ਬਠਿੰਡਾ: ਨਾਮਦੇਵ ਰੋਡ 'ਤੇ ਸਥਿਤ ਇੰਦਰਾਣੀ ਹਸਪਤਾਲ ਵਿੱਚ ਗਰਭਵਤੀ ਮਹਿਲਾ ਦੇ ਗਰਭ ਵਿੱਚੋਂ ਲਿੰਗ ਜਾਂਚ ਕਰਾਉਣ ਵਾਲੇ ਗੈਂਗ ਦਾ ਹਰਿਆਣਾ ਦੇ ਸਿਰਸਾ ਸਿਹਤ ਵਿਭਾਗ ਟੀਮ ਨੇ ਪਰਦਾਫਾਸ਼ ਕੀਤਾ ਹੈ। ਲਿੰਗ ਜਾਂਚ ਕਰਵਾਉਣ ਵਾਲੇ ਚਾਰ ਦੋਸ਼ੀਆਂ ਦੀ ਪੁਸ਼ਟੀ ਹੋ ਗਈ ਹੈ।
ਇਸ ਮੌਕੇ ਸਿਰਸਾ ਸਿਹਤ ਵਿਭਾਗ ਤੋਂ ਨੋਡਲ ਅਫ਼ਸਰ ਪੀਐੱਨਡੀਟੀ ਡਾ. ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਆਰਐਮਪੀ ਡਾਕਟਰ ਸਣੇ ਇੱਕ ਗੈਂਗ ਹੈ ਜੋ ਲਿੰਗ ਜਾਂਚ ਕਰਵਾ ਰਿਹਾ ਹੈ, ਜਿਸ ਦੇ ਲਈ ਉਨ੍ਹਾਂ ਨੇ ਆਪਣੀ ਟੀਮ ਬਣਾ ਕੇ ਇੱਕ ਟਰੈਕ ਬਣਾਇਆ, ਇਸ ਟਰੈਕ ਵਿੱਚ ਇੱਕ ਗਰਭਵਤੀ ਮਹਿਲਾ ਨੂੰ ਫਰਜੀ ਗ੍ਰਾਹਕ ਬਣਾਇਆ ਗਿਆ।
ਇਹ ਮਹਿਲਾ ਸਿਰਸਾ ਜ਼ਿਲ੍ਹੇ ਦੇ ਰਤੀਆ ਦੀ ਰਹਿਣ ਵਾਲੀ ਹੈ, ਜਿਸ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ ਵਿੱਚ ਰਹਿਣ ਵਾਲੇ ਗੁਰਜੀਤ ਸਿੰਘ ਦੇ ਨਾਲ ਰਾਬਤਾ ਕਾਇਮ ਕੀਤਾ। ਗੁਰਜੀਤ ਸਿੰਘ ਨੇ ਬਠਿੰਡਾ ਦੇ ਪਰਸ ਰਾਮ ਨਗਰ ਇਲਾਕੇ ਵਿੱਚ ਰਹਿਣ ਵਾਲੇ ਜਗਤਾਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ, ਜਿਸ ਨੇ ਬਠਿੰਡਾ ਦੇ ਨਾਮਦੇਵ ਰੋਡ 'ਤੇ ਸਥਿਤ ਇੰਦਰਾਣੀ ਹਸਪਤਾਲ ਵਿੱਚ ਪਹੁੰਚਣ ਦਾ ਸਮਾਂ ਦਿੱਤਾ।
ਹਸਪਤਾਲ ਵਿੱਚ ਇੱਕ ਫ਼ਰਜ਼ੀ ਆਰਐਮਪੀ ਡਾਕਟਰ ਬਜਰੰਗ ਮੌਜੂਦ ਸੀ, ਜਿਸ ਨੇ ਬਿਨਾਂ ਕੋਈ ਐਂਟਰੀ ਜਾਂ ਪਰਚੀ ਦਿੱਤੇ ਨਾਲ ਆਈ ਗਰਭਵਤੀ ਮਹਿਲਾ ਦੇ ਗਰਭ ਵਿੱਚ ਲਿੰਗ ਜਾਂਚ ਕੀਤਾ ਗਿਆ। ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਪਿੱਛੇ ਹਰਿਆਣਾ ਪੁਲਿਸ ਦੇ ਨਾਲ ਸਿਹਤ ਵਿਭਾਗ ਦੀ ਟੀਮ ਕੰਮ ਕਰ ਰਹੀ ਹੈ।
ਇਹ ਵੀ ਪੜੋ: ਵਿਸ਼ਵ ਵਾਤਾਵਰਣ ਦਿਵਸ ਅੱਜ, ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਹਾੜਾ
ਦੋਸ਼ੀ ਗੁਰਜੀਤ ਸਿੰਘ ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ ਦਾ ਰਹਿਣ ਵਾਲਾ ਹੈ ਜਿਸ ਨੇ ਦੱਸਿਆ ਕਿ ਮਾਮਲਾ ਲਿੰਗ ਜਾਂਚ ਕਰਵਾਉਣ ਦਾ ਹੈ, ਜਿਸ ਵਿੱਚ ਕਾਲਾਂਵਾਲੀ ਲਿੰਗ ਜਾਂਚ ਕਰਵਾਉਣ ਲਈ ਆਰਐਮਪੀ ਡਾਕਟਰ ਬਜਰੰਗ ਨਾਲ ਰਾਬਤਾ ਕਾਇਮ ਕਰਨ ਵਾਲੇ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਸੀ।
ਜਦੋਂ ਉਹ ਗਰਭਵਤੀ ਮਹਿਲਾ ਨੂੰ ਇੰਦਰਾਣੀ ਹਸਪਤਾਲ ਵਿੱਚ ਲੈ ਕੇ ਆਏ ਤਾਂ ਸਿਹਤ ਵਿਭਾਗ ਵੱਲੋਂ ਰੇਡ ਵੱਜ ਗਈ, ਇਹ ਗੈਂਗ ਚਾਰ ਜਣਿਆਂ ਦਾ ਹੈ ਤੇ ਜਗਤਾਰ ਸਿੰਘ, ਯੁਵਰਾਜ ਸਿੰਘ ਗੁਰਜੀਤ ਸਿੰਘ ਅਤੇ ਇੰਦਰਾਣੀ ਹਸਪਤਾਲ ਦੇ ਡਾਕਟਰ ਅਤਿਨ ਗੁਪਤਾ ਜੋ ਲੰਬੇ ਸਮੇਂ ਤੋਂ ਲਿੰਗ ਜਾਂਚ ਕਰਨ ਦਾ ਅਪਰਾਧ ਕਰ ਰਹੇ ਹਨ।