ਬਠਿੰਡਾ: ਚਾਰੇ ਪਾਸੇ ਹਰਿਆਲੀ ਭਰਿਆ ਸ਼ਹਿਰ ਬਠਿੰਡਾ, ਪੰਜਾਬ ਦੀ ਗਰੀਨ ਸਿਟੀ ਵਜੋਂ ਵਿਕਸਤ ਹੈ, ਜਿਸ ਨੂੰ ਸਿਟੀ ਆਫ਼ ਲੇਕਸ (city of lakes) ਵਜੋਂ ਵੀ ਜਾਣਿਆ ਜਾਂਦਾ ਹੈ। ਮਾਲਵਾ ਖਿੱਤੇ ਦਾ ਇਹ ਉਹ ਜ਼ਿਲ੍ਹਾ ਹੈ ਜਿੱਥੋਂ ਦਾ ਨਗਰ ਨਿਗਮ ਪ੍ਰਸ਼ਾਸਨ ਹਰਿਆਲੀ ਨੂੰ ਗੰਭੀਰਤਾ ਨਾਲ ਲੈਂਦਾ ਹੈ ਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਕਈ ਉਪਰਾਲੇ ਕਰਦਾ ਰਹਿੰਦਾ ਹੈ।
ਜ਼ਿਲ੍ਹੇ ਦੇ ਸੁੰਦਰੀਕਰਨ ਦਾ ਜ਼ਿੰਮਾ ਨਿਗਮ ਵਿਭਾਗ ਨੇ ਚੁੱਕਿਆ ਹੈ, ਜਿਸ ਸਦਕਾ ਅੱਜ ਹਰਿਆਲੀ ਭਰੇ ਸ਼ਹਿਰ ਬਠਿੰਡੇ ਵਿੱਚ 154 ਪਾਰਕ ਹਨ।
ਕਰੋੜਾਂ ਰੁਪਇਆਂ ਦਾ ਖਰਚ ਕਰ ਬਣਾਏ ਗਏ ਇਨ੍ਹਾਂ ਪਰਕਾਂ ਦੀ ਸਾਂਭ ਸੰਭਾਲ ਸਭ ਤੋਂ ਔਖਾ ਵਿਸ਼ਾ ਹੈ, ਜਿਸ ਵਿੱਚ ਨਿਗਮ ਦੇ ਨਾਲ ਨਾਲ ਮੁਹੱਲਾ ਵਾਸੀ ਵੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ।
ਨਿਗਮ ਅਫ਼ਸਰ ਮੁਤਾਬਕ 54 ਪਾਰਕਾਂ ਦੀ ਸੰਭਾਲ ਦੇ ਲਈ ਨਿਗਮ ਵੱਲੋਂ ਮੁਹੱਲਿਆ ਵਿੱਚ ਲੋਕਾਂ ਦੀ ਮਦਦ ਨਾਲ ਸਫਾਈ ਕਮੇਟੀ ਬਣਾਈ ਗਈ ਹੈ। ਕਮੇਟੀ ਨੂੰ ਪਾਰਕ ਦੀ ਸਾਂਭ ਸੰਭਾਲ ਲਈ 2.50 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਹਰ ਮਹੀਨੇ ਨਗਰ ਨਿਗਮ ਪੈਸਿਆਂ ਦੀ ਅਦਾਇਗੀ ਕਰਦਾ ਹੈ। ਇਸ ਤੋਂ ਇਲਾਵਾ 100 ਪਾਰਕਾਂ ਦੀ ਸਿੱਧੀ ਦੇਖ-ਰੇਖ ਦਾ ਜਿੰਮਾ ਨਗਰ ਨਿਗਮ ਦਾ ਹੈ।
ਬਠਿੰਡਾ ਨਗਰ ਨਿਗਮ ਦਾ ਇਹ ਉਪਰਾਲਾ ਨਾ ਸਿਰਫ਼ ਵਾਤਾਵਰਣ ਨੂੰ ਸ਼ੁਧ ਕਰਨ ਵਿੱਚ ਸਹਾਈ ਹੈ, ਸਗੋਂ ਨਿਗਮ ਵੱਲੋਂ ਬਣਾਏ ਗਏ ਪਾਰਕ ਇਲਾਕਾ ਵਾਸੀਆਂ ਲਈ ਬਹੁਤ ਲਾਭਦਾਇਕ ਹਨ, ਜਿਨ੍ਹਾਂ ਵਿੱਚ ਮੋਬਾਇਲ ਦੀ ਦੁਨਿਆ ਵਿੱਚ ਗੁਆਚੇ ਜਾ ਰਹੇ ਬੱਚੇ ਖੇਡਾਂ ਖੇਡਣ ਦੇ ਨਾਲ ਨਾਲ ਵਾਤਾਵਰਨ ਪ੍ਰੇਮ ਲਈ ਵੀ ਪ੍ਰੇਰਿਤ ਹੋ ਰਹੇ ਹਨ।