ETV Bharat / state

ਅੱਖਾਂ ਨਾ ਹੋਣ ਦੇ ਬਾਵਜੁਦ ਗਿਆਨ ਚੰਦ ਕਰ ਰਿਹਾ ਮਨੁੱਖਤਾ ਦੀ ਸੇਵਾ - coronavirus update

ਸੇਵਾ ਦਾ ਜਜ਼ਬਾ ਰੱਖਣ ਵਾਲੇ ਗਿਆਨ ਚੰਦ ਕੋੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ’ਤੇ ਕੰਮ ਕਰ ਰਹੇ ਵਰਕਰਾਂ ਦੇ ਮੁਫਤ ’ਚ ਕੱਪੜੇ ਪ੍ਰੈੱਸ ਕਰ ਰਹੇ ਹਨ। ਗਿਆਨ ਚੰਦ ਦਾ ਕਹਿਣਾ ਹੈ ਕਿ ਇਸ ਦੌਰਾਨ ਸਾਰਿਆਂ ਨੂੰ ਇੱਕ ਦੂਜੇ ਦਾ ਸਹਾਰਾ ਬਣਨ ਦੀ ਲੋੜ ਹੈ।

ਅੱਖਾਂ ਨਾ ਹੋਣ ਦੇ ਬਾਵਜੁਦ ਗਿਆਨ ਚੰਦ ਕਰ ਰਿਹਾ ਮਨੁੱਖਤਾ ਦੀ ਸੇਵਾ

author img

By

Published : May 15, 2021, 12:18 PM IST

ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਚੱਲਦੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਕਾਲਾਬਾਜ਼ਾਰੀ ਕਰ ਕਾਲਾ ਪੈਸਾ ਕਮਾ ਰਹੇ ਹਨ, ਇਸਦੇ ਉਲਟ ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਕੋਰੋਨਾ ਕਾਲ ਦੌਰਾਨ ਸੇਵਾ ਦਾ ਜਜ਼ਬਾ ਰੱਖ ਕੇ ਮਨੁੱਖੀ ਸੇਵਾ ਕਰ ਰਹੇ ਹਨ।

ਅੱਖਾਂ ਨਾ ਹੋਣ ਦੇ ਬਾਵਜੁਦ ਗਿਆਨ ਚੰਦ ਕਰ ਰਿਹਾ ਮਨੁੱਖਤਾ ਦੀ ਸੇਵਾ

ਗਿਆਨ ਚੰਦ ਪੰਜਾਬ ਹੋਮਗਾਰਡ ’ਚ ਕਰਦਾ ਸੀ ਕੰਮ
ਦੱਸ ਦਈਏ ਕਿ ਬਠਿੰਡਾ ਦੇ ਸੁਰਖਪੀਰ ਰੋਡ ’ਤੇ ਨੇਤਰਹੀਣ ਗਿਆਨ ਚੰਦ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੇ ਕੱਪੜੇ ਮੁਫ਼ਤ ਵਿਚ ਪ੍ਰੈੱਸ ਕਰ ਰਹੇ ਹਨ। ਗਿਆਨ ਚੰਦ ਦਾ ਕਹਿਣਾ ਹੈ ਕਿ ਉਹ ਪੰਜਾਬ ਹੋਮਗਾਰਡ ’ਚ ਸਰਵਿਸ ਕਰਦੇ ਸੀ ਨੌਕਰੀ ਛੱਡਣ ਤੋਂ ਬਾਅਦ ਉਸ ਨੂੰ ਅੱਖਾਂ ਤੋਂ ਦਿਖਾਈ ਦੇਣਾ ਹੱਟ ਗਿਆ ਪਰਿਵਾਰ ਦੇ ਗੁਜ਼ਾਰੇ ਲਈ ਉਸ ਵੱਲੋਂ ਕੱਪੜੇ ਪ੍ਰੈੱਸ ਕਰਨ ਦਾ ਕਾਰੋਬਾਰ ਚਲਾਇਆ ਗਿਆ ਜੋ ਕਿ ਹੁਣ ਲਗਾਤਾਰ ਜਾਰੀ ਹੈ।

ਗਿਆਨ ਚੰਦ ਨੇ ਇਹ ਵੀ ਦੱਸਿਆ ਕਿ ਕੋਰੋਨਾ ਮਹਾਂਮਾਰੀ ਵਿਚ ਮਨੁੱਖਤਾ ਦੀ ਸੇਵਾ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਫਰੰਟ ਲਾਈਨ ’ਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਸਹੂਲਤ ਦਿੱਤੀ ਜਾ ਸਕੇ ਕਿਉਂਕਿ ਉਨ੍ਹਾਂ ਕੋਲ ਕਈ ਵਾਰ ਸਮਾਂ ਵੀ ਨਹੀਂ ਹੁੰਦਾ ਆਪਣੀਆਂ ਵਰਦੀਆਂ ਬਦਲਣ ਦਾ ਕਿਉਂਕਿ ਉਹ ਮਨੁੱਖਤਾ ਦੀ ਸੇਵਾ ਲਈ 24-24 ਘੰਟੇ ਕੰਮ ਕਰ ਰਹੇ ਹਨ।

'ਇੱਕ ਦੂਜੇ ਦਾ ਸਹਾਰਾ ਬਣਨ ਦੀ ਲੋੜ'
ਗਿਆਨ ਚੰਦ ਨੇ ਪੈਸੇ ਨੂੰ ਅਹਿਮੀਅਤ ਦੇਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਅਜਿਹਾ ਦੌਰ ਹੈ ਜਿਸ ਵਿੱਚ ਰਿਸ਼ਤੇ ਨਾਅਤੇ ਖ਼ਤਮ ਹੋ ਚੁੱਕੇ ਹਨ ਅਤੇ ਪੈਸਾ ਵੀ ਕੰਮ ਨਹੀਂ ਆ ਰਿਹਾ ਹੈ ਜਿਸ ਕਾਰਨ ਸਾਨੂੰ ਇੱਕ ਦੂਜੇ ਦਾ ਸਹਾਰਾ ਬਣਨ ਦੀ ਲੋੜ ਹੈ।

ਇਹ ਵੀ ਪੜੋ: ਚੰਡੀਗੜ੍ਹ ’ਚ ਸਿਰਫ 295 ਰੁਪਏ ’ਚ ਮਰੀਜ਼ਾਂ ਦੇ ਘਰ ਪਹੁੰਚੇਗਾ ਆਕਸੀਜਨ ਸਿਲੰਡਰ, ਇੰਝ ਕਰੋ ਅਪਲਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.