ਬਠਿੰਡਾ: ਦੇਸ਼ ’ਚ ਕੋਰੋਨਾ ਮਹਾਮਾਰੀ ਕਾਰਨ ਲਗਾਤਾਰ ਹੋ ਰਹੀਆਂ ਮੋਤਾਂ ਅਤੇ ਲੋਕਾਂ ਨੂੰ ਇਲਾਜ ਨਾ ਮਿਲਣ ’ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰਾਂ ’ਤੇ ਸਵਾਲ ਖੜੇ ਕੀਤੇ ਹਨ।
ਇਸ ਮੌਕੇ ਦਮਦਮਾ ਸਾਹਿਬ ਪੁੱਜੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਭਿੰਆਨਕ ਬਿਮਾਰੀ ਹੈ ਜਿਸ ਤੋ ਲੋਕਾਂ ਨੂੰ ਬਚਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪਿਛਲੇ ਸਾਲ ਲੋਕਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਸੀ। ਪਰ ਬਾਅਦ ਵਿੱਚ ਸਰਕਾਰ ਦੀਆਂ ਹਦਾਇਤਾਂ ਮਹਿਜ਼ ਡਰਾਮਾ ਬਣ ਗਈਆਂ ਤੇ ਇਸ ਨੂੰ ਆਪਣੇ ਫਾਈਦੇ ਲਈ ਵਰਤਣਾ ਸੁਰੂ ਕਰ ਦਿੱਤਾ।
ਉਹਨਾਂ ਕਿਹਾ ਕਿ ਸਰਕਾਰਾਂ ਨੇ ਸਕੂਲ ਬੰਦ ਕਰਕੇ ਠੇਕੇ ਖੋਲ ਦਿੱਤੇ, ਧਾਰਮਿਕ ਸਮਾਗਮ ਬੰਦ ਕਰਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਜਥੇਦਾਰ ਦਾਦੂਵਾਲ ਨੇ ਸਰਕਾਰਾਂ ਤੇ ਕੋਰੋਨਾ ਤੋ ਲੋਕਾਂ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਾ ਕਰਨ ਦੇ ਦੋਸ਼ ਲਗਾਉਦੇ ਕਿਹਾ ਕਿ ਦੂਜੇ ਦੇਸ਼ਾਂ ਨੂੰ ਫੰਡ ਦਿੱਤਾ ਜਾ ਰਿਹਾ ਅਤੇ ਲੱਖਾਂ ਕਰੋੜਾ ਦੇ ਬੁੱਤ ਬਣਾਏ ਜਾ ਰਹੇ ਹਨ, ਪਰ ਕੋਰੋਨਾ ਮਰੀਜ਼ਾਂ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀ ਕੀਤੇ ਗਏ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਲੋਕਾਂ ਨੂੰ 500 ਰੁਪਏ ਜਾਂ ਸ਼ਰਾਬ ਦੀ ਬੋਤਲ ਬਦਲੇ ਵੋਟਾਂ ਵੇਚਣ ਦੀ ਬਜਾਏ ਚੰਗੇ ਲੀਡਰਾਂ ਦੀ ਚੋਣ ਕਰਨੀ ਚਾਹੀਦੀ ਹੈ,ਜੋ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ।
ਇੱਥੇ ਦੱਸਣਯੋਗ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾਦੂਵਾਲ ਤਲਵੰਡੀ ਸਾਬੋ ਵਿਖੇ ਬਾਬਾ ਛੋਟਾ ਸਿੰਘ ਮਸਤੂਆਣਾ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸਨ।
ਇਹ ਵੀ ਪੜ੍ਹੋ: ਇਨ੍ਹਾਂ ਤਿੰਨ ਦੋਸਤਾਂ ਦੇ ਜੁਗਾੜ ਸਦਕਾ ਕੋਰੋਨਾ ਮਰੀਜ਼ਾਂ ਨੂੰ 'ਸੁਖ ਦਾ ਸਾਹ'