆਤ ਕੀਤੀ ਜਾਵੇਗੀ।

Intro:ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਨੰਨ੍ਹੀ ਛਾਂ ਦੇ ਸਲੋਗਨ ਕੁੱਖ ਤੇ ਰੁੱਖ ਬਚਾਓ ਦੀ ਮੁਹਿੰਮ ਨੂੰ ਗਿਆਰਾਂ ਸਾਲ ਪੂਰੇ ਹੋਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬਠਿੰਡਾ ਵਿੱਚ ਏਮਜ਼ ਹਸਪਤਾਲ ਵਿਖੇ ਪੰਜ ਸੌ ਪੰਜਾਹ ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ

Body:ਅੱਜ ਨੰਨ੍ਹੀ ਛਾਂ ਮੁਹਿੰਮ ਜਿਸ ਵਿੱਚ ਕੁੱਖ ਤੇ ਰੁੱਖ ਬਚਾਓ ਸਲੋਗਨ ਦੇ ਨਾਲ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਗਈ ਮੁਹਿੰਮ ਨੂੰ ਪੂਰੇ ਗਿਆਰਾਂ ਸਾਲ ਹੋ ਚੁੱਕੇ ਹਨ ਜਿਸ ਨੂੰ ਅੱਜ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਵਿੱਚ ਬਣਾਏ ਜਾ ਰਹੇ ਏਮਜ਼ ਹਸਪਤਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਪੰਜ ਸੌ ਪੰਜਾਵੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਪੰਜ ਸੌ ਪੰਜਾਹ ਬੂਟੇ ਲਗਾਉਣ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਅਕਾਲੀ ਦਲ ਪਾਰਟੀ ਦੀ ਤਮਾਮ ਲੀਡਰਸ਼ਿਪ ਵੱਲੋਂ ਇਸ ਵਿੱਚ ਸ਼ਮੂਲੀਅਤ ਕੀਤੀ ਗਈ
ਇਸ ਮੌਕੇ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਨੰਨ੍ਹੀ ਛਾਂ ਦੇ ਮੁਹਿੰਮ ਦੇ ਗਿਆਰਾਂ ਸਾਲ ਪੂਰੇ ਹੋਣ ਤੇ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ since 2008 ਤੋਂ ਨੰਨ੍ਹੀ ਛਾਂ ਨਾਂ ਦੀ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਕੁੱਖ ਤੇ ਰੁੱਖ ਮਤਲਬ ਰੁੱਖ ਨੂੰ ਅਤੇ ਧੀਆਂ ਨੂੰ ਸੁਰੱਖਿਅਤ ਕਰਨ ਲਗਿਆ ਉਪਰਾਲਾ ਕੀਤਾ ਗਿਆ ਸੀ ਇਨ੍ਹਾਂ ਗਿਆਰਾਂ ਸਾਲ ਦੇ ਦੌਰਾਨ ਅੱਜ ਪੂਰੇ ਭਾਰਤ ਵਿੱਚ ਮਾਨਸਾ ਜ਼ਿਲ੍ਹਾ ਧੀਆਂ ਦੀ ਸੰਖਿਆ ਵਿੱਚ ਛੇਵੇਂ ਨੰਬਰ ਤੇ ਆਇਆ ਹੈ ਅਤੇ ਇਸੇ ਮੁਹਿੰਮ ਦੇ ਦੌਰਾਨ ਉਨ੍ਹਾਂ ਵੱਲੋਂ ਤਕਰੀਬਨ ਤੀਹ ਲੱਖ ਦੇ ਕਰੀਬ ਇਨ੍ਹਾਂ ਗਿਆਰਾਂ ਸਾਲ ਦੇ ਦੌਰਾਨ ਬੂਟੇ ਵੀ ਲਗਾਏ ਗਏ
ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਏਮਜ਼ ਹਸਪਤਾਲ ਦੀ ਓਪੀਡੀ ਸ਼ੁਰੂ ਕਰਨ ਦੇ ਲਈ ਇਸ ਮਹੀਨੇ ਦੀ ਤਰੀਕ 29 ਸਤੰਬਰ ਤੱਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਦੀ ਮੌਜੂਦਗੀ ਵਿੱਚ ਸ਼ੁਰੂ ਕਰ ਦੇਣਗੇ

ਇਸ ਮੌਕੇ ਦੇ ਦੌਰਾਨ ਹਰਸਿਮਰਤ ਕੌਰ ਬਾਦਲ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੋ ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਕੋਲੋਂ ਦਰਸ਼ਨ ਕਰਨ ਦੇ ਲਈ ਕਿਰਾਇਆ ਵਸੂਲ ਵਸੂਲਿਆ ਜਾਵੇਗਾ ਇਸ ਤੋਂ ਸ਼ਰਮਸਾਰ ਗੱਲ ਕੀ ਹੋ ਸਕਦੀ ਹੈ

ਬੀਤੇ ਦਿਨੀਂ ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਪੀਲੀਏ ਦੀ ਮਹਾਂਮਾਰੀ ਫੈਲਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਅਤੇ ਸੌ ਦੇ ਕਰੀਬ ਪਿੰਡ ਵਾਸੀ ਇਸ ਬਿਮਾਰੀ ਦੀ ਚਪੇਟ ਵਿੱਚ ਗੰਦਾ ਪਾਣੀ ਪੀਣ ਦੇ ਕਾਰਨ ਆ ਚੁੱਕੇ ਹਨ ਜਿਸ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਹੈ ਕਿ ਉਹ ਦਿੱਲੀ ਵਿੱਚ ਕੇਂਦਰੀ ਸਿਹਤ ਮੰਤਰੀ ਦੇ ਨਾਲ ਗੱਲਬਾਤ ਕਰਕੇ ਇਸ ਬਿਮਾਰੀ ਦਾ ਨਿਜਾਤ ਕਰਨ ਦੇ ਲਈ ਗੱਲ ਕਰਕੇ ਜਲਦ ਨਿਜਾਤ ਕਰਨਗੇ
ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਅੱਜ ਕਾਂਗਰਸ ਪਾਰਟੀ ਆਪਣੇ ਕਿਸੇ ਵਾਅਦੇ ਵਿੱਚ ਖਰਾ ਨਹੀਂ ਉਤਰੀ ਹੈ ਅਤੇ ਹੁਣ ਤਾਂ ਉਨ੍ਹਾਂ ਨੂੰ ਡਰ ਲੱਗਣ ਲੱਗ ਪਿਆ ਹੈ ਕਿ ਕਿਤੇ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ ਤੋਂ ਬਠਿੰਡਾ ਥਰਮਲ ਪਲਾਂਟ ਹੋ ਗਈ ਬੰਦ ਨਾ ਕਰਦੇਣ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.